ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿਚ ਕਿਹਾ ਹੈ ਕਿ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਨੂੰ ਵੱਡੀ ਸਫਲਤਾ ਮਿਲੀਹੈ। ਦੇਸ਼ ਨੇ ਕੋਰੋਨਾ ਕਾਲ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ। ਹੁਣ ਦੇਸ਼ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ।
ਪੀ.ਐੱਮ. ਨੇ ਕਿਹਾ ਕਿ 100 ਕਰੋੜ ਵੈਕਸੀਨ ਡੋਜ਼ ਤੋਂ ਬਾਅਦ ਅੱਜ ਦੇਸ਼ ਨਵੇਂ ਉਤਸ਼ਾਹ, ਨਵੀਂ ਊਰਜਾ ਨਾਲ ਅੱਗੇ ਵੱਧ ਰਿਹਾ ਹੈ। ਸਾਡੇ ਟੀਕਾਕਰਣ ਪ੍ਰੋਗਰਾਮ ਦੀ ਸਮਰੱਥਾ, ਭਾਰਤ ਦੇ ਸਮਰੱਥ ਨੂੰ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ 100 ਕਰੋੜ ਵੈਕਸੀਨ ਡੋਜ਼ ਦਾ ਅੰਕੜਾ ਬਹੁਤ ਵੱਡਾ ਜ਼ਰੂਰ ਹੈ। ਮੈਂ ਆਪਣੇ ਦੇਸ਼, ਆਪਣੇ ਦੇਸ਼ ਦੇ ਲੋਕਾਂ ਦੀ ਸਮਰੱਥਾਵਾਂ ਤੋਂ ਚੰਗੀ ਤਰ੍ਹਾਂ ਵਾਕਫ ਹਾਂ। ਮੈਂ ਜਾਣਦਾ ਸੀ ਕਿ ਸਾਡੇ ਮੈਡੀਕਲ ਅਧਿਕਾਰੀ ਦੇਸ਼ਵਾਸੀਆਂ ਦੇ ਵੈਕਸੀਨੇਸ਼ਨ ਵਿਚ ਕੋਈ ਕਸਰ ਨਹੀਂ ਛੱਡਣਗੇ।
ਉਨ੍ਹਾਂ ਨੇ ਕਿਹਾ ਕਿ ਲੱਖਾਂ ਸਿਹਤ ਮੁਲਾਜ਼ਮਾਂ ਦੀ ਮਿਹਨਤ ਕਾਰਣ ਹੀ ਭਾਰਤ 100 ਕਰੋੜ ਵੈਕਸੀਨ ਡੋਜ਼ ਦਾ ਪੜਾਅ ਪਾਰ ਕਰ ਸਕਿਆ ਹੈ। ਅੱਜ ਮੈਂ ਹਰ ਉਸ ਭਾਰਤਵਾਸੀ ਦਾ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਸਭ ਨੂੰ ਵੈਕਸੀਨ ਮੁਫਤ ਵੈਕਸੀਨ ਮੁਹਿੰਮ ਨੂੰ ਇੰਨੀ ਉਚਾਈ ਦਿੱਤੀ, ਕਾਮਯਾਬੀ ਦਿੱਤੀ।
ਪੀ.ਐੱਮ. (Prime Minister Narendra Modi) ਨੇ ਕਿਹਾ ਕਿ ਸਾਡੇ ਇਥੇ ਰੰਗੋਲੀ ਰਾਹੀਂ ਤਿਓਹਾਰਾਂ ਵਿਚ ਰੰਗ ਭਰਨ ਦੀ ਰਸਮ ਤਾਂ ਸਦੀਆਂ ਤੋਂ ਹੈ। ਰੰਗੋਲੀ ਵਿਚ ਦੇਸ਼ ਦੀ ਵੱਖ-ਵੱਖ ਰੰਗਾਂ ਦੇ ਦਰਸ਼ਨ ਹੁੰਦੇ ਹਨ। ਸੰਸਕ੍ਰਿਤੀ ਮੰਤਰਾਲਾ ਇਸ ਨਾਲ ਵੀ ਜੁੜਿਆ ਇਕ ਰਾਸ਼ਟਰੀ ਮੁਕਾਬਲੇਬਾਜ਼ੀ ਆਯੋਜਿਤ ਕਰਨ ਜਾ ਰਿਹਾ ਹੈ।
ਦੱਸ ਦਈਏ ਕਿ ਪੀ.ਐੱਮ. ਮੋਦੀ (Prime Minister Narendra Modi) ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹਨ, ਪਰ ਇਸ ਵਾਰ ਪ੍ਰੋਗਰਾਮ ਦਾ ਪ੍ਰਸਾਰਣ ਇਕ ਹਫਤਾ ਪਹਿਲਾਂ ਯਾਨੀ ਮਹੀਨੇ ਦੇ ਦੂਜੇ ਆਖਰੀ ਐਤਵਾਰ ਨੂੰ ਕੀਤਾ ਗਿਆ।
ਇਹ ਵੀ ਪੜ੍ਹੋ-ਲਖੀਮਪੁਰ ਹਿੰਸਾ ਮਾਮਲਾ: ਮੁੱਖ ਦੋਸ਼ੀ ਆਸ਼ੀਸ਼ ਨੂੰ ਹੋਇਆ ਡੇਂਗੂ, ਜੇਲ੍ਹ ਤੋਂ ਭੇਜਿਆ...