ਦਿੱਲੀ: ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਹੱਲ ਕਰਨ ਲਈ ਹਾਈਕਮਾਨ ਵੱਲੋਂ ਲਗਾਤਾਰ ਪੰਜਾਬ ਕਾਂਗਰਸ ਦੇ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਥੇ ਹੀ ਇਸ ਸਬੰਧੀ ਰਾਹੁਲ ਗਾਂਧੀ ਨੇ ਅੱਜ ਮੁੜ ਕਈ ਵਿਧਾਇਕਾਂ, ਸਾਂਸਦਾਂ, ਮੰਤਰੀਆਂ ਤੇ ਰਾਜਸਭਾ ਮੈਂਬਰਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜੋ: Punjab Congress Conflict: ਫਤਿਹ ਜੰਗ ਬਾਜਵਾ ਜਨਤਕ ਮੁਆਫੀ ਮੰਗਣ: ਜਾਖੜ
ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਅਸੀਂ ਪੰਜਾਬ ਕਾਂਗਰਸ ਵੱਲੋਂ ਸਾਈਡਲਾਈਨ ਕੀਤੇ ਗਏ ਆਗੂਆਂ ਸਬੰਧੀ ਮੀਟਿੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਬਹੁਤੇ ਆਗੂਆਂ ਨੂੰ ਟਿਕਟ ਤਕ ਨਹੀਂ ਦਿੱਤੀ ਗਈ ਜੋ ਨਾਰਾਜ਼ ਹਨ। ਉਥੇ ਹੀ ਦੂਲੋ ਨੇ ਕਿਹਾ ਕਿ ਡਿਕਟੇਟਰ ਬਣ ਰਾਜ ਨਹੀਂ, ਮੁੱਖ ਮੰਤਰੀ ਬਣ ਕੰਮ ਕਰਨਾ ਚਾਹੀਦਾ ਹੈ।
ਇਹ ਵੀ ਪੜੋ: Punjab Congress Conflict: ‘ਮੁੱਖ ਮੰਤਰੀ ਦੇ ਚਿਹਰੇ ਨਾਲ ਕਾਂਗਰਸ ਨੂੰ ਨਹੀਂ ਪਵੇਗਾ ਕੋਈ ਫਰਕ’