ETV Bharat / bharat

ਕੈਨੇਡਾ ‘ਚ ਮੰਦਿਰ ਦੇ ਬਾਹਰ ਖਾਲਿਸਤਾਨ ਦੇ ਲੱਗੇ ਪੋਸਟਰ, ਭਾਜਪਾ ਆਗੂ ਨੇ ਠੋਕ ਕੇ ਦਿੱਤਾ ਜਵਾਬ

ਕੈਨੇਡਾ ਵਿੱਚ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਦੇ ਬਾਹਰ ਖਾਲਿਸਤਾਨ ਦੇ ਪੋਸਟਰ ਲਗਾਏ ਗਏ ਹਨ। ਜਿਸ 'ਚ ਪਿਛਲੇ ਦਿਨੀਂ ਕਤਲ ਹੋਏ ਖਾਲਿਸਤਾਨ ਟਾਈਗਰ ਫੋਰਸ ਦੇ ਕਮਾਂਡਰ ਹਰਦੀਪ ਸਿੰਘ ਨਿੱਝਰ ਦੀ ਫੋਟੋ ਲਗਾਈ ਗਈ ਹੈ ਅਤੇ ਭਾਰਤ ਦੇ ਵਿਦੇਸ਼ ਹਾਈ ਕਮਿਸ਼ਨ ਦੀਆਂ ਤਸਵੀਰਾਂ ਲਗਾ ਕੇ ਉਨ੍ਹਾਂ ਨੂੰ ‘ਵਾਂਟਡ’ ਸ਼ਬਦ ਲਿਖਿਆ ਹੈ।

ਕੈਨੇਡਾ ‘ਚ ਮੰਦਿਰ ਦੇ ਬਾਹਰ ਖਾਲਿਸਤਾਨ ਨੇ ਲਾਏ ਪੋਸਟਰ

author img

By

Published : Aug 13, 2023, 2:15 PM IST

ਭਾਜਪਾ ਬੁਲਾਰੇ ਦਾ ਠੋਕਵਾਂ ਜਵਾਬ

ਚੰਡੀਗੜ੍ਹ: ਖਾਲਿਸਤਾਨ ਟਾਈਗਰ ਫੋਰਸ ਦੇ ਕਮਾਂਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਹੁਣ ਖਾਲਿਸਤਾਨੀਆਂ ਵਲੋਂ ਕੈਨੇਡਾ ‘ਚ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਦੇ ਬਾਹਰ ਪੋਸਟਰ ਲਗਾ ਦਿੱਤੇ ਗਏ ਹਨ। ਭਾਰਤ ਦੇ ਵਿਦੇਸ਼ ਹਾਈ ਕਮਿਸ਼ਨ ਦੀਆਂ ਤਸਵੀਰਾਂ ਲਗਾ ਕੇ ਉਨ੍ਹਾਂ ਨੂੰ ‘ਵਾਂਟਡ’ ਸ਼ਬਦ ਲਿਖੇ ਪੋਸਟਰ ਚਿਪਕਾਏ ਗਏ ਹਨ। ਪੋਸਟਰ ਲਗਾਉਣ ਦੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ , ਜੋ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਪੋਸਟਰ ਵਿੱਚ ਹਰਦੀਪ ਨਿੱਝਰ ਦੀ ਫੋਟੋ: ਇਸ ਦੇ ਨਾਲ ਹੀ ਪੋਸਟਰ ਵਿੱਚ ਹਰਦੀਪ ਨਿੱਝਰ ਦੀ ਫੋਟੋ ਲਗਾਈ ਗਈ ਹੈ ਅਤੇ ਉਸ ਦੀ ਮੌਤ ਲਈ ਭਾਰਤ ਦੇ ਵਿਦੇਸ਼ ਹਾਈ ਕਮਿਸ਼ਨ ਦੇ ਮੈਂਬਰਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਇਸ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ, ਟੋਰਾਂਟੋ ਵਿੱਚ ਅੰਬੈਸੀ ਜਨਰਲ ਅਪੂਰਵਾ ਸ਼੍ਰੀਵਾਸਤਵ ਅਤੇ ਕਮਿਸ਼ਨਰ ਮੈਂਬਰ ਮਨੀਸ਼ ਦੀਆਂ ਤਸਵੀਰਾਂ ਹਨ। ਦੱਸ ਦੇਈਏ ਕਿ ਅਪ੍ਰੈਲ 2015 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ‘ਚ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ‘ਚ ਮੱਥਾ ਟੇਕਿਆ ਸੀ।

ਨਿੱਝਰ ਦਾ ਹੋਇਆ ਸੀ ਕਤਲ: ਜ਼ਿਲ੍ਹਾ ਜਲੰਧਰ ਦੇ ਪਿੰਡ ਭਰਪੂਰਪੁਰਾ ਵਿੱਚ ਪੈਦਾ ਹੋਏ ਹਰਦੀਪ ਸਿੰਘ ਨਿੱਝਰ (45) ਦਾ ਕਤਲ 18 ਜੂਨ ਨੂੰ ਹੋਇਆ ਸੀ। ਭਾਰਤ ਦੀ ਸਰਕਾਰ ਨੇ ਨਿੱਝਰ ‘ਤੇ 10 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਮੋਟਰਸਾਈਕਲ ‘ਤੇ ਆਏ ਦੋ ਵਿਅਕਤੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਰਦੀਪ ਸਿੰਘ ਨਿੱਝਰ ਸਰੀ ਦੇ ਇੱਕ ਗੁਰਦੁਆਰੇ ਦਾ ਮੁਖੀ ਸੀ। ਜੁਲਾਈ 2022 ਵਿੱਚ NIA ਨੇ ਉਸਨੂੰ ਭਗੌੜਾ ਐਲਾਨ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਉਸ ਨੂੰ ਆਪਣੇ ਹੀ ਸੰਗਠਨ ਦੇ ਕੁਝ ਲੋਕਾਂ ਤੋਂ ਖਤਰਾ ਸੀ।

ਰਿਪੁਦਮਨ ਦੀ ਮੌਤ ਦਾ ਬਦਲਾ: ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਿਪੁਦਮਨ ਮਲਿਕ ਦੇ ਕਤਲ ਦਾ ਬਦਲਾ ਲੈਣ ਲਈ ਨਿੱਝਰ ਦੀ ਹੱਤਿਆ ਕੀਤੀ ਗਈ ਸੀ। ਰਿਪੁਦਮਨ ਸਿੰਘ 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਕੇਸ ਵਿੱਚ ਮੁਲਜ਼ਮ ਸੀ। ਵੈਨਕੂਵਰ ਵਿੱਚ 14 ਜੁਲਾਈ 2022 ਨੂੰ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਦਾ ਸ਼ੱਕ ਹਰਦੀਪ ਸਿੰਘ ਨਿੱਝਰ ‘ਤੇ ਸੀ।

ਗੁਰਪਤਵੰਤ ਪੰਨੂ ਦਾ ਕਰੀਬੀ ਨਿੱਝਰ: ਹਰਜੀਤ ਸਿੰਘ ਨਿੱਝਰ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਕਰੀਬੀ ਸੀ। ਨਿੱਝਰ ਦਾ ਨਾਂ NIA ਦੀ 40 ਅੱਤਵਾਦੀਆਂ ਦੀ ਸੂਚੀ ‘ਚ ਵੀ ਸੀ। ਸਤੰਬਰ 2022 ਵਿੱਚ ਬਰੈਂਪਟਨ ਸ਼ਹਿਰ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਰਾਏਸ਼ੁਮਾਰੀ ਕਰਵਾਉਣ ਵਿੱਚ ਵੀ ਉਸਦੀ ਭੂਮਿਕਾ ਸੀ। ਐਨਆਈਏ ਮੁਤਾਬਕ ਨਿੱਝਰ 31 ਜਨਵਰੀ 2021 ਨੂੰ ਜਲੰਧਰ ਵਿੱਚ ਹਿੰਦੂ ਪੁਜਾਰੀ ਕਮਲਦੀਪ ਸ਼ਰਮਾ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।

ਭਾਜਪਾ ਬੁਲਾਰੇ ਦਾ ਠੋਕਵਾਂ ਜਵਾਬ: ਇਸ 'ਚ ਭਾਜਪਾ ਦੇ ਬੁਲਾਰੇ ਆਰਪੀ ਸਿੰਘ ਦਾ ਕਹਿਣਾ ਕਿ ਕਾਇਰਾਂ ਵਾਂਗ ਰਾਤ ਦੇ ਹਨੇਰੇ 'ਚ ਮੂੰਹ 'ਤੇ ਕੱਪੜਾ ਪਾ ਕੇ, ਕਨੇਡਾ ਦੇ ਕਿਸੇ ਮੰਦਰ ਦੇ ਗੇਟ 'ਤੇ ਖਾਲਿਸਤਾਨ ਦਾ ਪੋਸਟਰ ਲਗਾਉਣ ਵਾਲਾ ਸਿੱਖ ਨਹੀਂ ਹੋ ਸਕਦਾ। ISI ਦੇ ਭੇਸਧਾਰੀ ਏਜੰਟ ਹੋਣਗੇ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਹਰਿਮੰਦਰ ਸਾਹਿਬ ਦੇ ਚਾਰ ਦਵਾਰ ਹਨ ਅਤੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਆ ਸਕਦੇ ਹਨ। ਆਈਐਸਆਈ ਸਿੱਖਾਂ ਨੂੰ ਬਦਨਾਮ ਕਰਨ ਲਈ ਅਜਿਹਾ ਕਰਵਾ ਰਹੀ ਹੈ ਅਤੇ ਇਸ ਭੁਲੇਖੇ ਵਿੱਚ ਹੈ ਕਿ ਅਜਿਹਾ ਕਰਕੇ ਉਹ ਹਿੰਦੂਆਂ ਅਤੇ ਸਿੱਖਾਂ ਵਿੱਚ ਫੁੱਟ ਪਾ ਸਕੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.