ਨਵੀਂ ਦਿੱਲੀ/ਦਾਵੋਸ: ਵਿਸ਼ਵ ਆਰਥਿਕ ਫੋਰਮ (WEF) ਦੇ (World Economic Forums Davos ) ਆਨਲਾਈਨ ਹੋਣ ਜਾ ਰਹੇ ਦਾਵੋਸ ਏਜੰਡਾ ਸੰਮੇਲਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਦਿਨ ਸੰਬੋਧਨ ਕਰਨਗੇ (PM Modi to deliver special address)। ਇਹ ਪੰਜ ਦਿਨਾਂ ਸਿਖਰ ਸੰਮੇਲਨ 17 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਵਿੱਚ ਹੋਰ ਗਲੋਬਲ ਲੀਡਰ ਵੀ 2022 ਦੇ ਲਈ ਵਿਸ਼ਵ ਨੂੰ ਲੈਕੇ ਆਪਣੇ ਵਿਜ਼ਨ ਨੂੰ ਸਾਂਝਾ ਕਰਨਗੇ।
WEF ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸਾਲਾਨਾ ਮੀਟਿੰਗ ਦੀ ਸਿੱਧੇ ਆਯੋਜਨ ਨੂੰ ਰੱਦ ਕਰਨਾ ਪਿਆ। 'ਦਾਵੋਸ ਏਜੰਡਾ' ਸੰਮੇਲਨ ਲਗਾਤਾਰ ਦੂਜੀ ਵਾਰ ਡਿਜ਼ੀਟਲ ਤਰੀਕੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। 2022 ਦੀ ਸਾਲਾਨਾ ਬੈਠਕ ਇਸ ਸਾਲ ਦੇ ਅੰਤ 'ਚ ਹੋ ਸਕਦੀ ਹੈ। ਈਵੈਂਟ ਦੀ ਘੋਸ਼ਣਾ ਕਰਦੇ ਹੋਏ WEF ਨੇ ਕਿਹਾ ਕਿ 'ਦਾਵੋਸ ਏਜੰਡਾ 2022' ਪਹਿਲਾ ਗਲੋਬਲ ਫੋਰਮ ਹੋਵੇਗਾ ਜਿੱਥੇ ਦੁਨੀਆ ਭਰ ਦੇ ਮਹੱਤਵਪੂਰਨ ਲੀਡਰ 2022 ਲਈ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਪ੍ਰੋਗਰਾਮ ਦਾ ਥੀਮ ‘ਵਿਸ਼ਵ ਦੇ ਹਾਲਾਤ’ ਹੈ।
ਇਹ ਵੀ ਪੜ੍ਹੋ : ਕਿਸੇ ਇਕ ਸਿਆਸੀ ਪਾਰਟੀ ਦੀ ਲੜਾਈ ਨਾ ਲੜਨ SGPC ਪ੍ਰਧਾਨ ਧਾਮੀ : ਸਿਰਸਾ
ਮੋਦੀ ਤੋਂ ਇਲਾਵਾ ਸੰਮੇਲਨ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਫੂਮਿਓ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ, ਅਮਰੀਕਾ ਦੇ ਵਿੱਤ ਮੰਤਰੀ ਜੈਨੇਟ ਐਲ. ਯੇਲੇਨ ਸਮੇਤ ਹੋਰ ਕਈ ਗਲੋਬਲ ਲੀਡਰ ਸੰਬੋਧਨ ਕਰਨਗੇ। ਵਰਲਡ ਇਕਨਾਮਿਕ ਫੋਰਮ ਦੇ ਸੰਸਥਾਪਕ ਅਤੇ ਕਾਰਜਕਾਰੀ ਚੇਅਰਮੈਨ ਕਲੌਸ ਸ਼ਵਾਬ ਨੇ ਕਿਹਾ, 'ਹਰ ਕੋਈ ਉਮੀਦ ਕਰ ਰਿਹਾ ਹੈ ਕਿ 2022 'ਚ ਕੋਵਿਡ-19 ਮਹਾਮਾਰੀ ਅਤੇ ਇਸ ਕਾਰਨ ਪੈਦਾ ਹੋਇਆ ਸੰਕਟ ਹੌਲੀ-ਹੌਲੀ ਘੱਟ ਹੋਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ ਜਲਵਾਯੂ ਪਰਿਵਰਤਨ ਸਮੇਤ ਵੱਡੀਆਂ ਗਲੋਬਲ ਚੁਣੌਤੀਆਂ ਖੁੱਲ੍ਹੇ ਵਿੱਚ ਹਨ।
ਪੀਟੀਆਈ ਭਾਸ਼ਾ