ਨਵੀਂ ਦਿੱਲੀ: ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾ ਲਾਗ ਤੋਂ ਪੀੜਤ ਸੀ। 86 ਸਾਲਾ ਅਜੀਤ ਸਿੰਘ ਦੀ ਸਿਹਤ ਮੰਗਲਵਾਰ ਰਾਤ ਨੂੰ ਵਿਗੜ ਗਈ। ਉਨ੍ਹਾਂ ਨੂੰ ਇਲਾਜ ਲਈ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਸੀ ਕਿ ਫੇਫੜਿਆਂ ਦੇ ਵੱਧ ਰਹੇ ਲਾਗ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ ਸੀ।
ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਪੁੱਤਰ ਚੌਧਰੀ ਅਜੀਤ ਸਿੰਘ ਬਾਗਪਤ ਤੋਂ 7 ਵਾਰ ਸੰਸਦ ਮੈਂਬਰ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਹਿ ਚੁੱਕੇ ਹਨ। 86 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ਦੇ ਬਾਅਦ ਬਾਗਪਤ ਸਮੇਤ ਪਛੱਮੀ ਉਤਰ ਪ੍ਰਦੇਸ਼ ਵਿੱਚ ਸੋਗ ਦੀ ਲਹਿਰ ਹੈ। ਚੌਧਰੀ ਅਜੀਤ ਸਿੰਘ ਦੀ ਮੌਤ ਤੋਂ ਬਾਅਦ ਆਰਐਲਡੀ ਕਰਮਚਾਰੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਜਨਰਲ ਸਕੱਤਰ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦੇ ਪੁੱਤਰ ਜੈਯੰਤ ਚੌਧਰੀ ਨੇ ਟਵੀਟ ਕਰ ਜਾਣਕਾਰੀ ਦਿੱਤੀ।
ਜਾਟ ਸਮਾਜ ਦੇ ਵੱਡੇ ਨੇਤਾ ਸੀ ਚੌਧਰੀ ਅਜੀਤ ਸਿੰਘ
ਅਜੀਤ ਸਿੰਘ ਦਾ ਦਬਦਬਾ ਪੱਛਮੀ ਉੱਤਰ ਪ੍ਰਦੇਸ਼ ਵਿੱਚ ਬਹੁਤ ਸੀ। ਉਹ ਜਾਟਾਂ ਦੇ ਮਹਾਨ ਨੇਤਾ ਮੰਨੇ ਜਾਂਦੇ ਸੀ। ਉਹ ਕਈ ਵਾਰ ਕੇਂਦਰੀ ਮੰਤਰੀ ਵੀ ਰਹੇ ਸੀ, ਪਰ ਪਿਛਲੀਆਂ 2 ਲੋਕ ਸਭਾ ਚੋਣਾਂ ਅਤੇ 2 ਵਿਧਾਨ ਸਭਾ ਚੋਣਾਂ ਦੌਰਾਨ ਰਾਸ਼ਟਰੀ ਲੋਕ ਦਲ ਦਾ ਗ੍ਰਾਫ ਤੇਜ਼ੀ ਨਾਲ ਡਿੱਗ ਪਿਆ। ਇਹੀ ਕਾਰਨ ਸੀ ਕਿ ਅਜੀਤ ਸਿੰਘ ਆਪਣੇ ਗੜ੍ਹ ਬਾਗਪਤ ਤੋਂ ਵੀ ਲੋਕ ਸਭਾ ਚੋਣਾਂ ਹਾਰ ਗਿਆ। ਅਜੀਤ ਸਿੰਘ ਦਾ ਪੁੱਤਰ ਜੈਅੰਤ ਚੌਧਰੀ ਵੀ ਮਥੁਰਾ ਲੋਕ ਸਭਾ ਸੀਟ ਤੋਂ ਹਾਰ ਗਿਆ।
ਇਹ ਵੀ ਪੜ੍ਹੋ:ਮਨਪ੍ਰੀਤ ਸਿੰਘ ਬਾਦਲ ਨੇ ਕੀਤੀ ਜੀਐਸਟੀ ਪ੍ਰੀਸ਼ਦ ਦੀ ਬੈਠਕ ਫੌਰਨ ਬੁਲਾਉਣ ਦੀ ਮੰਗ
ਦੋ ਦਿਨ ਤੋਂ ਮੇਦਾਂਤਾ ਵਿੱਚ ਵੈਟੀਲੇਟਰ ਸਪੋਰਟ ਉੱਤੇ ਸੀ ਅਜੀਤ ਸਿੰਘ
ਆਰਐਲਡੀ ਦੇ ਮੁਖੀ ਚੌਧਰੀ ਅਜੀਤ ਸਿੰਘ ਨੂੰ 22 ਅਪ੍ਰੈਲ ਨੂੰ ਕੋਰੋਨਾ ਸੰਕਰਮਿਤ ਹੋਇਆ ਸੀ। ਉਦੋਂ ਤੋਂ, ਉਨ੍ਹਾਂ ਦੇ ਫੇਫੜਿਆਂ ਵਿੱਚ ਲਾਗ ਹੌਲੀ ਹੌਲੀ ਵਧਦੀ ਗਈ। ਮੰਗਲਵਾਰ (4 ਮਈ) ਨੂੰ, ਜਦੋਂ ਉਨ੍ਹਾਂ ਦੀ ਸਿਹਤ ਜਿਆਦਾ ਖ਼ਰਾਬ ਹੋ ਗਈ ਤਾਂ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਹ ਪਿਛਲੇ ਦੋ ਦਿਨਾਂ ਤੋਂ ਵੈਂਟੀਲੇਟਰ ਸਹਾਇਤਾ 'ਤੇ ਸੀ। ਵੀਰਵਾਰ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਏ।