ETV Bharat / bharat

ਰਾਹੁਲ ਦਾ ਮੋਦੀ 'ਤੇ ਹਮਲਾ, 'ਹੰਕਾਰ' ਦੀ ਕੁਰਸੀ ਤੋਂ ਉੱਤਰ ਕਿਸਾਨਾਂ ਬਾਰੇ ਵੀ ਸੋਚੋ'

ਰਾਹੁਲ ਗਾਂਧੀ ਨੇ ਟਵੀਟ ਕਰ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਹੰਕਾਰੀ ਦੱਸਦੇ ਹੋਏ ਕਿਸਾਨਾਂ ਦੀ ਗੱਲ ਸੁਨਣ ਦੀ ਗੱਲ ਆਖੀ।

ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਰਾਹੁਲ ਗਾਂਧੀ

author img

By

Published : Dec 1, 2020, 11:57 AM IST

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਤਲਖ ਟਿੱਪਣੀ ਕੀਤੀ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਆਪਣੇ ਟਵੀਟ ਵਿੱਚ ਲਿਖਿਆ,

"ਕਿਸਾਨ ਸੜਕਾਂ ਅਤੇ ਮੈਦਾਨਾਂ 'ਤੇ ਧਰਨੇ ਦੇ ਰਿਹਾ ਹੈ, ਅਤੇ 'ਝੂਠ' ਟੀ ਵੀ 'ਤੇ ਭਾਸ਼ਣ!

ਅਸੀਂ ਸਾਰੇ ਕਿਸਾਨਾਂ ਦੀ ਮਿਹਨਤ ਦੇ ਕਰਜਦਾਰ ਹਾਂ।

  • अन्नदाता सड़कों-मैदानों में धरना दे रहे हैं,
    और
    ‘झूठ’ टीवी पर भाषण!

    किसान की मेहनत का हम सब पर क़र्ज़ है।

    ये क़र्ज़ उन्हें न्याय और हक़ देकर ही उतरेगा, न कि उन्हें दुत्कार कर, लाठियाँ मारकर और आंसू गैस चलाकर।

    जागिए, अहंकार की कुर्सी से उतरकर सोचिए और किसान का अधिकार दीजिए।

    — Rahul Gandhi (@RahulGandhi) December 1, 2020 " class="align-text-top noRightClick twitterSection" data=" ">

ਇਹ ਕਰਜ਼ਾ ਉਨ੍ਹਾਂ ਨੂੰ ਨਿਆਂ ਅਤੇ ਅਧਿਕਾਰ ਦੇ ਕੇ ਹੀ ਉਤਰੇਗਾ, ਨਾ ਕਿ ਉਨ੍ਹਾਂ ਨਾਲ ਬਦਸਲੂਕੀ ਕਰਕੇ, ਲਾਠੀਚਾਰਜ ਕਰਕੇ ਜਾਂ ਅੱਥਰੂ ਗੈਸ ਛੱਡਕੇ।

ਜਾਗੋ, ਹੰਕਾਰ ਦੀ ਕੁਰਸੀ ਤੋਂ ਉੱਤਰ ਕੇ ਸੋਚੋ ਤੇ ਕਿਸਾਨ ਦਾ ਅਧਿਕਾਰ ਦਿਉ।"

ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਆਪਣੇ ਇਸ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਦੇ ਕਿਸੇ ਨੁਮਾਇੰਦੇ ਦਾ ਨਾਂਅ 'ਤੇ ਨਹੀਂ ਲਿਆ ਪਰ ਉਨ੍ਹਾਂ ਦੇ ਸ਼ਬਦ ਕੇਂਦਰ ਵਿੱਚ ਮੋਦੀ ਸਰਕਾਰ ਵੱਲ ਸਨ।

ਕਿਸਾਨ ਪਿਛਲੇ 5 ਦਿਨਾਂ ਤੋਂ ਦਿੱਲੀ ਨੂੰ ਘੇਰਾ ਪਾ ਕੇ ਬੈਠੇ ਹੋਏ ਹਨ। ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਲਗਾਤਾਰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਭਾਵੇਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਧਰਨੇ ਨਾਲ ਅਜੇ ਤੱਕ ਸਹਮਿਤੀ ਨਹੀਂ ਜਤਾਈ ਹੈ ਪਰ ਫਿਰ ਵੀ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਮੰਗਲਵਾਰ (1 ਦਸੰਬਰ, 2020) ਨੂੰ ਬਾਅਦ ਦੁਪਹਿਰ 3 ਵਜੇ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ 'ਤੇ ਗੱਲਬਾਤ ਕਰਨ ਲਈ ਵਿਗਿਆਨ ਭਵਨ ਸੱਦਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.