ਚੰਡੀਗੜ੍ਹ: ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73ਵਾਂ ਜਨਮ ਦਿਨ ਹੈ। ਇਸ ਮੌਕੇ ਦੇਸ਼-ਵਿਦੇਸ਼ 'ਚ ਉਨ੍ਹਾਂ ਦੇ ਸਮਰਥਕ ਉਨ੍ਹਾਂ ਦਾ ਜਨਮ ਦਿਨ ਮਨਾ ਰਹੇ ਹਨ। ਗੁਜਰਾਤ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆ ਕੇ, ਉਹ ਨਾ ਸਿਰਫ਼ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ, ਸਗੋਂ ਇੱਕ ਵਿਸ਼ਵ ਨੇਤਾ ਵਜੋਂ ਵੀ ਉਭਰੇ ਹਨ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ 2001 ਤੋਂ 2014 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
73 ਹਜ਼ਾਰ ਵਰਗ ਮੀਟਰ 'ਚ ਬਣੇ 'ਯਸ਼ੋਭੂਮੀ' ਕਨਵੈਨਸ਼ਨ ਸੈਂਟਰ ਦਾ ਅੱਜ ਉਦਘਾਟਨ: ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਹਰ ਸਾਲ ਆਪਣਾ ਜਨਮ ਦਿਨ ਵੱਖਰੇ ਤਰੀਕੇ ਨਾਲ ਮਨਾਉਂਦੇ ਹਨ। ਇਸ ਸਾਲ ਉਹ ਦਿੱਲੀ ਦੇ ਦਵਾਰਕਾ 'ਚ 73 ਹਜ਼ਾਰ ਵਰਗ ਮੀਟਰ 'ਤੇ ਬਣੇ 'ਯਸ਼ੋਭੂਮੀ' ਕਨਵੈਨਸ਼ਨ ਸੈਂਟਰ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ ਵਿੱਚ ਇੱਕ ਵਿਸ਼ਾਲ ਮੁੱਖ ਆਡੀਟੋਰੀਅਮ, 15 ਸੰਮੇਲਨ ਕਮਰੇ ਅਤੇ ਇੱਕ ਸ਼ਾਨਦਾਰ ਬਾਲਰੂਮ ਹੈ। 11,000 ਡੈਲੀਗੇਟਾਂ ਲਈ ਰਿਹਾਇਸ਼ ਦੇ ਆਧੁਨਿਕ ਪ੍ਰਬੰਧ ਹਨ। 'ਯਸ਼ੋਭੂਮੀ' ਵਿਚ ਪਾਰਕਿੰਗ, ਸੁਰੱਖਿਆ ਅਤੇ ਹੋਰ ਸਾਰੇ ਮਾਪਦੰਡਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।
ਜ਼ਿੰਦਗੀ ਦੇ ਸੰਘਰਸ਼ ਦੀਆਂ ਪ੍ਰਾਪਤੀਆਂ:
- ਨਰਿੰਦਰ ਮੋਦੀ ਦਾ ਜਨਮ 17 ਸਤੰਬਰ 1950 ਨੂੰ ਗੁਜਰਾਤ ਦੇ ਮਹੇਸਾਨਾ ਜ਼ਿਲ੍ਹੇ ਦੇ ਵਡਨਗਰ ਪਿੰਡ ਵਿੱਚ ਇੱਕ ਮੱਧ-ਵਰਗੀ ਪਰਿਵਾਰ ਵਿੱਚ ਹੋਇਆ ਸੀ।
- 1972 ਵਿੱਚ ਉਹ ਰਾਸ਼ਟਰੀ ਸਵੈਮ ਸੇਵਕ ਵਿੱਚ ਸ਼ਾਮਲ ਹੋ ਗਏ ਅਤੇ ਇੱਕ ਵਲੰਟੀਅਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
- 1978 ਵਿੱਚ ਬਿਹਤਰ ਕੰਮ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਡੋਦਰਾ ਵਿੱਚ ਵਿਭਾਗ ਦੇ ਪ੍ਰਚਾਰਕ ਦੀ ਜ਼ਿੰਮੇਵਾਰੀ ਦਿੱਤੀ ਗਈ।
- 1980 ਵਿੱਚ ਉਨ੍ਹਾਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਵਿੱਚ ਦੱਖਣੀ ਗੁਜਰਾਤ ਅਤੇ ਸੂਰਤ ਡਿਵੀਜ਼ਨਾਂ ਲਈ ਪ੍ਰਚਾਰਕ ਦੀ ਜ਼ਿੰਮੇਵਾਰੀ ਦਿੱਤੀ ਗਈ।
- 1987 ਵਿਚ ਭਾਜਪਾ ਵਿਚ ਸ਼ਾਮਲ ਹੋਏ ਅਤੇ ਗੁਜਰਾਤ ਇਕਾਈ ਦੇ ਜਨਰਲ ਸਕੱਤਰ ਬਣੇ।
- 1987 ਵਿੱਚ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੁਆਰਾ ਸ਼ੁਰੂ ਕੀਤੀ ਗਈ ਨਿਆ ਰੱਥ ਯਾਤਰਾ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
- 1987 ਵਿੱਚ ਭਾਜਪਾ ਵੱਲੋਂ ਲੋਕ ਸ਼ਕਤੀ ਯਾਤਰਾ ਕੱਢੀ ਗਈ। ਉਹ 3 ਮਹੀਨੇ ਤੱਕ ਚੱਲੀ ਯਾਤਰਾ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ।
- ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ 1990 ਵਿੱਚ ਹੋਈਆਂ ਸਨ। ਚੋਣਾਂ 'ਚ 43 ਸੀਟਾਂ 'ਚੋਂ 67 ਸੀਟਾਂ ਭਾਜਪਾ ਦੇ ਹਿੱਸੇ ਆਈਆਂ। ਇਸ ਚੋਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ।
- 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਬਣੇ। ਉਹ 22 ਮਈ 2014 ਤੱਕ ਲਗਾਤਾਰ ਇਸ ਅਹੁਦੇ 'ਤੇ ਰਹੇ।
- ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ, ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।
- ਗੁਜਰਾਤ ਵਿੱਚ ਲਗਾਤਾਰ 3 ਚੋਣਾਂ ਵਿੱਚ ਪਾਰਟੀ ਦੀ ਜਿੱਤ ਤੋਂ ਬਾਅਦ, ਉਨ੍ਹਾਂ ਨੇ ਰਾਸ਼ਟਰੀ ਮੰਚ ਉੱਤੇ ਆਪਣੇ ਆਪ ਨੂੰ ਮਜ਼ਬੂਤੀ ਨਾਲ ਸਥਾਪਿਤ ਕੀਤਾ।
- ਨਰਿੰਦਰ ਮੋਦੀ ਨੇ 26 ਮਈ 2014 ਨੂੰ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ।
- ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ, ਨਰਿੰਦਰ ਮੋਦੀ 30 ਮਈ 2019 ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ।
- ਉਹ ਭਾਜਪਾ ਦੀ ਟਿਕਟ 'ਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਲੋਕ ਸਭਾ ਹਲਕੇ ਤੋਂ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਚੁਣੇ ਗਏ।
- ਇਸ ਤੋਂ ਪਹਿਲਾਂ ਨਰਿੰਦਰ ਮੋਦੀ 7 ਅਕਤੂਬਰ 2001 ਤੋਂ ਮਈ 2014 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
- CM Mann And Kejriwal In Chhattisgarh : ਬਸਤਰ 'ਚ ਅਰਵਿੰਦ ਕੇਜਰੀਵਾਲ ਦਾ ਮਾਸਟਰ ਸਟ੍ਰੋਕ, AAP ਦੀ 10ਵੀਂ ਗਾਰੰਟੀ ਦਾ ਐਲਾਨ ਤਾਂ ਭਗਵੰਤ ਮਾਨ ਨੇ ਵੀ ਰਗੜੇ ਵਿਰੋਧੀ
- Hyderabad CWC Meeting Live Updates : ਹੈਦਰਾਬਾਦ ਵਿੱਚ ਦੋ ਰੋਜ਼ਾ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ, 'ਇਕ ਰਾਸ਼ਟਰ', 'ਇਕ ਚੋਣ' ਨੂੰ ਨਕਾਰਿਆ
- Kotakpura Golikand Video : ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈਕੇ ਫਰੀਦਕੋਟ ਅਦਾਲਤ 'ਚ ਹੋਈ ਪੇਸ਼ੀ, ਵਾਇਰਲ ਵੀਡੀਓ ਨੂੰ ਲੈਕੇ ਵਕੀਲ ਨੇ ਆਖੀਆਂ ਇਹ ਗੱਲਾਂ