ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕਰਨ ਦੇ ਵਿਰੋਧ 'ਚ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਬੀਵੀ ਨੇ ਟਵਿੱਟਰ 'ਤੇ ਆਪਣਾ ਨਾਂਅ ਬਦਲ ਕੇ ਰਾਹੁਲ ਗਾਂਧੀ ਕਰ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਪ੍ਰੋਫਾਈਲ ਫੋਟੋ ਵਿੱਚ ਰਾਹੁਲ ਗਾਂਧੀ ਦੀ ਤਸਵੀਰ ਵੀ ਲਗਾਈ ਹੈ। ਇਸ ਤੋਂ ਬਾਅਦ, ਲਗਭਗ ਸਾਰੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਟਵਿੱਟਰ 'ਤੇ ਨਾਂਅ ਬਦਲਣ ਦੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਹੈ।
-
#NewProfilePic pic.twitter.com/adJTBTMmOX
— Priyanka Gandhi Vadra (@priyankagandhi) August 12, 2021 " class="align-text-top noRightClick twitterSection" data="
">#NewProfilePic pic.twitter.com/adJTBTMmOX
— Priyanka Gandhi Vadra (@priyankagandhi) August 12, 2021#NewProfilePic pic.twitter.com/adJTBTMmOX
— Priyanka Gandhi Vadra (@priyankagandhi) August 12, 2021
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਵਿਰੋਧ ਵਜੋਂ ਆਪਣੀ ਪ੍ਰੋਫਾਈਲ ਫੋਟੋ 'ਤੇ ਰਾਹੁਲ ਗਾਂਧੀ ਦੀ ਤਸਵੀਰ ਲਗਾ ਦਿੱਤੀ ਹੈ। ਕਾਂਗਰਸ ਦੇ ਹੋਰਨਾਂ ਕਈ ਨੇਤਾਵਾਂ ਨੇ ਵੀ ਟਵਿੱਟਰ ਦੀ ਕਾਰਵਾਈ ਦੇ ਖਿਲਾਫ ਰਾਹੁਲ ਗਾਂਧੀ ਦੀ ਤਸਵੀਰ ਲਗਾ ਕੇ ਆਪਣੇ ਨਾਂਅ ਬਦਲ ਲਏ ਹਨ। ਇਹ ਹਲਾਤ ਟਵਿੱਟਰ ਲਈ ਵੀ ਨਵੇਂ ਹਨ ਤੇ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮਾਈਕਰੋ-ਬਲੌਗਿੰਗ ਸਾਈਟ ਇਸ ਕਾਂਗਰਸ ਵਿਰੋਧੀ ਸ਼ੈਲੀ 'ਤੇ ਕੀ ਕਾਰਵਾਈ ਕਰਦੀ ਹੈ।
IYC ਪ੍ਰਧਾਨ ਨੇ ਬਦਲਿਆ ਨਾਂਅ
ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਟਵੀਟ ਕਰਕੇ ਕਿਹਾ ਕਿ ਤੁਸੀਂ ਕਿੰਨੇ ਟਵਿੱਟਰ ਅਕਾਊਂਟ Twitter Accounts ਬੰਦ ਕਰੋਗੇ? ਹਰ ਵਰਕਰ ਰਾਹੁਲ ਗਾਂਧੀ ਦੀ ਆਵਾਜ਼ ਬਣੇਗਾ ਤੇ ਤੁਹਾਨੂੰ ਤਿੱਖੇ ਸਵਾਲ ਪੁੱਛੇਗਾ। ਆਓ ਰਲ ਮਿਲ ਕੇ ਇਸ ਲੋਕ ਲਹਿਰ ਦਾ ਹਿੱਸਾ ਬਣੀਏ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਟਵਿੱਟਰ ਨੇ ਨਫ਼ਰਤ ਦੇ ਫੈਲਾਅ ਨੂੰ ਰੋਕਣ ਲਈ ਸਾਬਕਾ ਰਾਸ਼ਟਰਪਤੀ ਟਰੰਪ ਦਾ ਖਾਤਾ ਬੰਦ ਕਰ ਦਿੱਤਾ, ਭਾਰਤ ਵਿੱਚ ਟਵਿੱਟਰ ਨੇ ਰਾਹੁਲ ਗਾਂਧੀ ਤੇ ਹੋਰ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਕਿਉਂਕਿ ਉਹ ਨਫਰਤ ਤੇ ਬੇਇਨਸਾਫੀ ਖਿਲਾਫ ਆਵਾਜ਼ ਚੁੱਕ ਰਹੇ ਹਨ।
ਕਾਂਗਰਸੀ ਨੇਤਾਵਾਂ ਨੇ ਕੀਤੇ ਟਵੀਟ
ਐਨਐਸਯੂਆਈ (NSUI ) ਦੇ ਰਾਸ਼ਟਰੀ ਪ੍ਰਧਾਨ ਨੀਰਜ ਕੁੰਦਨ ਨੇ ਟਵੀਟ ਕੀਤਾ ਕਿ ਤਿੰਨ ਚੀਜ਼ਾਂ ਸੂਰਜ, ਚੰਦਰਮਾ ਅਤੇ ਸਚਾਈ ਨੂੰ ਕਦੇ ਨਹੀਂ ਬਦਲਿਆ ਜਾ ਸਕਦਾ। ਇਸ ਤੋਂ ਇਲਾਵਾ ਹੈਸ਼ਟੈਗ ਲਿਖਿਆ ਗਿਆ ਸੀ ਕਿ ਟਵਿੱਟਰ ਭਾਜਪਾ ਤੋਂ ਡਰ ਰਿਹਾ ਹੈ। ਇਹ ਵੀ ਕਿਹਾ ਕਿ ਡਿਜੀਟਲ ਦਾਦਾਗਿਰੀ ਕੰਮ ਨਹੀਂ ਕਰੇਗੀ।
ਇਹ ਵੀ ਪੜ੍ਹੋ : ਭਾਜਪਾ ਆਗੂ ਦੇ ਘਰ ਗ੍ਰਨੇਡ ਹਮਲਾ, ਇੱਕ ਹਲਾਕ