ETV Bharat / bharat

ਪ੍ਰਵੀਨ ਨੂੰ ਚਾਂਦੀ ਦਾ ਤਗਮਾ ਜਿੱਤਣ 'ਤੇ ਪੀਐਮ ਮੋਦੀ ਅਤੇ ਸਚਿਨ ਤੇਂਦੁਲਕਰ ਨੇ ਦਿੱਤੀ ਵਧਾਈ - Praveen

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਚਿਨ ਤੇਂਦੁਲਕਰ ਨੇ ਟੋਕੀਓ ਪੈਰਾਲੰਪਿਕ 2020 ਵਿੱਚ ਉੱਚੀ ਛਾਲ ਟੀ 64 ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ ਹੈ।

ਪ੍ਰਵੀਨ ਨੂੰ ਚਾਂਦੀ ਦਾ ਤਗਮਾ ਜਿੱਤਣ 'ਤੇ ਪੀਐਮ ਮੋਦੀ ਅਤੇ ਸਚਿਨ ਤੇਂਦੁਲਕ ਨੇ ਦਿੱਤੀ ਵਧਾਈ

author img

By

Published : Sep 3, 2021, 3:42 PM IST

ਨਵੀਂ ਦਿੱਲੀ: ਪ੍ਰਵੀਨ ਕੁਮਾਰ ਨੇ 2.07 ਮੀਟਰ ਦੀ ਛਾਲ ਨਾਲ ਏਸ਼ੀਆ ਦਾ ਰਿਕਾਰਡ ਤੋੜ ਕੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵਿੱਚ ਕਿਹਾ, '' ਪ੍ਰਵੀਨ 'ਤੇ ਮਾਣ ਹੈ, ਜਿਸਨੇ ਪੈਰਾਲੰਪਿਕਸ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਹ ਮੈਡਲ ਸਖ਼ਤ ਮਿਹਨਤ ਅਤੇ ਬੇਮਿਸਾਲ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।''

  • Proud of Praveen Kumar for winning the Silver medal at the #Paralympics. This medal is the result of his hard work and unparalleled dedication. Congratulations to him. Best wishes for his future endeavours. #Praise4Para

    — Narendra Modi (@narendramodi) September 3, 2021 " class="align-text-top noRightClick twitterSection" data=" ">

ਸਚਿਨ ਨੇ ਕਿਹਾ, ''ਪ੍ਰਵੀਨ ਨੂੰ ਪੁਰਸ਼ਾਂ ਦੀ ਉੱਚੀ ਛਾਲ ਟੀ 44 ਕਲਾਸ 'ਚ ਚਾਂਦੀ ਦਾ ਤਗਮਾ ਜਿੱਤਣ ਅਤੇ ਏਸ਼ੀਆਈ ਰਿਕਾਰਡ ਤੋੜਨ ਲਈ ਵਧਾਈ।''

ਤੁਹਾਨੂੰ ਦੱਸ ਦੇਈਏ, ਪ੍ਰਵੀਨ ਆਪਣੀ ਪਹਿਲੀ ਕੋਸ਼ਿਸ਼ ਵਿੱਚ 2.07 ਮੀਟਰ ਦਾ ਨਿਸ਼ਾਨ ਹਾਸਲ ਨਹੀਂ ਕਰ ਸਕਿਆ ਸੀ। ਜਦਕਿ ਉਸਨੇ ਦੂਜੀ ਕੋਸ਼ਿਸ਼ ਵਿੱਚ ਇਸਨੂੰ ਅਸਾਨੀ ਨਾਲ ਪ੍ਰਾਪਤ ਕਰ ਲਿਆ।

  • Just 18 years old and already a Paralympic medalist! Congratulations Praveen Kumar on winning the Silver medal in the men’s high jump T44 #Tokyo2020 #Praise4Para

    — Abhinav A. Bindra OLY (@Abhinav_Bindra) September 3, 2021 " class="align-text-top noRightClick twitterSection" data=" ">

ਓਲੰਪਿਕ ਵਿੱਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਅਭਿਨਵ ਬਿੰਦਰਾ ਨੇ ਕਿਹਾ ਕਿ ਉਹ ਸਿਰਫ 18 ਸਾਲ ਦੇ ਹਨ ਅਤੇ ਪੈਰਾਲੰਪਿਕ ਤਮਗਾ ਜੇਤੂ ਬਣ ਗਏ ਹਨ। ਪ੍ਰਵੀਨ ਨੂੰ ਉੱਚੀ ਛਾਲ ਟੀ 44 ਈਵੈਂਟ ਵਿੱਚ ਚਾਂਦੀ ਜਿੱਤਣ ਤੇ ਵਧਾਈ।

ਪੈਰਾਲੰਪਿਕ ਕਮੇਟੀ ਆਫ਼ ਇੰਡੀਆ ਦੀ ਪ੍ਰਧਾਨ ਅਤੇ 2016 ਰੀਓ ਪੈਰਾਲੰਪਿਕ ਚਾਂਦੀ ਤਮਗਾ ਜੇਤੂ ਦੀਪਾ ਮਲਿਕ ਨੇ ਵੀ ਪ੍ਰਵੀਨ ਨੂੰ ਉਸਦੀ ਪ੍ਰਾਪਤੀ ਲਈ ਵਧਾਈ ਦਿੱਤੀ।

ਇਹ ਵੀ ਪੜ੍ਹੋ:- ਟੋਕੀਓ ਪੈਰਾਲੰਪਿਕ: ਭੂਮੀ ਲੇਖਰਾ ਨੇ ਜਿੱਤਿਆ ਕਾਂਸੇ ਦਾ ਤਗਮਾ

ETV Bharat Logo

Copyright © 2025 Ushodaya Enterprises Pvt. Ltd., All Rights Reserved.