ਕਰਨਾਟਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੋਜੈਕਟ ਟਾਈਗਰ ਦੇ 50 ਸਾਲ ਪੂਰੇ ਹੋਣ ਉੱਤੇ ਕਰਨਾਟਕ ਦੇ ਦੌਰੇ 'ਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਐਤਵਾਰ ਨੂੰ ਬਾਂਦੀਪੁਰ ਟਾਈਗਰ ਰਿਜ਼ਰਵ ਦਾ ਦੌਰਾ ਕਰ ਆਨੰਦ ਲੈ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਵੇਰੇ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ 'ਚ ਜੰਗਲ 'ਸਫਾਰੀ' ਦਾ ਆਨੰਦ ਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਕੜੇ ਕੀਤੇ ਜਾਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਤਵਾਰ ਨੂੰ ਇੱਥੇ ਜਾਰੀ ਕੀਤੇ ਗਏ ਤਾਜ਼ਾ ਟਾਈਗਰ ਜਨਗਣਨਾ ਦੇ ਅੰਕੜਿਆਂ ਤੋਂ ਖੁਲਾਸਾ ਹੋਇਆ ਹੈ ਕਿ 2022 ਵਿੱਚ ਭਾਰਤ ਵਿੱਚ ਬਾਘਾਂ ਦੀ ਆਬਾਦੀ 3,167 ਸੀ। ਅੰਕੜਿਆਂ ਅਨੁਸਾਰ 2006 ਵਿੱਚ ਬਾਘਾਂ ਦੀ ਆਬਾਦੀ 1,411, 2010 ਵਿੱਚ 1,706, 2014 ਵਿੱਚ 2,226, 2018 ਵਿੱਚ 2,967 ਅਤੇ 2022 ਵਿੱਚ 3,167 ਸੀ। 'ਪ੍ਰੋਜੈਕਟ ਟਾਈਗਰ' ਦੇ 50 ਸਾਲਾਂ ਦੀ ਯਾਦਗਾਰ ਦੇ ਉਦਘਾਟਨੀ ਸੈਸ਼ਨ ਵਿੱਚ, ਪ੍ਰਧਾਨ ਮੰਤਰੀ ਨੇ 'ਇੰਟਰਨੈਸ਼ਨਲ ਬਿਗ ਕੈਟ ਅਲਾਇੰਸ' ਦੀ ਵੀ ਸ਼ੁਰੂਆਤ ਕੀਤੀ, ਜੋ ਕਿ ਟਾਈਗਰ ਅਤੇ ਸ਼ੇਰ ਸਮੇਤ ਦੁਨੀਆ ਦੀਆਂ ਸੱਤ ਵੱਡੀਆਂ ਵੱਡੀਆਂ ਬਿੱਲੀਆਂ ਦੀ ਸੁਰੱਖਿਆ ਅਤੇ ਸੰਭਾਲ 'ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਨੇ ਅਗਲੇ 25 ਸਾਲਾਂ ਵਿੱਚ ਬਾਘਾਂ ਦੀ ਸੰਭਾਲ ਲਈ ਵਿਜ਼ਨ ਪੇਸ਼ ਕਰਦੇ ਹੋਏ ਇੱਕ ਕਿਤਾਬਚਾ ‘ਅੰਮ੍ਰਿਤ ਕਾਲ ਕਾ ਟਾਈਗਰ ਵਿਜ਼ਨ’ ਵੀ ਜਾਰੀ ਕੀਤਾ।
ਬਾਂਦੀਪੁਰ ਟਾਈਗਰ ਰਿਜ਼ਰਵ ਕਿੱਥੇ ਹੈ: ਪ੍ਰਧਾਨ ਮੰਤਰੀ ਨੇ 'ਫਰੰਟਲਾਈਨ ਫੀਲਡ ਸਟਾਫ' ਅਤੇ ਸੰਭਾਲ ਗਤੀਵਿਧੀਆਂ ਵਿੱਚ ਸ਼ਾਮਲ ਸਵੈ-ਸਹਾਇਤਾ ਸਮੂਹਾਂ ਨਾਲ ਵੀ ਗੱਲਬਾਤ ਕਰਨੀ ਹੈ। ਬਾਂਦੀਪੁਰ ਟਾਈਗਰ ਰਿਜ਼ਰਵ ਅੰਸ਼ਕ ਤੌਰ 'ਤੇ ਚਮਰਾਜਨਗਰ ਜ਼ਿਲ੍ਹੇ ਦੇ ਗੁੰਡਲੁਪੇਟ ਤਾਲੁਕ ਵਿੱਚ ਅਤੇ ਅੰਸ਼ਕ ਤੌਰ 'ਤੇ ਮੈਸੂਰ ਜ਼ਿਲ੍ਹੇ ਦੇ ਐਚਡੀ ਕੋਟੇ ਅਤੇ ਨੰਜਨਗੁੜ ਤਾਲੁਕਾਂ ਵਿੱਚ ਸਥਿਤ ਹੈ। ਪ੍ਰਧਾਨ ਮੰਤਰੀ ਦਫਤਰ (PMO) ਨੇ ਐਤਵਾਰ ਸਵੇਰੇ ਟਵੀਟ ਕੀਤਾ ਹੈ ਕਿ ਪੀਐਮ ਨਰਿੰਦਰ ਮੋਦੀ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਜਾ ਰਹੇ ਹਨ।
'ਸਫਾਰੀ' ਪਹਿਰਾਵੇ ਤੇ ਟੋਪੀ ਪਹਿਨੇ ਦਿਖਾਈ ਦਿੱਤੇ ਪੀਐਮ ਮੋਦੀ: ਟਵੀਟ ਦੇ ਨਾਲ, ਪੀਐਮਓ ਨੇ ਮੋਦੀ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਜਿਸ ਵਿੱਚ ਉਹ 'ਸਫਾਰੀ' ਪਹਿਰਾਵੇ ਅਤੇ ਟੋਪੀ ਪਹਿਨੇ ਦਿਖਾਈ ਦੇ ਰਹੇ ਹਨ। ਰਾਜ ਦੇ ਜੰਗਲਾਤ ਵਿਭਾਗ ਦੇ ਅਨੁਸਾਰ, ਇੱਕ ਰਾਸ਼ਟਰੀ ਪਾਰਕ 19 ਫਰਵਰੀ, 1941 ਨੂੰ ਇੱਕ ਸਰਕਾਰੀ ਨੋਟੀਫਿਕੇਸ਼ਨ ਵੱਲੋਂ ਬਣਾਇਆ ਗਿਆ ਸੀ। ਇਸ ਵਿੱਚ ਪੁਰਾਣੇ ਵੇਣੂਗੋਪਾਲ ਵਾਈਲਡਲਾਈਫ ਪਾਰਕ ਦੇ ਜ਼ਿਆਦਾਤਰ ਜੰਗਲ ਖੇਤਰ ਸ਼ਾਮਲ ਸਨ।
ਕਿਵੇਂ ਪਿਆ ਬਾਂਦੀਪੁਰ ਨੈਸ਼ਨਲ ਪਾਰਕ ਨਾਂਅ: ਵਿਭਾਗ ਅਨੁਸਾਰ ਇਸ ਨੈਸ਼ਨਲ ਪਾਰਕ ਦਾ 1985 ਵਿੱਚ ਵਿਸਥਾਰ ਕੀਤਾ ਗਿਆ ਸੀ ਜਿਸ ਕਾਰਨ ਇਸ ਦਾ ਖੇਤਰਫਲ ਵਧ ਕੇ 874 ਵਰਗ ਕਿਲੋਮੀਟਰ ਹੋ ਗਿਆ ਅਤੇ ਇਸ ਦਾ ਨਾਂਅ ਬਾਂਦੀਪੁਰ ਨੈਸ਼ਨਲ ਪਾਰਕ ਰੱਖਿਆ ਗਿਆ। 1973 ਵਿੱਚ ਬਾਂਦੀਪੁਰ ਨੈਸ਼ਨਲ ਪਾਰਕ ਨੂੰ ‘ਪ੍ਰੋਜੈਕਟ ਟਾਈਗਰ’ ਅਧੀਨ ਲਿਆਂਦਾ ਗਿਆ। ਇਸ ਤੋਂ ਬਾਅਦ ਕੁਝ ਆਸ-ਪਾਸ ਦੇ ਰਾਖਵੇਂ ਜੰਗਲੀ ਖੇਤਰਾਂ ਨੂੰ ਸੈੰਕਚੂਰੀ ਵਿੱਚ ਮਿਲਾ ਦਿੱਤਾ ਗਿਆ। ਵਰਤਮਾਨ ਵਿੱਚ, ਬਾਂਦੀਪੋਰਾ ਟਾਈਗਰ ਰਿਜ਼ਰਵ 912.04 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।
'ਇੰਟਰਨੈਸ਼ਨਲ ਬਿਗ ਕੈਟਸ ਅਲਾਇੰਸ' ਦਾ ਐਲਾਨ: ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਮੁਤਾਬਕ, ਪ੍ਰਧਾਨ ਮੰਤਰੀ ਸ਼ਨੀਵਾਰ ਸ਼ਾਮ ਨੂੰ ਹੀ ਮੈਸੂਰ ਪਹੁੰਚੇ। ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਸਵੇਰੇ ਹੀ ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚ ਜਾਣਗੇ। ਬਾਘਾਂ ਦੀ ਗਿਣਤੀ ਸਵੇਰੇ 11 ਵਜੇ ਜਾਰੀ ਕੀਤੀ ਜਾਵੇਗੀ। ਪੀਐਮਓ ਤੋਂ ਜਾਰੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਅੱਜ ਦੇਸ਼ ਦੇ ਸਾਹਮਣੇ ‘ਟਾਈਗਰ ਕੰਜ਼ਰਵੇਸ਼ਨ ਲਈ ਅੰਮ੍ਰਿਤ ਕਾਲ ਦਾ ਵਿਜ਼ਨ’ ਵੀ ਪੇਸ਼ ਕਰਨਗੇ। ਇਸ ਦੇ ਨਾਲ ਹੀ, ਉਹ 'ਇੰਟਰਨੈਸ਼ਨਲ ਬਿਗ ਕੈਟਸ ਅਲਾਇੰਸ' (IBCA) ਦਾ ਵੀ ਐਲਾਨ ਕਰਨਗੇ। IBCA ਇੱਕ ਸੰਸਥਾ ਹੈ ਜਿਸ ਵਿੱਚ ਕੁਝ ਦੇਸ਼ ਸ਼ਾਮਲ ਹੁੰਦੇ ਹਨ। ਇਹ ਉਹ ਦੇਸ਼ ਹਨ, ਜਿੱਥੇ ਟਾਈਗਰ, ਸ਼ੇਰ, ਚੀਤਾ, ਬਰਫ਼ ਤੇਂਦੁਆ, ਪੁਮਾ, ਜੈਗੁਆਰ ਅਤੇ ਚੀਤਾ ਸਮੇਤ 'ਮਾਰਜਰ' ਪ੍ਰਜਾਤੀ ਦੇ ਸੱਤ ਜਾਨਵਰ ਪਾਏ ਜਾਂਦੇ ਹਨ।
IBCA ਦਾ ਉਦੇਸ਼ ਇਹਨਾਂ ਪ੍ਰਜਾਤੀਆਂ ਦੇ ਜਾਨਵਰਾਂ ਦੀ ਸੁਰੱਖਿਆ ਅਤੇ ਸੰਭਾਲ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਬਾਂਦੀਪੁਰ ਟਾਈਗਰ ਰਿਜ਼ਰਵ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਵਿੱਚ ਹੈ। ਜਾਣਕਾਰੀ ਅਨੁਸਾਰ ਪੀਐਮ ਨੇ ਇਸ ਜ਼ਿਲ੍ਹੇ ਨਾਲ ਲੱਗਦੇ ਤਾਮਿਲਨਾਡੂ ਦੇ ਮੁਦੁਮਲਾਈ ਟਾਈਗਰ ਰਿਜ਼ਰਵ ਵਿੱਚ ਥੇਪਾਕਾਡੂ ਹਾਥੀ ਕੈਂਪ ਦਾ ਵੀ ਦੌਰਾ ਕੀਤਾ। ਉਨ੍ਹਾਂ ਇੱਥੇ ਮਹਾਵਤ ਨਾਲ ਵੀ ਗੱਲਬਾਤ ਕੀਤੀ। (ਇਨਪੁਟ ਏਜੰਸੀਆਂ)
ਇਹ ਵੀ ਪੜ੍ਹੋ: Film Khoj a Journey Of Soul: ਨਵੇਂ ਬਦਲਾਅ ਨਾਲ ਮੁੜ ਰਿਲੀਜ਼ ਹੋਵੇਗੀ ਹਰਵਿੰਦਰ ਮਾਣਕਰ ਵੱਲੋਂ ਨਿਰਦੇਸ਼ਨ ਕੀਤੀ ਇਹ ਫ਼ਿਲਮ