ETV Bharat / bharat

ਰਾਕੇਸ਼ ਟਿਕੈਤ ਦਾ ਐਲਾਨ, 26 ਜਨਵਰੀ ਨੂੰ ਟਰੈਕਟਰ 'ਤੇ ਤਿਰੰਗਾ ਲੱਗਾ ਕੇ ਦਿੱਲੀ ਹੋਣਗੇ ਦਾਖਲ - ਇੱਕ ਲੱਖ ਟਰੈਕਟਰ ਤਿਰੰਗਾ ਲੱਗਾ ਕੇ ਦਿੱਲੀ ਵਿੱਚ ਦਾਖਿਲ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਜੇ ਸਰਕਾਰ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਉਹ 26 ਜਨਵਰੀ ਨੂੰ ਟਰੈਕਟਰ ਉੱਤੇ ਤਿਰੰਗਾ ਲੱਗਾ ਕੇ ਦਿੱਲੀ ਵਿੱਚ ਦਾਖਲ ਹੋਣਗੇ।

ਰਾਕੇਸ਼ ਟਿਕੈਤ ਨੇ ਕੀਤਾ ਐਲਾਨ, 26 ਜਨਵਰੀ ਨੂੰ ਟਰੈਕਟਰ 'ਤੇ ਤਿਰੰਗਾ ਲੱਗਾ ਹੋਣਗੇ ਦਿੱਲੀ ਦਾਖਲ

author img

By

Published : Dec 30, 2020, 10:16 AM IST

ਝੱਜਰ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਪਹਿਲਾਂ ਹੀ ਸੋਧ ਵਾਲੇ ਪਰਚੇ ਨੂੰ ਫਾੜ ਚੁੱਕੇ ਹਨ। ਹੁਣ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦਰਮਿਆਨ ਗੱਲਬਾਤ ਦੌਰਾਨ ਸਿਰਫ ਇੱਕ ਮੁੱਦੇ ‘ਤੇ ਗੱਲ ਹੋਵੇਗੀ ਅਤੇ ਉਹ ਹੈ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨਾ।

ਰਾਕੇਸ਼ ਟਿਕੈਤ ਨੇ ਕੀਤਾ ਐਲਾਨ, 26 ਜਨਵਰੀ ਨੂੰ ਟਰੈਕਟਰ 'ਤੇ ਤਿਰੰਗਾ ਲੱਗਾ ਹੋਣਗੇ ਦਿੱਲੀ ਦਾਖਲ

ਕਿਸਾਨ 26 ਜਨਵਰੀ ਦੀ ਪਰੇਡ ਵਿੱਚ ਵੀ ਹਿੱਸਾ ਲੈਣਗੇ: ਟਿਕੈਤ

  • ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਸਹਿਮਤੀ ਨਹੀਂ ਬਣਦੀ ਤਾਂ ਨਵੀਂ ਰਣਨੀਤੀ ਬਣਾਈ ਜਾਵੇਗੀ। ਟਿਕਰੀ ਬਾਰਡਰ ਤੋਂ ਟਿਕੈਤ ਨੇ ਸਟੇਜ ਤੋਂ ਐਲਾਨ ਕੀਤਾ ਕਿ ਇਸ ਵਾਰ 26 ਜਨਵਰੀ ਨੂੰ ਕਿਸਾਨ ਦਿੱਲੀ ਵਿੱਚ ਦਾਖਿਲ ਹੋਣਗੇ।
  • ਉਨ੍ਹਾਂ ਨੇ ਕਿਹਾ ਕਿ ਇੱਕ ਲੱਖ ਟਰੈਕਟਰ ਤਿਰੰਗਾ ਲੱਗਾ ਕੇ ਦਿੱਲੀ ਵਿੱਚ ਦਾਖਿਲ ਹੋਣਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਉਸ ਸਮੇਂ ਦੌਰਾਨ ਇਹ ਦੇਖਿਆ ਜਾਵੇਗਾ ਕਿ ਤਿਰੰਗੇ ਉੱਤੇ ਵਾਟਰ ਕੈਨਨ ਕੌਣ ਚਲਾਉਂਦਾ ਹੈ। ਟਿਕੈਤ ਨੇ ਇਹ ਵੀ ਕਿਹਾ ਕਿ ਇਹ ਇੱਕ ਵਿਚਾਰਧਾਰਕ ਕ੍ਰਾਂਤੀ ਹੈ ਜਿਸ ਨੂੰ ਬੰਦੂਕਾਂ ਨਾਲ ਦਬਾਇਆ ਨਹੀਂ ਜਾ ਸਕਦਾ।
  • ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਤਿੰਨੋਂ ਖੇਤੀਬਾੜੀ ਕਾਨੂੰਨਾਂ ਦੇ ਵਾਪਸੀ ਤੋਂ ਬਾਅਦ ਹੀ ਅੰਦੋਲਨ ਦਾ ਹੱਲ ਨਿਕਲੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਟਰੈਕਟਰਾਂ ਨੇ ਟੈਂਕ ਦਾ ਕੰਮ ਕਰ ਦਿੱਤਾ ਹੈ। ਖੇਤੀ ਵਿੱਚ ਲਾਗਤ ਵੱਧ ਗਈ ਹੈ ਅਤੇ ਕੀਮਤਾਂ ਅੱਧੀਆਂ ਹੋ ਗਈਆਂ ਹਨ ਅਤੇ ਸਰਕਾਰ ਕਹਿੰਦੀ ਹੈ ਕਿ ਆਮਦਨ ਦੁੱਗਣੀ ਹੋ ਗਈ ਹੈ।
  • ਰਾਕੇਸ਼ ਟਿਕੈਤ ਨੇ ਸਪੱਸ਼ਟ ਕੀਤਾ ਕਿ ਕਿਸਾਨ ਬੁੱਧਵਾਰ ਨੂੰ ਹੋਣ ਵਾਲੀ ਸਰਕਾਰ ਨਾਲ ਮੀਟਿੰਗ ਕਰਨ ਜਾਣਗੇ, ਪਰ ਉੱਥੇ ਇੱਕੋ ਗੱਲ ਹੋਵੇਗੀ ਕਿ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਮਹੱਤਵਪੂਰਨ ਹੈ ਕਿ 30 ਦਸੰਬਰ ਨੂੰ ਕਿਸਾਨ ਸੰਗਠਨ ਅਤੇ ਸਰਕਾਰ ਨਾਲ ਮੀਟਿੰਗ ਕੀਤੀ ਜਾਣੀ ਹੈ। ਇਹ ਵੇਖਣਾ ਹੋਵੇਗਾ ਕਿ ਸਰਕਾਰ ਅਤੇ ਕਿਸਾਨ ਨੇਤਾਵਾਂ ਵਿਚਾਲੇ ਗੱਲਬਾਤ ਦਾ ਕੋਈ ਹੱਲ ਨਿਕਲਦਾ ਹੈ ਜਾ ਨਹੀਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.