ਮੱਧ ਪ੍ਰਦੇਸ਼: ਜ਼ਿਲ੍ਹਾ ਉਜੈਨ ਦੇ ਨਾਗਦਾ ਨੇੜੇ ਲੱਗਦੇ ਸਮੀਪਸੱਥ ਦੇ ਪਿੰਡ ਗ੍ਰਾਮ ਭੜਲਾ ਵਿੱਚ ਮੰਗਲਵਾਰ ਨੂੰ ਖੇਤ ਵਿੱਚ ਮਜ਼ਦੂਰੀ ਕਰ ਰਹੀ ਨਾਬਾਲਗ ਨਾਲਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। 16 ਸਾਲਾਂ ਨਾਬਾਲਗ ਆਪਣੇ ਭਰਾ ਨਾਲ ਖੇਤਾਂ ਵਿੱਚ ਕੰਮ ਕਰਨ ਗਈ ਸੀ। ਇਸ ਵਿਚਾਲੇ ਉਸਦੇ ਭਰਾ ਨੂੰ ਥੋੜੀ ਦੇਰ ਲਈ ਖੇਤ ਤੋਂ ਦੂਰ ਜਾਣਾ ਪਿਆ। ਇਸ ਵਿਚਾਲੇ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਮੁਲਜ਼ਮ ਜੋ ਕਿ ਗੁਆਂਢੀ ਖੇਤ ਦਾ ਮਾਲਕ ਹੈ, ਉਸ ਨੇ ਨਾਬਾਲਗ ਨਾਲ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਕੋਲ ਦੇ ਪਿੰਡ 'ਚ ਮਜ਼ਦੂਰੀ ਕਰਨ ਗਈ ਸੀ ਨਾਬਾਲਗ
ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਕ, ਪਿੰਡ ਭੜਲਾ ਦੀ ਵਾਸੀ 16 ਸਾਲਾਂ ਨਾਬਾਲਗ ਅਤੇ ਉਸ ਦਾ ਭਰਾ ਮੰਗਲਵਾਰ ਦੁਪਹਿਰ ਨੂੰ 2 ਵਜੇ ਪਿੰਡ ਤੋਂ ਕੁਝ ਦੂਰੀ ਉੱਤੇ ਸਥਿਤ ਪੰਚਾਲ ਪਰਿਵਾਰ ਦੇ ਖੇਤ ਵਿੱਚ ਮਜ਼ਦੂਰੀ ਕਰਨ ਗਏ ਸੀ।
ਭਰਾ ਨੂੰ ਆਉਂਦਾ ਵੇਖ, ਭੱਜਿਆ ਮੁਲਜ਼ਮ
ਨਾਬਾਲਗ ਦਾ ਭਰਾ ਕਿਸੇ ਕੰਮ ਨੂੰ ਲੈ ਕੇ ਖੇਤ ਤੋਂ ਕੁਝ ਦੂਰੀ ਉੱਤੇ ਚਲਾ ਗਿਆ। ਇਸ ਦੌਰਾਨ ਗੁਆਂਢੀ ਖੇਤ ਦਾ ਮਾਲਕ ਸ਼ਿਆਮਲਾਲ ਉੱਥੇ ਪਹੁੰਚਿਆਂ ਅਤੇ ਉਸ ਨੇ ਨਾਬਾਲਗ ਨਾਲ ਜਬਰ ਜਨਾਹ ਕੀਤਾ। ਜਦੋਂ ਨਾਬਾਲਗ ਨੇ ਰੌਲਾ ਪਾਇਆ ਤਾਂ ਉਸ ਦਾ ਭਰਾ ਮੌਕੇ ਉੱਤੇ ਪਹੁੰਚਿਆ ਜਿਸ ਨੂੰ ਵੇਖ ਕੇ ਮੁਲਜ਼ਮ ਉੱਥੋ ਭੱਜ ਗਿਆ।
ਫ਼ਿਲਹਾਲ ਮੰਡੀ ਪੁਲਿਸ ਵਲੋਂ ਮੁਲਜ਼ਮ ਉੱਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਇਸ ਨੌਜਵਾਨ ਨੇ ਗੂਗਲ ਵਿੱਚ ਹੀ ਕੱਢ ਦਿੱਤੀ ਗ਼ਲਤੀ !