ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਨਾਲ ਦਿੱਲੀ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਅੱਜ ਫੇਰ ਪਿਜ਼ਿਆਂ ਦਾ ਲੰਗਰ ਲਾਇਆ ਗਿਆ। ਮੋਹਾਲੀ ਤੋਂ ਸਿੰਘੂ ਬਾਰਡਰ ਪਹੁੰਚੇ ਨੌਜਵਾਨਾਂ ਦੀ ਇੱਕ ਟੀਮ ਨੇ ਐਤਵਾਰ ਅਤੇ ਸੋਮਵਾਰ ਨੂੰ ਇਹ ਲੰਗਰ ਲਾਇਆ, ਜਿਸ ’ਚ ਸੈਕੜਿਆਂ ਦੀ ਭੀੜ ਪੀਜ਼ਾ ਖਾਣ ਲਈ ਕਤਾਰ ’ਚ ਖੜ੍ਹੀ ਦਿਖਾਈ ਦਿੱਤੀ।
ਨਾਕਾਰਾਤਮਕ ਖ਼ਬਰਾਂ ਵੇਖ ਲਾਇਆ ਪੀਜ਼ਿਆ ਦਾ ਲੰਗਰ
ਪੰਜਾਬ ’ਚ ਮੋਹਾਲੀ ਨੇੜੇ ਪੈਂਦੇ ਲਾਲੜੂ ’ਚ ਗੁਰਕੀਰਤ ਸਿੰਘ ਦੀ ਪੀਜ਼ਾ ਦੁਕਾਨ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਜਦੋਂ ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਪੀਜ਼ੀਆਂ ਦਾ ਲੰਗਰ ਲੱਗਿਆ ਸੀ ਤਾਂ ਕੁਝ ਮੀਡੀਆ ਚੈਨੱਲਾਂ ਨੇ ਨਾਕਾਰਾਤਮਕ ਖ਼ਬਰਾਂ ਪ੍ਰਸਾਰਿਤ ਕੀਤੀਆਂ ਸਨ ਅਤੇ ਕਿਹਾ ਸੀ ਕਿ ਅੰਦੋਲਨ ’ਚ ਸ਼ਾਮਲ ਕਿਸਾਨ ਪੀਜ਼ਿਆ ਦਾ ਲੁਤਫ਼ ਉਠਾ ਰਹੇ ਹਨ। ਇਨ੍ਹਾਂ ਨਾਕਾਰਾਤਮਕ ਖ਼ਬਰਾਂ ਚਲਾਉਣ ਵਾਲਿਆਂ ਨੂੰ ਦਿਖਾਉਣ ਲਈ ਨੌਜਵਾਨਾਂ ਨੇ ਦੁਬਾਰਾ ਪੀਜ਼ਿਆਂ ਦਾ ਲੰਗਰ ਲਾਉਣ ਦਾ ਫ਼ੈਸਲਾ ਕੀਤਾ। ਟੀਮ ’ਚ ਸ਼ਾਮਲ ਇੱਕ ਹੋਰ ਨੌਜਵਾਨਾ ਨੇ ਕਿਹਾ ਜੋ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰ ਖ਼ੁਦ ਭੁੱਖਾ ਸੋ ਜਾਂਦਾ ਹੈ। ਉਹ ਕਿਸਾਨ ਖ਼ੁਦ ਪੀਜ਼ਾ ਕਿਉਂ ਨਹੀਂ ਖਾ ਸਕਦਾ? ਇਹ ਪੀਜ਼ਾ ਦਾ ਲੰਗਰ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਚਪੇੜ ਹੈ, ਜੋ ਸਮਝਦੇ ਹਨ ਕਿ ਕਿਸਾਨ ਪੀਜ਼ਾ ਨਹੀਂ ਖਾ ਸਕਦਾ।
ਹਰ ਦਿਨ ਦਸ ਹਜ਼ਾਰ ਲੋਕਾਂ ਨੂੰ ਖੁਆ ਰਹੇ ਪੀਜ਼ਾ
ਮੋਹਾਲੀ ਦੇ ਪਿੰਡ ਸਰਸੀਨੀ ਤੋਂ ਆਏ ਬਲਦੀਪ ਸਿੰਘ ਵੀ ਇਨ੍ਹਾਂ ਨੌਜਵਾਨਾਂ ਦੇ ਸਮੂਹ ਦਾ ਹਿੱਸਾ ਹਨ, ਜੋ ਲੋਕਾਂ ਨੂੰ ਪੀਜ਼ਾ ਬਣਾ ਕੇ ਖੁਆਉਂਦੇ ਹਨ। ਬਲਦੀਪ ਨੇ ਈ ਟੀਵੀ ਭਾਰਤ ਨੂੰ ਦੱਸਿਆ ਕਿ ਉਹ ਪ੍ਰਤੀ ਦਿਨ ਦਸ ਹਜ਼ਾਰ ਲੋਕਾਂ ਨੂੰ ਪੀਜ਼ਾ ਖੁਆ ਰਹੇ ਹਨ। ਪੀਜ਼ਾ ਖਾਣ ਵਾਲਿਆਂ ਦੀ ਭੀੜ ’ਚ ਹਰ ਉਮਰ ਹਰ ਵਰਗ ਦੇ ਲੋਕ ਸ਼ਾਮਲ ਹਨ ਤੇ ਕਿਸਾਨਾਂ ਤੋਂ ਇਲਾਵਾ ਸਥਾਨਕ ਲੋਕ ਅਤੇ ਛੋਟੇ ਬੱਚੇ ਵੀ ਪੀਜ਼ੇ ਦੇ ਲੰਗਰ ਦਾ ਭਰਪੂਰ ਅਨੰਦ ਲੈ ਰਹੇ ਹਨ। ਬਲਦੀਪ ਨੇ ਅੱਗੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਜੋ ਨੌਜਵਾਨ ਇਸ ਵਿਰੋਧ ’ਚ ਸ਼ਾਮਲ ਹਨ, ਉਨ੍ਹਾਂ ਇੱਛਾ ਪ੍ਰਗਟ ਕੀਤੀ ਕਿ ਕਿਉਂ ਨਾ ਪੀਜ਼ਿਆ ਦਾ ਲੰਗਰ ਲਾਇਆ ਜਾਵੇ। ਇਸ ਤੋਂ ਬਾਅਦ ਗੁਰਕੀਰਤ ਸਿੰਘ ਨੇ ਆਪਣੀ ਪੀਜ਼ਾ ਦੁਕਾਨ ਦੀ ਟੀਮ ਤੇ ਸਮਾਨ ਸਮੇਤ ਸਿੰਘੂ ਬਾਰਡਰ ਪਹੁੰਚ ਗਏ। ਉਨ੍ਹਾਂ ਤੋਂ ਇਲਾਵਾ ਕੁਝ ਹੋਰ ਨੌਜਵਾਨਾਂ ਨੇ ਪਹਿਲਾਂ ਕੁਝ ਘੰਟੇ ਪੀਜ਼ਾ ਬਨਾਉਣ ਦੀ ਵਿਧੀ ਨੂੰ ਧਿਆਨ ਨਾਲ ਸਮਝਿਆ ਤੇ ਬਾਅਦ ’ਚ ਇਹ ਨੌਜਵਾਨ ਕਿਸੇ ਤਜ਼ੁਰਬੇਕਾਰ ਸ਼ੈੱਫ ਵਾਗੂੰ ਪੀਜ਼ਾ ਬਨਾਉਣ ’ਚ ਮਦਦ ਕਰਦੇ ਵੇਖੇ ਗਏ। ਬਲਦੀਪ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਟੀਮ ’ਚ ਸਾਰੇ ਕਿਸਾਨਾਂ ਦੇ ਮੁੰਡੇ ਹਨ ਅਤੇ ਕਿੱਤੇ ਵਜੋਂ ਵੀ ਖੇਤੀ ਹੀ ਕਰਦੇ ਹਨ।