ਹੈਦਰਾਬਾਦ: ਤੇਲੰਗਾਨਾ ਦੇ ਬੇਗਮਪੇਟ 'ਚ ਸ਼ਨੀਵਾਰ ਨੂੰ ਪੀਐੱਮ ਨਰਿੰਦਰ ਮੋਦੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਜਿਨ੍ਹਾਂ ਲੋਕਾਂ ਨੇ ਤੇਲੰਗਾਨਾ ਦੇ ਨਾਂ 'ਤੇ ਵਧਿਆ-ਫੁੱਲਿਆ, ਤਰੱਕੀ ਕੀਤੀ, ਸੱਤਾ ਹਾਸਲ ਕੀਤੀ, ਉਹ ਖੁਦ ਤਾਂ ਅੱਗੇ ਵਧੇ ਪਰ ਤੇਲੰਗਾਨਾ ਨੂੰ ਪਛੜਨ ਵੱਲ ਧੱਕਦੇ ਰਹੇ।
ਉਨ੍ਹਾਂ ਕਿਹਾ ਕਿ ਤੇਲੰਗਾਨਾ ਦੇ ਲੋਕਾਂ ਨੇ ਜਿਸ ਸਿਆਸੀ ਪਾਰਟੀ 'ਤੇ ਸਭ ਤੋਂ ਵੱਧ ਭਰੋਸਾ ਕੀਤਾ, ਉਹ ਪਾਰਟੀ ਹੈ ਜਿਸ ਨੇ ਤੇਲੰਗਾਨਾ ਨੂੰ ਸਭ ਤੋਂ ਵੱਧ ਧੋਖਾ ਦਿੱਤਾ। ਜਦੋਂ ਹਨੇਰਾ ਹੁੰਦਾ ਹੈ, ਤਾਂ ਕਮਲ ਖਿੜਨਾ ਸ਼ੁਰੂ ਹੋ ਜਾਂਦਾ ਹੈ। ਸਵੇਰ ਤੋਂ ਪਹਿਲਾਂ ਹੀ ਤੇਲੰਗਾਨਾ ਵਿੱਚ ਕਮਲ ਖਿੜਦਾ ਦੇਖਿਆ ਜਾ ਸਕਦਾ ਹੈ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਗੁੰਡਮ, ਬੇਗਮਪੇਟ ਵਿਖੇ ਰਾਮਾਗੁੰਡਮ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਲਿਮਟਿਡ (RFCL) ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਖਾਦ ਪਲਾਂਟ ਦੇ ਨਾਲ-ਨਾਲ ਰੇਲ ਅਤੇ ਸੜਕ ਨਾਲ ਸਬੰਧਤ ਇੱਕ ਵੱਡੇ ਪ੍ਰੋਜੈਕਟ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਹੈ।
ਇਹ ਵੀ ਪੜੋ: ਦਸੰਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ !