ETV Bharat / bharat

ਸਿਰਸਾ ਕਿ ਮਜੀਠੀਆ ਵੀ ਭਾਜਪਾ ’ਚ ਗਿਆ ਤਾਂ ਹੈਰਾਨੀ ਵਾਲੀ ਗੱਲ ਨਹੀਂ:ਰਾਜਾ ਵੜਿੰਗ

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ (Raja Waring on Manjinder Sirsa's induction in BJP) ਪਿੱਛੋਂ ਜੇਕਰ ਬਿਕਰਮ ਮਜੀਠੀਆ ਵੀ ਭਾਜਪਾ ‘ਚ ਚਲਾ ਜਾਵੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ (Majithia joining in BJP wouldn't be surprising)। ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਉਹ ਮੁੱਖ ਮੰਤਰੀ ਚੰਨੀ ਦੇ ਦੋ ਮਹੀਨਿਆਂ ਦੇ ਕੰਮਾਂ ਤੋਂ ਬੁਖਲਾ ਗਈ ਹੈ ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਨੂੰ ਘਬਰਾਉਣ ਦੀ ਥਾਂ ਚੰਨੀ ਦੇ ਕੰਮਾਂ ਤੋਂ ਸੇਧ ਲੈਣ ਦੀ ਸਲਾਹ ਵੀ ਵੜਿੰਗ ਨੇ ਦਿੱਤੀ ਹੈ।

ਮਜੀਠੀਆ ਵੀ ਭਾਜਪਾ ’ਚ ਗਿਆ ਤਾਂ ਹੈਰਾਨੀ ਵਾਲੀ ਗੱਲ ਨਹੀਂ:ਰਾਜਾ ਵੜਿੰਗ

author img

By

Published : Dec 2, 2021, 6:01 PM IST

ਚੰਡੀਗੜ੍ਹ: ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਪਿੱਛੋਂ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ (SAD hands in glove with BJP) ਦਾ ਦੋਸ਼ ਲਗਾਉਂਦਿਆਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਬਿਕਰਮ ਮਜੀਠੀਆ ਵੀ ਉਹੀ ਰਾਹ ਫੜਦਿਆਂ ਭਾਜਪਾ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਵੜਿੰਗ ਨੇ ਅਕਾਲੀ ਆਗੂ ‘ਤੇ ਨਿਸ਼ਾਨਾ ਸਾਧਦਿਆਂ (Waring takes on Akali leader) ਕਿਹਾ ਕਿ ਕਿਸੇ ਵੀ ਸਮੇਂ ਮਜੀਠੀਆ ਦੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਖਬਰ ਆ ਸਕਦੀ ਹੈ। ਸਿਰਸਾ ਦੀ ਬਰਖਾਸਤਗੀ ‘ਤੇ ਅਕਾਲੀਆਂ ਵਲੋਂ ਹੁਣ ਝੂਠੇ ਹੰਝੂ ਵਹਾਉਣਾ ਇੱਕ ਸ਼ਰਮਨਾਕ ਗੱਲ ਹੈ ਜਿਸ ਤੋਂ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ।

ਸਮੁੱਚੀ ਵਿਰੋਧੀ ਧਿਰ ਬੁਖਲਾਈ

ਅੱਜ ਇੱਥੇ ਮਾਡਰਨ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਨੇ ‘ਆਪ’ ਦੇ ਢਕਵੰਜਾਂ ‘ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਕਿ ਸਮੁੱਚੀ ਵਿਰੋਧੀ ਧਿਰ ਬੁਰੀ ਤਰਾਂ ਬੁਖ਼ਲਾਈ (Whole opposition is confused) ਹੋਈ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਿਸੋਦੀਆ ਵਰਗੇ ਆਗੂ ਸਕੂਲ ‘ਚ ਟਾਇਲਟ ਦਾ ਨਿਰੀਖਣ ਕਰਨ ਜਹੇ ਦਿਖਾਵੇ ਕਰਨ ਲਈ ਮਜਬੂਰ ਹਨ। ਵੜਿੰਗ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਪਾਟੋ-ਧਾੜ ਹੋ ਗਿਆ ਹੈ ਅਤੇ ਤੁਸੀਂ ਦੇਖੋਗੇ ਕਿ ਉਹ ਵੀ ਪੰਜਾਬ ਵਿੱਚ ਕੇਜਰੀਵਾਲ ਦੇ ਝਾੜੂ ਵਾਂਗ ਖਿੱਲਰ ਜਾਵੇਗਾ।’’

ਦੁਨੀਆ ਚੰਨੀ ਦੇ ਦੋ ਮਹੀਨਿਆਂ ਦਾ ਜਿਕਰ ਕਰਦੀ ਹੈ

ਲੋਕਾਂ ਨੂੰ 2022 ਵਿੱਚ ਪੰਜਾਬ ਦੀ ਸੇਵਾ ਕਰਦੇ ਰਹਿਣ ਲਈ ਕਾਂਗਰਸ ਨੂੰ ਮੁੜ ਸੱਤਾ ਸੌਂਪਣ ਦੀ ਅਪੀਲ ਕਰਦਿਆਂ ਵੜਿੰਗ ਨੇ ਕਿਹਾ ਕਿ ਪੂਰੀ ਦੁਨੀਆ ਸਾਡੇ ਮੁੱਖ ਮੰਤਰੀ ਦੇ ਦੋ ਮਹੀਨਿਆਂ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕਰ ਰਹੀ ਹੈ ,ਪਰ ਸਾਰੀਆਂ ਵਿਰੋਧੀ ਪਾਰਟੀਆਂ ਚਿੰਤਤ ਹਨ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਉਨਾਂ ਕੋਲ ਕਾਂਗਰਸ ਵਿਰੋਧ ਕਰਨ ਲਈ ਕੋਈ ਵੀ ਮੁੱਦਾ ਬਾਕੀ ਨਹੀਂ ਛੱਡਿਆ। ਉਨਾਂ ਕਿਹਾ ਕਿ ਆਮ ਆਦਮੀ ਲਈ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਕਟੌਤੀ ਹੋਵੇ ਜਾਂ ਬਿਜਲੀ ਦੇ ਖਰਚੇ ਘਟਾਉਣ ਅਤੇ ਪੀਪੀਏਜ਼ ‘ਤੇ ਸਖਤ ਕਾਰਵਾਈ ਹੋਵੇ, ਮੁੱਖ ਮੰਤਰੀ ਨੇ ਸਾਰੇ ਪੰਜਾਬੀਆਂ ਨੂੰ ਰਾਹਤ ਦੇਣ ਦਾ ਸੰਕਲਪ ਪੇਸ਼ ਕੀਤਾ ਹੈ।

ਮਾਲੀਏ ’ਚ ਵਾਧੇ ਨੂੰ ਯਕੀਨੀ ਬਣਾਇਆ ਜਾਵੇਗਾ

ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਨੇ ਬਾਦਲਾਂ ਵਰਗੇ ਟੈਕਸ ਅਪਰਾਧੀਆਂ ਨੂੰ ਕਾਬੂ ਕਰਨ ਦੀ ਖੁੱਲ ਦਿੱਤੀ ਹੈ ਤਾਂ ਜੋ ਸੂਬਾ ਸਰਕਾਰ ਦੇ ਮਾਲੀਏ ਵਿੱਚ ਵਾਧੇ ਨੂੰ ਯਕੀਨੀ ਬਣਾਇਆ ਜਾ ਸਕੇ। ਮੰਤਰੀ ਨੇ ਕਿਹਾ ਕਿ ਉਨਾਂ ਦਾ ਉਦੇਸ਼ ਵਿਭਾਗ ਦੇ ਪ੍ਰਤੀ ਦਿਨ ਮਾਲੀਏ ਨੂੰ 1.05 ਕਰੋੜ ਤੋਂ ਵਧਾ ਕੇ 1.50 ਕਰੋੜ(ਪ੍ਰਤੀ ਦਿਨ) ਕਰਨਾ ਹੈ। ਸ੍ਰੀ ਵੜਿੰਗ ਨੇ ਕਿਹਾ ਕਿ ਵਿਭਾਗ ਨੇ ਬਾਦਲਾਂ ਦੀ 70 ਬੱਸਾਂ ਸਮੇਤ 400 ਬੱਸਾਂ ਨੂੰ ਜ਼ਬਤ ਕੀਤਾ ਹੈ, ਜਿਨਾਂ ਨੇ ਰਾਜ ਨੂੰ ਬੁਰੀ ਤਰਾਂ ਲੁੱਟਿਆ ਹੈ। ਉਨਾਂ ਕਿਹਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ:ਕਾਂਗਰਸ ਵੱਲੋਂ 2024 ’ਚ ਕਾਂਗਰਸ ਦੇ 300 ਸੀਟਾਂ ਜਿੱਤਣ ਤੋਂ ਗੁਲਾਮ ਨਬੀ ਆਜਾਦ ਬੇਉਮੀਦ

ETV Bharat Logo

Copyright © 2024 Ushodaya Enterprises Pvt. Ltd., All Rights Reserved.