ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਦੇ ਲੋਕ ਕੋਰੋਨਾ ਮਹਾਂਮਾਰੀ ਵਿੱਚ ਬਿਨ੍ਹਾਂ ਕਿਸੇ ਇਲਾਜ ਦੇ ਮਰ ਰਹੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਭਰ ਤੋਂ ਖਬਰਾਂ ਆ ਰਹੀਆਂ ਹਨ ਕਿ ਬੈੱਡ, ਆਕਸੀਜਨ, ਰੈਮੇਡੀਸਿਵਰ, ਵੈਂਟੀਲੇਟਰਾਂ ਦੀ ਘਾਟ ਹੈ। ਸਾਡੇ ਕੋਲ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੇ ਵਿਚਕਾਰ ਤਿਆਰੀ ਕਰਨ ਲਈ ਕਈ ਮਹੀਨੇ ਸੀ। ਭਾਰਤ ਦੀ ਆਕਸੀਜਨ ਉਤਪਾਦਨ ਸਮਰੱਥਾ ਵਿਸ਼ਵ 'ਚ ਸਭ ਤੋਂ ਵੱਡੀ ਹੈ, ਆਕਸੀਜਨ ਦੀ ਢੋਆ ਢੁਆਈ ਕਰਨ ਦੀ ਕੋਈ ਸਹੂਲਤ ਨਹੀਂ ਬਣਾਈ ਗਈ।
ਕੇਂਦਰ ਸਰਕਾਰ ਦੀ ਨਿੰਦਾ ਕਰਦਿਆਂ ਕਾਂਗਰਸ ਦੇ ਜਨਰਲ ਸੱਕਤਰ ਨੇ ਕਿਹਾ ਕਿ ਇਹ ਕਿੰਨੀ ਵੱਡੀ ਦੁਖਦਾਈ ਗੱਲ ਹੈ ਕਿ ਦੇਸ਼ 'ਚ ਆਕਸੀਜਨ ਉਪਲਬਧ ਹੈ, ਪਰ ਇਹ ਜਿਥੇ ਪਹੁੰਚਣਾ ਚਾਹੀਦਾ ਹੈ, ਉਥੇ ਪਹੁੰਚਣ ਦੇ ਯੋਗ ਨਹੀਂ ਹੈ। ਪਿਛਲੇ 6 ਮਹੀਨਿਆਂ 'ਚ, 1.1 ਮਿਲੀਅਨ ਰੈਮੇਡੀਸਿਵਰ ਟੀਕੇ ਨਿਰਯਾਤ ਕੀਤੇ ਗਏ ਹਨ ਅਤੇ ਅੱਜ ਸਾਡੇ ਕੋਲ ਟੀਕਿਆਂ ਦੀ ਘਾਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਨਵਰੀ ਤੋਂ ਮਾਰਚ ਮਹੀਨੇ 'ਚ ਕੋਰੋਨਾ ਵਾਇਰਸ ਦੇ 6 ਕਰੋੜ ਟੀਕੇ ਤਿਆਰ ਕੀਤੇ ਅਤੇ ਇਸ ਸਮੇਂ 'ਚ 3-4 ਕਰੋੜ ਭਾਰਤੀਆਂ ਨੂੰ ਟੀਕਾਕਰਣ ਕੀਤਾ। ਤੁਸੀਂ ਭਾਰਤੀਆਂ ਨੂੰ ਤਰਜੀਹ ਕਿਉਂ ਨਹੀਂ ਦਿੱਤੀ?
ਸਰਕਾਰ ਦਾ ਘਿਰਾਓ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਅਜਿਹੀਆਂ ਖਬਰਾਂ ਹਰ ਪਾਸੇ ਤੋਂ ਆ ਰਹੀਆਂ ਹਨ ਕਿ ਸਮਝ ਨਹੀਂ ਆ ਰਿਹਾ ਕਿ ਇਹ ਸਰਕਾਰ ਕੀ ਕਰ ਰਹੀ ਹੈ। ਸ਼ਮਸ਼ਾਨ ਘਾਟਾਂ 'ਚ ਅਜਿਹੀ ਭੀੜ ਲੱਗੀ ਹੋਈ ਹੈ, ਲੋਕ ਕੂਪਨ ਲੈ ਕੇ ਖੜੇ ਹਨ। ਇਸ ਸਥਿਤੀ 'ਚ ਅਸੀਂ ਸੋਚ ਰਹੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਜੋ ਸਰਕਾਰ ਨੂੰ ਕਰਨਾ ਚਾਹੀਦਾ ਸੀ, ਉਹ ਸਰਕਾਰ ਨਹੀਂ ਕਰ ਰਹੀ।
ਪ੍ਰਿਅੰਕਾ ਨੇ ਕਿਹਾ ਕਿ ਮੈਂ ਸਕਾਰਾਤਮਕ ਢੰਗ ਨਾਲ ਕਹਿ ਰਹੀ ਹਾਂ ਕਿ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਕੋਲ ਜਿਨ੍ਹੇ ਵੀ ਸ੍ਰੋਤ ਹਨ,ਉਸਨੂੰ ਕੋਰੋਨਾ ਦੀ ਲੜਾਈ 'ਚ ਲਗਾਉਣਾ ਚਾਹੀਦਾ ਹੈ। ਜੇ ਕੇਂਦਰ ਸਰਕਾਰ ਆਪਣਾ ਮਨ ਬਣਾ ਲੈਂਦੀ ਹੈ, ਤਾਂ ਹੁਣ ਵੀ ਆਕਸੀਜਨ ਦੀ ਸਹੂਲਤ ਬਣਾਈ ਜਾ ਸਕਦੀ ਹੈ।
ਪ੍ਰਿਯੰਕਾ ਨੇ ਕਿਹਾ ਕਿ ਇਹ ਸਰਕਾਰ ਦੁਬਈ 'ਚ ਆਈ.ਐਸ.ਆਈ ਨਾਲ ਗੱਲਬਾਤ ਕਰ ਸਕਦੀ ਹੈ, ਵਿਰੋਧੀ ਧਿਰ ਦੇ ਲੀਡਰਾਂ ਨਾਲ ਗੱਲਬਾਤ ਨਹੀਂ ਕਰ ਸਕਦੀ? ਮੈਂ ਨਹੀਂ ਮੰਨਦੀ ਕਿ ਵਿਰੋਧੀ ਧਿਰ ਦਾ ਕੋਈ ਵੀ ਲੀਡਰ ਅਜਿਹਾ ਹੈ ਜੋ ਇਨ੍ਹਾਂ ਨੂੰ ਸਕਾਰਾਤਮਕ ਅਤੇ ਉਸਾਰੂ ਢੰਗ ਨਾਲ ਸੁਝਾਅ ਨਹੀਂ ਦੇ ਰਿਹਾ ਹੈ।
ਇਸ ਦੇ ਨਾਲ ਹੀ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਟਵੀਟ ਕਰਕੇ ਲਿਖਿਆ ਕਿ ਕੇਂਦਰ ਸਰਕਾਰ ਦੀ ਟੀਕੇ ਦੀ ਰਣਨੀਤੀ ਨੋਟਬੰਦੀ ਤੋਂ ਘੱਟ ਨਹੀਂ ਹੈ। ਲੋਕ ਕਤਾਰਾਂ 'ਚ ਖੜੇ ਹੋਣਗੇ. ਪੈਸਾ, ਸਿਹਤ ਅਤੇ ਜਾਨੀ ਨੁਕਸਾਨ ਝੱਲਣਗੇ ਅਤੇ ਅੰਤ 'ਚ ਕੁਝ ਉਦਯੋਗਪਤੀਆਂ ਨੂੰ ਲਾਭ ਹੋਵੇਗਾ।
ਇਹ ਵੀ ਪੜ੍ਹੋ:ਦੇਸ਼ ਨੂੰ ਲੌਕਡਾਊਨ ਤੋਂ ਬਚਾਉਣਾ ਹੈ:ਪ੍ਰਧਾਨ ਮੰਤਰੀ ਮੋਦੀ