ਲਖਨਊ: ਹੁਣ ਤੱਕ ਤੁਸੀਂ ਫਿਲਮਾਂ 'ਚ ਯਾਤਰੀਆਂ ਨੂੰ ਗੱਡੀਆਂ 'ਚ ਭਰਨ ਦੇ ਦ੍ਰਿਸ਼ ਜ਼ਰੂਰ ਦੇਖੇ ਹੋਣਗੇ। ਇਹ ਫਿਲਮੀ ਸੀਨ ਫਤਿਹਪੁਰ ਪੁਲਸ ਦੇ ਸਾਹਮਣੇ ਉਸ ਸਮੇਂ ਅਸਲ ਸੀਨ ਬਣ ਗਿਆ ਜਦੋਂ ਇਕ ਆਟੋ ਤੋਂ ਇਕ-ਇਕ ਕਰਕੇ 27 ਯਾਤਰੀ ਉਤਰੇ। ਜਿਸ ਨੇ ਵੀ ਇਹ ਨਜ਼ਾਰਾ ਦੇਖਿਆ ਉਹ ਹੈਰਾਨ ਰਹਿ ਗਿਆ। ਪੁਲਿਸ ਨੇ ਆਟੋ ਨੂੰ ਜ਼ਬਤ ਕਰ ਲਿਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਹਾਲਾਂਕਿ ਈਟੀਵੀ ਭਾਰਤ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦਾ ਹੈ। ਬਿੰਦਕੀ ਇਲਾਕੇ ਦੇ ਲਲੌਲੀ ਚੌਰਾਹੇ 'ਤੇ ਜਦੋਂ ਪੁਲਿਸ ਨੇ ਆਟੋ 'ਚੋਂ ਇਕ-ਇਕ ਕਰਕੇ ਸਾਰੇ ਲੋਕਾਂ ਨੂੰ ਗਿਣ ਕੇ ਬਾਹਰ ਕੱਢਿਆ ਤਾਂ ਇਹ ਗਿਣਤੀ 27 ਨਿਕਲੀ , ਇਨ੍ਹਾਂ ਵਿੱਚ ਡਰਾਈਵਰ ਵੀ ਸੀ। ਆਟੋ 'ਚ ਸਵਾਰੀਆਂ ਦੀ ਭਰਮਾਰ ਹੋ ਗਈ। ਦਰਅਸਲ, ਪੁਲਿਸ ਵਾਹਨਾਂ ਦੀ ਜਾਂਚ ਕਰ ਰਹੀ ਸੀ, ਜਦੋਂ ਉਨ੍ਹਾਂ ਨੇ ਇੱਕ ਆਟੋ ਦੇਖਿਆ। ਆਟੋ ਵਿੱਚ ਨਿਰਧਾਰਤ ਸਮਰੱਥਾ ਤੋਂ ਵੱਧ ਭਰੇ ਜਾਣ ਦੇ ਖ਼ਦਸ਼ੇ ’ਤੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਸਵਾਰੀਆਂ ਨੂੰ ਉਤਾਰ ਕੇ ਸਵਾਰੀਆਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।
-
#WATCH In this auto rickshaw of #Fatehpur, 27 people including the driver had gone to offer prayers for #Bakrid.
— KafirOphobia (@socialgreek1) July 10, 2022 " class="align-text-top noRightClick twitterSection" data="
One by one the police counted twenty-seven people including children and brought them down.#UttarPradesh pic.twitter.com/CfjPotBsJ0
">#WATCH In this auto rickshaw of #Fatehpur, 27 people including the driver had gone to offer prayers for #Bakrid.
— KafirOphobia (@socialgreek1) July 10, 2022
One by one the police counted twenty-seven people including children and brought them down.#UttarPradesh pic.twitter.com/CfjPotBsJ0#WATCH In this auto rickshaw of #Fatehpur, 27 people including the driver had gone to offer prayers for #Bakrid.
— KafirOphobia (@socialgreek1) July 10, 2022
One by one the police counted twenty-seven people including children and brought them down.#UttarPradesh pic.twitter.com/CfjPotBsJ0
ਪੁਲਿਸ ਵਾਲੇ ਇੱਕ-ਇੱਕ ਕਰਕੇ ਕੁੱਲ 27 ਸਵਾਰੀਆਂ ਨੂੰ ਗਿਣ ਕੇ ਹੈਰਾਨ ਰਹਿ ਗਏ। ਪੁਲਿਸ ਨੇ ਤੁਰੰਤ ਆਟੋ ਨੂੰ ਕਬਜ਼ੇ ਵਿੱਚ ਲੈ ਲਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਇਹ ਵੀ ਪੜ੍ਹੋ: ਸ਼ਾਹਪੁਰ ਦੀ ਚੰਬੀ ਖੱਡ ਵਿੱਚ ਫਸਿਆ ਨੌਜਵਾਨ, ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਕੀਤਾ ਰੈਸਕਿਊ