ETV Bharat / bharat

ਸੋਨੀਪਤ ਦੋਹਰਾ ਕਤਲ ਮਾਮਲਾ: ਪੁਲਿਸ ਨੇ ਮੁਲਜ਼ਮਾਂ 'ਤੇ ਰੱਖਿਆ 1 ਲੱਖ ਦਾ ਇਨਾਮ, ਪੋਸਟਰ ਜਾਰੀ - NISHA DAHIYA MURDER

ਹਲਾਲਪੁਰ ਪਿੰਡ 'ਚ ਪਹਿਲਵਾਨ ਨਿਸ਼ਾ ਅਤੇ ਉਸ ਦੇ ਭਰਾ ਸੂਰਜ ਦੀ ਹੱਤਿਆ ਦੇ ਮਾਮਲੇ 'ਚ ਦਹੀਆ ਖਾਪ ਦੇ ਪ੍ਰਤੀਨਿਧੀਆਂ ਨੇ ਵੀਰਵਾਰ ਨੂੰ ਮਹਾਪੰਚਾਇਤ ਆਯੋਜਿਤ ਕੀਤੀ। ਮਹਾਪੰਚਾਇਤ 'ਚ ਮੌਜੂਦ ਪੁਲਿਸ ਅਧਿਕਾਰੀਆਂ ਨੇ ਨਿਸ਼ਾ ਦੇ ਕਤਲ ਦੇ ਫਰਾਰ ਦੋਸ਼ੀ 'ਤੇ ਇੱਕ ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਸੋਨੀਪਤ ਦੋਹਰਾ ਕਤਲ ਮਾਮਲਾ: ਪੁਲਿਸ ਨੇ ਮੁਲਜ਼ਮਾਂ 'ਤੇ ਰੱਖਿਆ 1 ਲੱਖ ਦਾ ਇਨਾਮ, ਪੋਸਟਰ ਜਾਰੀ

author img

By

Published : Nov 11, 2021, 8:00 PM IST

ਸੋਨੀਪਤ: ਪਿੰਡ ਹਲਾਲਪੁਰ 'ਚ ਪਹਿਲਵਾਨ ਨਿਸ਼ਾ ਅਤੇ ਉਸ ਦੇ ਭਰਾ ਸੂਰਜ ਦੀ ਹੱਤਿਆ ਦੇ ਮਾਮਲੇ 'ਚ ਦਹੀਆ ਖਾਪ ਦੇ ਪ੍ਰਤੀਨਿਧੀਆਂ ਨੇ ਵੀਰਵਾਰ ਨੂੰ ਮਹਾਪੰਚਾਇਤ ਆਯੋਜਿਤ ਕੀਤੀ। ਇਸ ਦੌਰਾਨ ਪੁਲਿਸ ਨੇ ਨਿਸ਼ਾ ਅਤੇ ਸੂਰਜ ਦੇ ਕਤਲ ਦੇ ਦੋਸ਼ੀਆਂ 'ਤੇ ਇੱਕ-ਇੱਕ ਲੱਖ ਰੁਪਏ ਇਨਾਮ ਦਾ ਐਲਾਨ ਕੀਤਾ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਮਹਾਪੰਚਾਇਤ 'ਚ ਦਿੱਤੀ ਹੈ।

ਮਹਾਪੰਚਾਇਤ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ 24 ਘੰਟਿਆਂ 'ਚ ਗ੍ਰਿਫਤਾਰ ਕਰਨ ਦਾ ਅਲਟੀਮੇਟਮ ਦਿੱਤਾ ਹੈ। ਦੱਸ ਦੇਈਏ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਕੋਚ ਪਵਨ ਅਤੇ ਉਸਦੇ ਸਾਥੀ ਫਰਾਰ ਹਨ। ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀਆਂ ਚਾਰ ਟੀਮਾਂ ਕਤਲ ਦੇ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

ਸੋਨੀਪਤ ਦੋਹਰਾ ਕਤਲ ਮਾਮਲਾ: ਪੁਲਿਸ ਨੇ ਮੁਲਜ਼ਮਾਂ 'ਤੇ ਰੱਖਿਆ 1 ਲੱਖ ਦਾ ਇਨਾਮ, ਪੋਸਟਰ ਜਾਰੀ

ਕੀ ਹੈ ਪੂਰਾ ਮਾਮਲਾ?

ਨਿਸ਼ਾ ਦਹੀਆ ਪਿੰਡ ਹਲਾਲਪੁਰ ਸਥਿਤ ਸੁਸ਼ੀਲ ਕੁਮਾਰ ਅਕੈਡਮੀ ਵਿੱਚ ਕੁਸ਼ਤੀ ਦਾ ਅਭਿਆਸ ਕਰਦੀ ਸੀ। 10 ਨਵੰਬਰ ਨੂੰ ਦੁਪਹਿਰ ਤੋਂ ਬਾਅਦ ਉਹ ਆਪਣੇ ਭਰਾ ਅਤੇ ਮਾਂ ਨਾਲ ਅਕੈਡਮੀ ਆਈ। ਅਕੈਡਮੀ 'ਚ ਪਹਿਲਾਂ ਤੋਂ ਮੌਜੂਦ ਸੰਚਾਲਕ ਪਵਨ ਅਤੇ ਉਸ ਦੇ ਕੁਝ ਸਾਥੀਆਂ ਨੇ ਤਿੰਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ 6 ਤੋਂ ਵੱਧ ਗੋਲੀਆਂ ਨਿਸ਼ਾ ਨੂੰ ਲੱਗੀਆਂ।

ਜਦੋਂ ਕਿ ਦੋ ਤੋਂ ਤਿੰਨ ਗੋਲੀਆਂ ਉਸ ਦੇ ਭਰਾ ਨੂੰ ਲੱਗੀਆਂ ਅਤੇ ਇੱਕ ਗੋਲੀ ਉਸ ਦੀ ਮਾਂ ਧਨਪਤੀ ਦੇ ਮੋਢੇ ਵਿੱਚ ਲੱਗੀ। ਗੋਲੀ ਲੱਗਣ ਕਾਰਨ ਨਿਸ਼ਾ ਅਤੇ ਉਸ ਦੇ ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ (Double Murder In Sonipat)। ਜਦਕਿ ਉਸ ਦੀ ਮਾਂ ਗੰਭੀਰ ਜ਼ਖਮੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਸੋਨੀਪਤ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਤੋਂ ਬਾਅਦ ਪਿੰਡ ਵਾਸੀਆਂ ਦਾ ਗੁੱਸਾ ਭੜਕ ਗਿਆ ਅਤੇ ਪਿੰਡ ਵਾਸੀਆਂ ਨੇ ਸੁਸ਼ੀਲ ਕੁਮਾਰ ਅਕੈਡਮੀ ਵਿੱਚ ਭੰਨਤੋੜ ਕੀਤੀ, ਅਕੈਡਮੀ ਨੂੰ ਅੱਗ ਲਾ ਦਿੱਤੀ ਗਈ।

ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਅਕੈਡਮੀ ਦਾ ਕੋਚ ਪਵਨ ਮਹਿਲਾ ਪਹਿਲਵਾਨ ਨਿਸ਼ਾ ਦਹੀਆ ਨਾਲ ਛੇੜਛਾੜ ਕਰਦਾ ਸੀ। ਮਹਿਲਾ ਪਹਿਲਵਾਨ ਨੇ ਇਸ ਬਾਰੇ ਆਪਣੀ ਮਾਂ ਅਤੇ ਭਰਾ ਨੂੰ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਨਿਸ਼ਾ ਦਹੀਆ ਦੀ ਮਾਂ ਧਨਪਤੀ ਨਿਸ਼ਾ ਅਤੇ ਉਸਦੇ ਭਰਾ ਨਾਲ ਅਕੈਡਮੀ 'ਚ ਗਈ ਅਤੇ ਛੇੜਛਾੜ ਦਾ ਵਿਰੋਧ ਕੀਤਾ। ਜਿਸ 'ਤੇ ਦੋਸ਼ੀ ਪਵਨ ਅਤੇ ਉਸ ਦੇ ਸਾਥੀ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਤਿੰਨਾਂ 'ਤੇ ਗੋਲੀਆਂ ਚਲਾ ਦਿੱਤੀਆਂ।

ਇਸ ਪੂਰੇ ਮਾਮਲੇ ਨੂੰ ਸੋਨੀਪਤ ਦੇ ਐੱਸਪੀ ਰਾਹੁਲ ਸ਼ਰਮਾ ਖੁਦ ਦੇਖ ਰਹੇ ਹਨ। ਐੱਸਪੀ ਰਾਹੁਲ ਸ਼ਰਮਾ ਨੇ ਈਟੀਵੀ ਇੰਡੀਆ ਦੀ ਟੀਮ ਨੂੰ ਦੱਸਿਆ ਕਿ ਮ੍ਰਿਤਕ ਲੜਕੀ ਇੱਥੇ ਰੈਸਲਿੰਗ ਅਕੈਡਮੀ ਵਿੱਚ ਅਭਿਆਸ ਕਰਦੀ ਸੀ।

ਫਿਲਹਾਲ ਸ਼ੁਰੂਆਤੀ ਜਾਂਚ 'ਚ ਕੋਚ ਪਵਨ 'ਤੇ ਹੱਤਿਆ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਪੂਰੇ ਮਾਮਲੇ ਸਬੰਧੀ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਸੀਆਈਏ ਖਰਖੌਦਾ ਅਤੇ ਗੋਹਾਨਾ ਦੀਆਂ ਟੀਮਾਂ ਪਵਨ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ:ਡੀ.ਏ.ਪੀ. ਖਾਦ ਦੇ ਮੁੱਦੇ ’ਤੇ ‘ਆਪ’ ਵਿਧਾਇਕਾਂ ਨੇ ਕੀਤਾ ਰੋਸ ਮਾਰਚ

ETV Bharat Logo

Copyright © 2024 Ushodaya Enterprises Pvt. Ltd., All Rights Reserved.