ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਦਾ ਉਦਘਾਟਨ ਕਰ ਦੇਸ਼ ਨੂੰ ਸਮਰਪਿਤ ਕੀਤਾ। ਇਹ ਪ੍ਰੋਗਰਾਮ ਰਾਸ਼ਟਰ, ਗੈਸ ਗਰਿੱਡ ਦੀ ਸਿਰਜਣਾ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਵੇਗਾ।
ਇਸ ਦੌਰਾਨ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਦੇ ਨਾਲ-ਨਾਲ, ਕਰਨਾਟਕ ਤੇ ਕੇਰਲ ਦੇ ਰਾਜਪਾਲ ਤੇ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਰਹੇ।
ਇਸ ਉਦਘਾਟਨ ਸਮਾਗਮ ਦੌਰਾਨ ਪੀਐਮ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ
2014 ਤੱਕ, ਸਾਡੇ ਦੇਸ਼ ਵਿੱਚ ਸਿਰਫ 25 ਲੱਖ ਪੀਐਨ ਜੀ ਕੁਨੈਕਸ਼ਨ ਸਨ। ਅੱਜ ਦੇਸ਼ ਵਿੱਚ 72 ਲੱਖ ਤੋਂ ਵੱਧ ਘਰਾਂ ਦੀਆਂ ਰਸੋਈਆਂ ਵਿੱਚ ਗੈਸ ਪਹੁੰਚ ਰਹੀ ਹੈ। 21 ਲੱਖ ਨਵੇਂ ਲੋਕ ਕੋਚੀ-ਮੰਗਲੌਰ ਪਾਈਪ ਲਾਈਨ ਤੋਂ ਪੀ ਐਨ ਜੀ ਸੇਵਾ ਦਾ ਲਾਭ ਲੈ ਸਕਣਗੇ।
ਲੰਬੇ ਸਮੇਂ ਤੋਂ ਭਾਰਤ 'ਚ ਐਲਪੀਜੀ ਦੇ ਕਵਰੇਜ ਦੀ ਸਥਿਤੀ ਕੀ ਸੀ। ਸਾਲ 2014 ਤੱਕ, ਜਿਥੇ ਦੇਸ਼ 'ਚ 14 ਕਰੋੜ ਐਲ.ਪੀ.ਜੀ. ਕੁਨੈਕਸ਼ਨ ਸਨ, ਪਿਛਲੇ 6 ਸਾਲਾਂ 'ਚ, ਹੋਰ ਨਵੇਂ ਕੁਨੈਕਸ਼ਨ ਦਿੱਤੇ ਗਏ ਹਨ।
ਖਾਣਾ ਪਕਾਉਣ ਵਾਲੀ ਗੈਸ ਉਜਵਲਾ ਯੋਜਨਾ ਜਿਹੀ ਸਕੀਮ ਰਾਹੀਂ ਦੇਸ਼ ਦੇ 8 ਕਰੋੜ ਤੋਂ ਵੱਧ ਪਰਿਵਾਰਾਂ ਦੇ ਘਰਾਂ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ, ਦੇਸ਼ 'ਚ ਐਲਪੀਜੀ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ।
ਬਿਜਲੀ ਦੀ ਗਤੀਸ਼ੀਲਤਾ, ਇਸ ਨਾਲ ਜੁੜੇ ਬੁਨਿਆਦੀ, ਢਾਂਚੇ ਨਾਲ ਜੁੜੇ ਸੈਕਟਰ ਨੂੰ ਵੀ ਬਹੁਤ ਉਤਸ਼ਾਹ ਕੀਤਾ ਜਾ ਰਿਹਾ ਹੈ। ਦੇਸ਼ ਵਾਸੀ ਨੂੰ ਸਸਤਾ,ਢੁਕਵਾਂ ਤੇ ਪ੍ਰਦੂਸ਼ਣ ਮੁਕਤ ਬਾਲਣ ਮਿਲਣਾ ਚਾਹੀਦਾ ਹੈ, ਬਿਜਲੀ ਮਿਲਣੀ ਚਾਹੀਦੀ ਹੈ, ਇਸ ਦੇ ਲਈ ਸਾਡੀ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਦੇ ਨਾਲ-ਨਾਲ, ਕਰਨਾਟਕ ਤੇ ਕੇਰਲ ਦੇ ਰਾਜਪਾਲ ਤੇ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ।
ਪ੍ਰਧਾਨ ਮੰਤਰੀ ਨੇ ਕਿਹਾ
- ਇਸ ਪਾਈਪ ਲਾਈਨ ਨਾਲ ਦੋਵਾਂ ਸੂਬਿਆਂ ਦੇ ਲੱਖਾਂ ਲੋਕਾਂ ਦੇ ਰਹਿਣ-ਸਹਿਣ ਦੀ ਸਹੂਲਤ ਵਧੇਗੀ।
- ਇਹ ਪਾਈਪ ਲਾਈਨ ਦੋਵਾਂ ਸੂਬਿਆਂ ਦੇ ਗਰੀਬ, ਮੱਧ ਵਰਗ 'ਤੇ ਉਦਮੀਆਂ ਦੇ ਖਰਚਿਆਂ ਨੂੰ ਘਟਾਏਗੀ।
- ਇਹ ਪਾਈਪ ਲਾਈਨ ਸ਼ਹਿਰਾਂ 'ਚ ਸਿਟੀ ਗੈਸ ਵੰਡ ਪ੍ਰਣਾਲੀ ਦਾ ਮਾਧਿਅਮ ਬਣ ਜਾਵੇਗੀ।
- ਇਹ ਬਹੁਤ ਸਾਰੇ ਸ਼ਹਿਰਾਂ ਵਿੱਚ ਸੀਐਨਜੀ-ਅਧਾਰਤ ਟ੍ਰਾਂਸਪੋਰਟ ਪ੍ਰਣਾਲੀਆਂ ਦਾ ਵਿਕਾਸ ਕਰਨ ਦਾ ਇੱਕ ਮਾਧਿਅਮ ਬਣ ਜਾਵੇਗਾ।
- ਇਹ ਮੰਗਲੌਰ ਕੈਮੀਕਲ ਅਤੇ ਖਾਦ ਪਲਾਂਟ ਨੂੰ ਊਰਜਾ ਦੇਵੇਗਾ, ਘੱਟ ਕੀਮਤ 'ਤੇ ਖਾਦ ਬਣਾਉਣ 'ਚ ਮਦਦ ਕਰੇਗਾ।
- ਇਹ ਪਾਈਪਲਾਈਨ ਮੰਗਲੌਰ ਰਿਫਾਇਨਰੀ ਅਤੇ ਪੈਟਰੋ ਕੈਮੀਕਲ ਨੂੰ ਊਰਜਾ, ਸਾਫ਼ ਤੇਲ ਪ੍ਰਦਾਨ ਕਰੇਗੀ।