ਨਵੀਂ ਦਿੱਲੀ: ਦੇਸ਼ ਦੇ ਕਈ ਇਲਾਕਿਆਂ ਵਿੱਚ ਕੋਰੋਨਾ ਵਾਇਰਸ (Corona virus) ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ (Variant Omicron) ਨੇ ਵੀ ਦੁਨਿਆਭਰ ਦੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਇਹਨਾਂ ਸਾਰੀਆਂ ਪ੍ਰਸਥਿਤੀਆਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਉੱਚ ਪੱਧਰ ਬੈਠਕ ਬੁਲਾਈ ਹੈ। ਪੀਐਮ ਮੋਦੀ ਕੋਰੋਨਾ ਦੇ ਤਾਜ਼ਾ ਹਾਲਾਤ ਅਤੇ ਦੇਸ਼ ਵਿੱਚ ਵੈਕਸੀਨੇਸ਼ਨ ਨੂੰ ਲੈ ਕੇ ਆਲਾ ਅਫਸਰਾਂ ਦੇ ਨਾਲ ਬੈਠਕ ਕਰਨਗੇ।
ਜਾਣਕਾਰੀ ਦੇ ਮੁਤਾਬਕ ਪੀਐਮ ਮੋਦੀ (PM Modi ਦੇ ਵੱਲੋਂ ਕੋਰੋਨਾ ਨੂੰ ਲੈ ਕੇ ਬੁਲਾਈ ਗਈ ਇਹ ਬੈਠਕ ਅੱਜ 10.30 ਵਜੇ ਤੋਂ ਹੋਵੇਗੀ। ਪੀਐਮ ਮੋਦੀ ਨੇ ਬੈਠਕ ਅਜਿਹੇ ਸਮਾਂ ਬੁਲਾਈ ਹੈ ਜਦੋਂ ਦੇਸ਼ ਦੇ ਸਕੂਲ-ਕਾਲਜਾਂ ਵਿੱਚ ਵੀ ਕੋਰੋਨਾ ਤੇਜੀ ਨਾਲ ਫੈਲ ਰਿਹਾ ਹੈ।ਕਰਨਾਟਕ, ਤੇਲੰਗਾਨਾ, ਰਾਜਸਥਾਨ , ਓਡੀਸ਼ਾ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵਿਦਿਆਰਥੀਆਂ ਕੋਰੋਨਾ ਦੀ ਚਪੇਟ ਵਿੱਚ ਆਉਣ ਦੀਆਂ ਖਬਰਾਂ ਆ ਰਹੀਆਂ ਹਨ।
ਕੋਰੋਨਾ ਦੇ ਨਵੇਂ ਵੇਰੀਐਂਟ Omicron ਨੇ ਵੀ ਦੁਨੀਆਭਰ ਦੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕਾ ( USA) ਸਮੇਤ ਕਈ ਦੇਸ਼ਾਂ ਨੇ ਇੰਟਰਨੈਸ਼ਨਲ ਫਲਾਈਟਸ(International flights) , ਖਾਸ ਤੌਰ ਉੱਤੇ ਦੱਖਣ ਅਫਰੀਕਾ ਦੀਆਂ ਉਡਾਣਾਂ ਨੂੰ ਲੈ ਕੇ ਸਖਤੀ ਵਰਤਣ ਦਾ ਐਲਾਨ ਕਰ ਦਿੱਤਾ ਹੈ। ਉਥੇ ਹੀ ਭਾਰਤ ਇਨ੍ਹਾਂ ਨੂੰ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। ਇੱਕ ਦਿਨ ਪਹਿਲਾਂ ਹੀ ਨਾਗਰ ਵਿਮਾਨਨ ਮੰਤਰਾਲਾ ਨੇ ਕਰੀਬ ਇੱਕ ਸਾਲ ਤੋਂ ਠੱਪ ਇੰਟਰਨੈਸ਼ਨਲ ਉਡਾਣ ਸੇਵਾ 15 ਦਸੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।
ਕੋਰੋਨਾ ਤੋਂ ਬਚਾਅ ਲਈ ਵੈਕਸੀਨ ਦੀਆਂ ਦੋਵੇਂ ਡੋਜ ਲਗਵਾਉਣ ਤੋਂ ਬਾਅਦ ਵੀ ਲੋਕ ਵਾਇਰਸ ਦੀ ਚਪੇਟ ਵਿੱਚ ਆ ਰਹੇ ਹਨ। ਇਸ ਤੋਂ ਵੀ ਸਰਕਾਰ ਦੀ ਚਿੰਤਾ ਵੱਧ ਗਈ ਹੈ।
ਇਹ ਵੀ ਪੜੋ:ਸੁਰਿੰਦਰ ਸਿੰਘ ਪਹਿਲਵਾਨ ਦੇ ਘਰੋਂ ਚੈਕਿੰਗ ਦੌਰਾਨ 6.70 ਕਰੋੜ ਰੁਪਏ ਜ਼ਬਤ: ED