ਲਖਨਊ: ਯੂਪੀ ਭਾਜਪਾ ਦੀ ਸੂਬਾ ਕਾਰਜਕਾਰੀ ਬੈਠਕ ਦੇ ਉਦਘਾਟਨ ਦੇ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਲਖਨਊ ਪਹੁੰਚੇ। ਭਾਜਪਾ ਰਾਜਨੀਤੀ ਦੇ ਪ੍ਰਤੀ ਭਰੋਸਾ ਪੈਦਾ ਕਰਨ ਵਾਲੀ ਪਾਰਟੀ ਹੈ। ਜਦੋਂ ਅਸੀਂ ਰਾਮ ਮੰਦਰ ਨਿਰਮਾਣ, ਧਾਰਾ 370, ਸਾਮਾਨ ਨਾਗਰਿਕਤਾ ਕਾਨੂੰਨ ਦੀ ਗੱਲ ਕਰਦੇ ਸੀ ਤਾਂ ਲੋਕ ਇਹ ਸਵਾਲ ਖੜੇ ਕਰਦੇ ਸੀ ਕਿ ਚੋਣ ਦੇ ਸਮੇਂ ਭਾਜਪਾ ਸਿਰਫ ਇਨ੍ਹਾਂ ਮੁੱਦਿਆਂ 'ਤੇ ਰਾਜਨੀਤੀ ਕਰਦੀ ਹੈ ਅੱਜ ਅਸੀਂਂ ਕਹਿ ਸਕਦੇ ਹਾਂ ਕਿ ਸਾਡੀ ਪਾਰਟੀ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਚ ਹੀ ਧਾਰਾ 370 ਸਮਾਪਤ ਕੀਤਾ ਗਿਆ ਹੈ ਅਤੇ ਰਾਮ ਮੰਦਰ ਦਾ ਨਿਰਮਾਣ ਵੀ ਹੋ ਰਿਹਾ ਹੈ।
ਮੈਂ ਕਦੇ ਵਾਅਦਾ ਨਹੀਂ ਕਰਦਾ
ਰਾਜਨਾਥ ਸਿੰਘ ਨੇ ਕਿਹਾ ਕਿ ਚੋਣ ਲੜਦੇ ਸਮੇਂ ਮੈਂ ਆਪਣੇ ਸੰਸਦੀ ਖੇਤਰ 'ਚ ਕਦੇ ਵਾਅਦਾ ਨਹੀਂ ਕਰਦਾ ਹਾਂ ਰਾਜਨੀਤੀ 'ਚ ਭਰੋਸੇ ਦਾ ਸੰਕਟ ਪੈਦਾ ਨਹੀਂ ਹੋਣਾ ਚਾਹੀਦਾ ਚੋਣ 'ਚ ਧਾਰਾ 370 ਹਟਾਉਣ ਦੀ ਗੱਲ ਕਹੀ ਜਾਂਦੀ ਸੀ ਅੱਜ 370 ਸਮਾਪਤ ਹੋ ਚੁੱਕਿਆ ਹੈ। ਲੋਕ ਕਹਿੰਦੇ ਸੀ ਕਿ ਭਾਜਪਾ ਸਿਰਫ ਰਾਮ ਮੰਦਰ ਬਣਾਉਣ ਦੀ ਗੱਲ ਤੇ ਰਾਜਨੀਤੀ ਕਰ ਰਹੀ ਹੈ ਪਰ ਅੱਜ ਸਮਾਂ ਆ ਗਿਆ ਹੈ ਕਿ ਸਾਡੇ ਪੀਐੱਮ ਮੋਦੀ ਨੇ ਮੰਦਰ ਦਾ ਨੀਂਹ ਪੱਥਰ ਦਾ ਕੰਮ ਕਰ ਦਿੱਤਾ ਹੈ। ਮੰਦਰ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਹ ਇਤਫਾਕ ਹੀ ਜਦੋਂ ਢਾਂਚਾ ਡਿੱਗਿਆ ਤਾਂ ਭਾਜਪਾ ਦੇ ਕਲਿਆਣ ਸਿੰਘ ਮੁੱਖ ਮੰਤਰੀ ਸੀ ਅਤੇ ਜਦੋਂ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਹੈ ਤਾਂ ਯੂਪੀ 'ਚ ਭਾਜਪਾ ਦੇ ਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਹੈ ਇਸ ਨਾਲ ਰਾਜਨੀਤੀ 'ਚ ਭਰੋਸਾ ਮਜਬੂਤ ਹੁੰਦਾ ਹੈ।
ਸਾਡੀ ਸਰਕਾਰ ’ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ
ਸਾਡੀ ਸਰਕਾਰ ਦੇ ਕਿਸੇ ਵੀ ਵਿਅਕਤੀ ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਹੈ ਰਾਜਨਾਥ ਸਿੰਘ ਨੇ ਕਿਹਾ ਕਿ ਯੂਪੀ ਦੀ ਰਾਜਨੀਤੀ ਨਾਲ ਲੰਬੇ ਸਮੇਂ ਤੋਂ ਜੁੜਿਆ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਥੋੜਾ ਦੂਰੀ ਬਣਾ ਕੇ ਰੱਖਿਆ ਜਾਵੇ ਪਰ ਮੈਨੂੰ ਦੂਰੀ ਬਣਾ ਕੇ ਨਹੀਂ ਸਗੋਂ ਗੱਲ੍ਹ ਨਾਲ ਲਾ ਕੇ ਵਧੀਆ ਲੱਗਦਾ ਹੈ।
ਇਹ ਵੀ ਪੜੋ: ਮੁੱਖ ਸਕੱਤਰ ਵਿਨੀ ਮਹਾਜਨ ਨੇ ਕੋਵਿਡ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ
ਅਹੁਦੇ ਨਾਲ ਨਹੀਂ ਕੰਮ ਨਾਲ ਵਿਅਕਤੀ ਦੀ ਪਛਾਣ ਹੁੰਦੀ ਹੈ
ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰਾਜਨੀਤੀ ਜੀਵਨ 'ਚ ਵਿਅਕਤੀ ਦੇ ਅਹੁਦੇ ਹੀ ਵਜ੍ਹਾ ਨਾਲ ਨਹੀਂ ਸਗੋਂ ਉਸਦੇ ਕੰਮ ਨਾਲ ਉਸਨੂੰ ਪਛਾਣ ਹੁੰਦੀ ਹੈ। ਮਜਦੂਰੀ ਕਰਨ ਵਾਲੇ ਵਿਅਕਤੀ ਨੂੰ ਅਹੁਦਾ ਬੇਸ਼ਕ ਨਾ ਮਿਲੇ ਪਰ ਕਦ ਅਤੇ ਪਛਾਣ ਜਰੂਰ ਮਿਲਦੀ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਭਾਜਪਾ ਵਰਗੇ ਦਲ 'ਚ ਕੰਮ ਕਰਨ ਦਾ ਮੌਕਾ ਸਾਨੂੰ ਮਿਲਿਆ ਹੈ। ਭਾਜਪਾ ਸਿਰਫ ਸਿਆਸਤ ਹਾਸਿਲ ਕਰਨ ਲਈ ਕੰਮ ਨਹੀਂ ਕਰਦੀ ਹੈ।
ਯੋਗੀ ਸਰਕਾਰ ਦੀ ਹੋਈ ਸ਼ਲਾਘਾ
ਰਾਜਨਾਥ ਸਿੰਘ ਨੇ ਯੂਪੀ ਦੀ ਯੋਗੀ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰਾਮਰਾਜ ਦੀ ਕਲਪਣਾ ਕੀਤੀ ਹੈ ਤਾਂ ਉਸਨੂੰ ਲਿਆਉਣ ਲਈ ਕੰਮ ਵੀ ਉਸੇ ਤਰ੍ਹਾਂ ਦਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਚ ਕਿਸਾਨਾਂ ਦੇ ਲਈ ਕੰਮ ਕੀਤਾ ਹੈ। ਰਾਜਨਾਥ ਨੇ ਕਿਸਾਨੀ ਅੰਦੋਲਨ ਤੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੇ ਨਾਲ ਗੱਲ ਕਰਨ ਲਈ ਤਿਆਰ ਹੈ ਕਿਧਰੇ ਵੀ ਕੋਈ ਵੀ ਗੱਲ ਕਰ ਸਕਦਾ ਹੈ।
ਭਾਰਤ ਨੂੰ ਮਹਾਸ਼ਕਤੀ ਬਣਨ ਤੋਂ ਕੋਈ ਰੋਕ ਨਹੀਂ ਸਕਦਾ
ਰਾਜਨਾਥ ਨੇ ਕਿਹਾ ਕਿ ਭਾਰਤ ਅੱਜ ਮਹਾਂਸ਼ਕਤੀ ਦੇ ਰੂਪ ਨਾਲ ਸਾਹਮਣੇ ਆ ਰਿਹਾ ਹੈ ਅਸੀਂ ਹਿੱਕ ਠੋਕ ਕੇ ਕਹਿ ਸਕਦੇ ਹਾਂ ਕਿ ਦੁਨੀਆ 'ਚ ਬਣੀ ਕੁੱਲ ਵੈਕਸੀਨ ਦਾ 60 ਫੀਸਦ ਹਿੱਸਾ ਭਾਰਤ 'ਚ ਤਿਆਰ ਹੋਇਆ ਹੈ। ਭਾਰਤ ਨੂੰ ਮਹਾਂਸ਼ਕਤੀ ਬਣਨ ਤੋਂ ਕੋਈ ਰੋਕ ਨਹੀਂ ਸਕਦਾ।