ਹੈਦਰਾਬਾਦ: ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਵੱਲੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵਿੱਚ ਚੰਨ ਦੀ ਧਰਾਤਲ 'ਤੇ ਉਤਰਨ ਤੋਂ ਬਾਅਦ ਵਿਕਰਮ ਲੈਂਡਰ ਤੋਂ ਪ੍ਰਗਿਆਨ ਰੋਵਰ ਨੂੰ ਬਾਹਰ ਆਉਂਦਾ ਵੇਖਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਿਕ ਲੈਂਡਰ ਇਮੇਜਰ ਕੈਮਰੇ ਨੇ ਚੰਨ ਦੀ ਧਰਾਤਲ ਨੂੰ ਛੂਹਣ ਤੋਂ ਠੀਕ ਪਹਿਲਾਂ ਚੰਦ ਦੀ ਤਸਵੀਰ ਖਿੱਚੀ ਹੈ। ਇਸਰੋ ਵੱਲੋਂ ਚੰਦਰਯਾਨ-3 ਮਿਸ਼ਨ ਦੇ ਰੋਵਰ 'ਪ੍ਰਗਿਆਨ' ਦੇ ਲੈਂਡਰ 'ਵਿਕਰਮ' ਤੋਂ ਚੰਨ ਦੀ ਧਰਾਤਲ 'ਤੇ ਘੁੰਮਣ ਦਾ ਇੱਕ ਸ਼ਾਨਦਾਰ ਵੀਡੀਓ 'ਐਕਸ' 'ਤੇ ਪੋਸਟ ਕੀਤਾ ਗਿਆ ਹੈ, ਜੋ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਸ ਦੇ ਨਾਲ ਹੀ, ਇਸਰੋ ਨੇ ਇਕ ਸੰਦੇਸ਼ ਵੀ ਜਾਰੀ ਕੀਤਾ ਹੈ।
ਲੈਂਡਰ ਦੀ ਤਸਵੀਰ ਵੀ ਜਾਰੀ : ਇਸਰੋ ਨੇ ਚੰਦਰਯਾਨ-2 ਦੇ ਆਰਬਿਟਰ ਹਾਈ ਰੈਜ਼ੋਲਿਊਸ਼ਨ ਕੈਮਰੇ ਨਾਲ ਚੰਨ ਦੀ ਧਰਾਤਲ 'ਤੇ ਸਾਫਟ ਲੈਂਡਿੰਗ ਤੋਂ ਬਾਅਦ ਕੈਪਚਰ ਕੀਤੇ ਲੈਂਡਰ ਦੀ ਤਸਵੀਰ ਵੀ ਜਾਰੀ ਕੀਤੀ ਹੈ। ਚੰਦਰਯਾਨ-2 ਆਰਬਿਟਰ ਨੇ ਕੀਤਾ ਚੰਦਰਯਾਨ-3 ਲੈਂਡਰ ਦਾ ਫੋਟੋਸ਼ੂਟ! ਚੰਦਰਯਾਨ-2 ਦਾ ਔਰਬਿਟਰ ਹਾਈ-ਰੈਜ਼ੋਲਿਊਸ਼ਨ ਕੈਮਰਾ- ਮੌਜੂਦਾ ਸਮੇਂ ਵਿੱਚ ਸਭ ਤੋਂ ਵਧੀਆ ਰੈਜ਼ੋਲਿਊਸ਼ਨ ਕੈਮਰਾ ਹੈ ਅਤੇ ਇਹ ਕੈਮਰਾ ਚੰਨ ਦੇ ਆਲੇ-ਦੁਆਲੇ ਚੰਦਰਯਾਨ-3 ਨੂੰ ਦੇਖਦਾ ਹੈ।
-
#WATCH | Here's how the Chandrayaan-3 Rover ramped down from the Lander to the lunar surface.
— ANI (@ANI) August 25, 2023 " class="align-text-top noRightClick twitterSection" data="
(Video source: Twitter handle of ISRO) pic.twitter.com/snxlcTHbmS
">#WATCH | Here's how the Chandrayaan-3 Rover ramped down from the Lander to the lunar surface.
— ANI (@ANI) August 25, 2023
(Video source: Twitter handle of ISRO) pic.twitter.com/snxlcTHbmS#WATCH | Here's how the Chandrayaan-3 Rover ramped down from the Lander to the lunar surface.
— ANI (@ANI) August 25, 2023
(Video source: Twitter handle of ISRO) pic.twitter.com/snxlcTHbmS
ਜ਼ਿਕਰਯੋਗ ਹੈ ਕਿ 2019 ਵਿੱਚ ਚੰਦਰਯਾਨ-2 ਲਾਂਚ ਕੀਤਾ ਗਿਆ ਸੀ ਅਤੇ ਚੰਦਰਯਾਨ-2 ਆਰਬਿਟਰ ਚੰਦਰਮਾ ਦੇ ਪੰਧ ਵਿੱਚ ਚੱਕਰ ਕੱਟ ਰਿਹਾ ਹੈ। ਪ੍ਰਗਿਆਨ ਰੋਵਰ ਦੇ ਨਾਲ ਵਿਕਰਮ ਲੈਂਡਰ ਬੁੱਧਵਾਰ ਨੂੰ ਚੰਨ ਦੀ ਧਰਾਤਲ 'ਤੇ ਉਤਰਿਆ ਅਤੇ ਇੱਥੇ ਉੱਤਰਨ ਦੇ ਕੁਝ ਘੰਟਿਆਂ ਬਾਅਦ 26 ਕਿਲੋ ਦਾ ਛੇ ਟਾਇਰਾਂ ਵਾਲਾ ਰੋਵਰ ਲੈਂਡਰ ਵਿੱਚੋਂ ਬਾਅਰ ਨਿਕਲਿਆ ਸੀ।
- ਸੋਲਨ 'ਚ ਮੀਂਹ ਕਾਰਨ ਭਾਰੀ ਤਬਾਹੀ ! ਬਾਲਦ ਨਦੀ 'ਤੇ ਬੱਦੀ ਟੋਲ ਬੈਰੀਅਰ ਦਾ ਪੁਲ ਟੁੱਟਿਆ, ਹਰਿਆਣਾ ਜਾਣ ਵਾਲਾ ਰਸਤਾ ਬੰਦ
- ਕਾਰਗਿਲ 'ਚ ਰਾਹੁਲ ਗਾਂਧੀ ਦਾ ਪੀਐੱਮ ਮੋਦੀ ਉੱਤੇ ਨਿਸ਼ਾਨਾ, ਕਿਹਾ-ਚੀਨ ਕਰ ਰਿਹਾ ਭਾਰਤੀ ਇਲਾਕਿਆਂ 'ਤੇ ਕਬਜ਼ਾ, ਪੀਐੱਮ ਮੋਦੀ ਦੇਸ਼ ਵਾਸੀਆਂ ਨੂੰ ਕਰ ਰਹੇ ਗੁੰਮਰਾਹ
- Manipur Violence Case : SC ਨੇ ਸੀਬੀਆਈ ਜਾਂਚ ਦੇ ਕੇਸ ਅਸਾਮ ਵਿੱਚ ਤਬਦੀਲ ਕੀਤੇ, ਆਨਲਾਈਨ ਹੋਵੇਗੀ ਸੁਣਵਾਈ
ਜਾਣਕਾਰੀ ਮੁਤਾਬਿਕ ਸਾਰੇ ਸਿਸਟਮ ਆਮ ਹਨ ਅਤੇ ਲੈਂਡਰ ਮੋਡੀਊਲ ਪੇਲੋਡ ਅੱਜ ਸਰਗਰਮ ਹੋ ਗਿਆ ਹੈ। ਰੋਵਰ ਮੋਬਿਲਿਟੀ ਆਪਰੇਸ਼ਨ ਵੀ ਸ਼ੁਰੂ ਹੋ ਗਿਆ ਹੈ। ਪ੍ਰੋਪਲਸ਼ਨ ਮੋਡੀਊਲ 'ਤੇ ਛੇਪ ਪੇਲੋਡ ਐਤਵਾਰ ਨੂੰ ਚਲਾਇਆ ਗਿਆ ਸੀ। ਬੁੱਧਵਾਰ ਨੂੰ ਭਾਰਤ ਨੇ ਇਤਿਹਾਸ ਰਚਦਿਆਂ ਤੀਜੇ ਮਨੁੱਖ ਤੋਂ ਬਿਨਾਂ ਭੇਜੇ ਗਏ ਚੰਦਰਮਾ ਮਿਸ਼ਨ ਦੇ ਲੈਂਡਰ ਮਾਡਿਊਲ ਦੀ ਬਿਨਾਂ ਕੋਈ ਗੜਬੜੀ ਸਾਫਟ-ਲੈਂਡਿੰਗ ਕਰਵਾਈ ਸੀ। (ਵਾਧੂ ਇਨਪੁਟ ਏਜੰਸੀ)