ਮੁੰਬਈ: ਅੱਤਵਾਦੀ ਸੰਗਠਨ ਜੈਸ਼-ਉਲ-ਹਿੰਦ ਨੇ ਦੇਸ਼ ਦੇ ਸਭ ਤੋਂ ਅਮੀਰ ਆਦਮੀ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਮਿਲੀ ਸ਼ੱਕੀ ਕਾਰ ਮਾਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਅੱਤਵਾਦੀ ਸੰਗਠਨ ਨੇ ਟੈਲੀਗ੍ਰਾਮ ਐਪ ਰਾਹੀਂ ਜ਼ਿੰਮੇਵਾਰੀ ਲਈ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਸ ਸੰਗਠਨ ਨੇ ਦਿੱਲੀ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਬਾਹਰ ਹੋਏ ਧਮਾਕੇ ਦੀ ਜ਼ਿੰਮੇਵਾਰੀ ਵੀ ਲਈ ਸੀ।
ਅੱਤਵਾਦੀ ਸੰਗਠਨ ਜੈਸ਼-ਉਲ-ਹਿੰਦ ਨੇ ਇੱਕ ਸੰਦੇਸ਼ ਭੇਜ ਕੇ ਜਾਂਚ ਏਜੰਸੀ ਨੂੰ ਚੁਣੌਤੀ ਦਿੱਤੀ ਹੈ। ਭੇਜੇ ਗਏ ਸੰਦੇਸ਼ ਵਿੱਚ ਲਿਖਿਆ ਗਿਆ ਹੈ ਕਿ ਜੇ ਤੁਸੀਂ ਰੋਕ ਸਕਦੇ ਹੋ ਤਾਂ ਰੋਕ ਲਵੋ, ਪਰ ਤੁਸੀਂ ਕੁਝ ਨਹੀਂ ਕਰ ਸਕਦੇ। ਜਦੋਂ ਅਸੀਂ ਤੁਹਾਨੂੰ ਦਿੱਲੀ ਵਿੱਚ ਤੁਹਾਡੀ ਨੱਕ ਹੇਠਾਂ ਮਾਰਿਆ ਤਾਂ ਤੁਸੀਂ ਮੋਸਾਦ ਨਾਲ ਹੱਥ ਮਿਲਾਇਆ ਸੀ, ਪਰ ਕੁਝ ਨਹੀਂ ਹੋਇਆ। ਤੁਸੀਂ ਲੋਕ ਬੁਰੀ ਤਰ੍ਹਾਂ ਅਸਫਲ ਹੋ ਗਏ ਅਤੇ ਤੁਹਾਨੂੰ ਹੋਰ ਸਫਲਤਾ ਵੀ ਨਹੀਂ ਮਿਲੀ। ਸੰਦੇਸ਼ ਦੇ ਅਖੀਰ ਵਿੱਚ ਲਿਖਿਆ ਹੈ (ਅੰਬਾਨੀ ਲਈ) ਕਿ ਤੁਹਾਨੂੰ ਪਤਾ ਹੈ ਕਿ ਕਰਨਾ ਹੈ, ਬੱਸ ਉਹ ਪੈਸਾ ਟ੍ਰਾਂਸਫਰ ਕਰੋ ਜੋ ਤੁਹਾਨੂੰ ਪਹਿਲਾਂ ਕਿਹਾ ਗਿਆ ਸੀ।
ਕੀ ਹੈ ਪੂਰਾ ਮਾਮਲਾ
25 ਫਰਵਰੀ ਨੂੰ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਸ਼ੱਕੀ ਕਾਰ ਅਤੇ 20 ਜੈਲੇਟਿਨ ਦੀਆਂ ਛੜੀਆਂ ਮਿਲੀਆਂ ਸਨ। ਬੁੱਧਵਾਰ ਰਾਤ ਨੂੰ ਇੱਕ ਵਜੇ ਦੇ ਕਰੀਬ, ਸਕਾਰਪੀਓ ਕਾਰ ਐਂਟੀਲੀਆ ਦੇ ਬਾਹਰ ਖੜੀ ਸੀ। ਇੱਥੇ ਦੋ ਵਾਹਨ ਵੇਖੇ ਗਏ, ਜਿਸ ਦੇ ਵਿੱਚ ਇਨੋਵਾ ਵੀ ਸ਼ਾਮਲ ਸੀ। ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸ਼ੱਕੀ ਕਾਰ ਵੇਖਣ ਤੋਂ ਬਾਅਦ ਅੰਬਾਨੀ ਦੇ ਘਰ ਦੇ ਸੁਰੱਖਿਆ ਕਰਮਚਾਰੀਆਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ : ਕੋਰਟ ਮੈਰਿਜ ਕਰਵਾਉਣੀ ਪਈ ਮਹਿੰਗੀ, ਲੜਕੀ ਦੇ ਪਰਿਵਾਰ ਨੇ ਕੀਤੀ ਕੁੱਟਮਾਰ