ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਕਰੀਬੀ ਸਹਿਯੋਗੀ ਦੇ ਘਰ ਛਾਪਾ ਮਾਰ ਕੇ ਭਾਰੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਬਰਾਮਦ ਕੀਤਾ ਹੈ। ਸੂਤਰਾਂ ਮੁਤਾਬਕ ਇਸ ਘਰ 'ਚੋਂ ਕਰੀਬ 2.82 ਕਰੋੜ ਰੁਪਏ ਅਤੇ 1.8 ਕਿਲੋ ਸੋਨਾ ਬਰਾਮਦ ਹੋਇਆ ਹੈ। ਸਤੇਂਦਰ ਜੈਨ ਦਾ ਕੋਈ ਵੀ ਕਰੀਬੀ ਇਸ ਰਕਮ ਬਾਰੇ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਇਸ ਕਾਰਨ ਇਹ ਰਕਮ ਜ਼ਬਤ ਕੀਤੀ ਗਈ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੂਤਰਾਂ ਅਨੁਸਾਰ ਇਸ ਮਾਮਲੇ ਦੀ ਜਾਂਚ ਦੌਰਾਨ ਸਤੇਂਦਰ ਜੈਨ ਦੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਛਾਪੇਮਾਰੀ ਦੌਰਾਨ ਰਾਮਪ੍ਰਕਾਸ਼ ਜਵੈਲਰ ਤੋਂ 2.23 ਕਰੋੜ ਰੁਪਏ ਨਕਦ, ਵੈਭਵ ਜੈਨ ਤੋਂ 41.5 ਲੱਖ ਰੁਪਏ, ਜੀਐੱਸ ਮਠਾਰੂ ਤੋਂ 20 ਲੱਖ ਰੁਪਏ ਨਕਦ ਅਤੇ ਵੈਭਵ ਜੈਨ ਤੋਂ 133 ਸੋਨੇ ਦੇ ਸਿੱਕੇ ਬਰਾਮਦ ਹੋਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਕੋਲ ਇਸ ਰਕਮ ਬਾਰੇ ਕੋਈ ਜਵਾਬ ਨਹੀਂ ਸੀ। ਇਸ ਕਾਰਨ ਫਿਲਹਾਲ ਇਹ ਰਕਮ ਜ਼ਬਤ ਕਰ ਲਈ ਗਈ ਹੈ। ਉਸ ਕੋਲੋਂ ਇਸ ਰਕਮ ਅਤੇ ਸੋਨੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਸੋਮਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਮੰਤਰੀ ਸਤੇਂਦਰ ਜੈਨ ਦੇ ਘਰ ਵੀ ਛਾਪਾ ਮਾਰਿਆ ਸੀ। ਦੇਰ ਰਾਤ ਤੱਕ ਉੱਥੇ ਰੁਕ ਕੇ ਘਰ ਵਿੱਚ ਰੱਖੇ ਕਾਗਜ਼ਾਤ ਦੀ ਜਾਂਚ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਕਈ ਅਹਿਮ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ED ਨੇ ਮੇਹੁਲ ਚੋਕਸੀ ਦੀ ਪਤਨੀ ਸਮੇਤ ਹੋਰਾਂ ਨੂੰ ਕੀਤਾ ਚਾਰਜਸ਼ੀਟ