ਨਵੀਂ ਦਿੱਲੀ: ਜੇਐਨਯੂ ਵਿੱਚ ਪੀਐਚਡੀ ਦੀ ਵਿਦਿਆਰਥਣ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ (rape attempt in jnu) ਗਈ। ਘਟਨਾ ਸੋਮਵਾਰ ਰਾਤ 12 ਵਜੇ ਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬਾਈਕ ਸਵਾਰ ਨੌਜਵਾਨ ਲੜਕੀ ਨੂੰ ਜ਼ਬਰਦਸਤੀ ਪੂਰਬੀ ਗੇਟ ਨੇੜਿਓਂ ਘੜੀਸ ਕੇ ਸੁੰਨਸਾਨ ਖੇਤਰ ਵਿੱਚ ਲੈ ਗਏ। ਪਰ ਲੜਕੀ ਦੇ ਰੌਲਾ ਪਾਉਣ ਤੋਂ ਬਾਅਦ ਬਾਈਕ ਸਵਾਰ ਲੜਕੀ ਦਾ ਫੋਨ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੋਮਵਾਰ ਦੇਰ ਰਾਤ ਵਾਪਰੀ ਇਸ ਘਟਨਾ ਨੇ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਹਲਚਲ ਮਚਾ ਦਿੱਤੀ ਹੈ। ਵਿਦਿਆਰਥੀ ਦੋਸ਼ੀਆਂ ਨੂੰ ਫੜਨ ਦੀ ਮੰਗ ਕਰ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਸ਼ੀ ਕੈਂਪਸ ਦਾ ਹੈ ਜਾਂ ਕੋਈ ਬਾਹਰੀ ਵਿਅਕਤੀ। ਪਰ ਇਸ ਘਟਨਾ ਨਾਲ ਕੈਂਪਸ ਵਿੱਚ ਡਰ ਅਤੇ ਰੋਸ ਦਾ ਮਾਹੌਲ ਬਣ ਗਿਆ ਹੈ।
ਇਹ ਵੀ ਪੜੋ: ਮਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਬਾਪ ਕਰਦਾ ਰਿਹਾ ਧੀ ਨਾਲ 1 ਸਾਲ ਤੱਕ ਬਲਾਤਕਾਰ, ਗ੍ਰਿਫਤਾਰ