ਜੈਪੁਰ:ਰਾਜਸਥਾਨ ਦੇ ਦੌਰੇ ਪੁੱਜੇ ਰਾਬਰਟ ਵਾਡਰਾ ਨੇ ਸਭ ਤੋਂ ਪਹਿਲਾਂ ਮੋਤੀ ਡੁੰਗਰੀ ਗਣੇਸ਼ ਮੰਦਰ 'ਚ ਅਰਦਾਸ ਕੀਤੀ। ਇਸ ਦੌਰਾਨ, ਉਨ੍ਹਾਂ ਨੇ ਆਪਣੀ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਦੇ ਸਵਾਲ 'ਤੇ,ਕਿਹਾ ਕਿ ਮੈਂ ਇੱਕ ਧਾਰਮਿਕ ਯਾਤਰਾ 'ਤੇ ਹਾਂ। ਕੋਰੋਨਾ ਤੋਂ ਬਾਅਦ ਇਹ ਮੇਰਾ ਪਹਿਲੀ ਧਾਰਮਿਕ ਯਾਤਰਾ ਹੈ, ਕਿਸੇ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਜੈਪੁਰ ਦੇ ਗਣੇਸ਼ ਮੰਦਰ ਤੋਂ ਇੱਕ ਧਾਰਮਿਕ ਯਾਤਰਾ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ, ਇਸ ਨਾਲ ਹਰ ਕਿਸੇ ਨੂੰ ਸਾਂਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਇਸ ਧਾਰਮਿਕ ਯਾਤਰਾ ਰਾਹੀਂ ਮੈਂ ਚਾਹੁੰਦਾ ਹਾਂ ਕਿ ਸਾਰੇ ਦੇਸ਼ ਦੇ ਲੋਕ ਖੁਸ਼ ਰਹਿਣ। ਮੈਂ ਦੇਸ਼ ਭਰ 'ਚ ਉਸੇ ਤਰ੍ਹਾਂ ਧਾਰਮਿਕ ਯਾਤਰਾਵਾਂ ਕਰਾਂਗਾ, ਭਾਵੇਂ ਇਹ ਮੰਦਰ, ਗੁਰੂਦੁਆਰਾ, ਮਸਜਿਦ ਜਾਂ ਗਿਰਜਾ ਘਰ ਹੈ, ਮੈਂ ਹਰ ਧਾਰਮਿਕ ਸਥਾਨ 'ਤੇ ਜਾਵਾਂਗਾ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਇਸ ਦਾ ਕੀ ਅਰਥ ਨਿਕਲੇਗਾ। ਮੇਰੇ ਕੋਲ ਸਿਰਫ਼ ਇੱਕ ਵਿਚਾਰ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਿਦਆਂ ਉਨ੍ਹਾਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇ ਕਿਸਾਨਾਂ ਦੇ ਮੁੱਦੇ 'ਤੇ ਵੀ ਗੱਲਬਾਤ ਕੀਤੀ। ਰਾਬਰਟ ਵਾਡਰਾ ਨੇ ਕਿਹਾ ਕਿ ਦੇਸ਼ 'ਚ ਬਹੁਤ ਸਾਰੇ ਮੁੱਦੇ ਹਨ। ਕਿਸਾਨਾਂ ਦਾ ਮਸਲਾ ਹੈ, ਮਹਿੰਗਾਈ ਦਾ ਮਸਲਾ ਹੈ, ਪੈਟਰੋਲ-ਡੀਜ਼ਲ ਅਤੇ ਹੋਰਨਾਂ ਮੁੱਦੇ ਹਨ। ਕਿਸਾਨਾਂ 'ਤੇ ਦਬਾਅ ਪਾਉਣ ਦੇ ਬਾਵਜੂਦ ਅੰਦੋਲਨ ਚੱਲ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਕੇਂਦਰ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੂੰ ਲੋਕਾਂ ਦੇ ਦੁੱਖ ਨੂੰ ਸਮਝਣਾ ਚਾਹੀਦਾ ਹੈ ਤੇ ਮਹਿੰਗਾਈ ਨੂੰ ਕੰਟਰੋਲ ਕਰਨਾ ਚਾਹੀਦਾ ਹੈ।
ਉਨ੍ਹਾਂ ਨੀਰਵ ਮੋਦੀ ਦੀ ਹਵਾਲਗੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਦੇਸ਼ ‘ਚ ਨਿਆਂਪਾਲਿਕਾ ਹੈ ਤੇ ਮੈਂ ਨਿਆਂ ਪ੍ਰਣਾਲੀ ‘ਤੇ ਵਿਸ਼ਵਾਸ ਕਰਦਾ ਹਾਂ। ਇਸ ਦੇ ਨਾਲ ਹੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ 'ਤੇ ਭਾਜਪਾ ਦੇ ਹਮਲਿਆਂ ਬਾਰੇ ਕਿਹਾ, "ਉਹ ਲਗਾਤਾਰ ਸਖ਼ਤ ਮਿਹਨਤ ਕਰ ਰਹੇ ਹਨ ਤੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਜਿਨ੍ਹਾਂ ਨੂੰ ਉਨ੍ਹਾਂ ਦੀ ਲੋੜ ਹੈ, ਅਜਿਹੀ ਸਥਿਤੀ ਵਿੱਚ, ਇਹ ਹਮਲੇ ਉਨ੍ਹਾਂ ਦੇ ਵਿਰੁੱਧ ਹੋਣਗੇ।