ਨਵੀਂ ਦਿੱਲੀ: ਜਹਾਂਗੀਰ ਪੁਰੀ 'ਚ ਦੰਗਿਆਂ ਦੇ ਆਰੋਪੀ ਅੰਸਾਰ ਦੀਆਂ ਵੱਖ-ਵੱਖ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਿਤੇ ਨੋਟ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਹਨ ਤਾਂ ਕਿਤੇ ਸ਼ਰਾਬ ਪੀਂਦੇ ਹੋਏ ਦੀ ਫੋਟੋ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਹਥਿਆਰ ਨਾਲ ਉਸ ਦੀ ਫੋਟੋ ਵੀ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਜਹਾਂਗੀਰ ਪੁਰੀ 'ਚ ਹੋਏ ਦੰਗਿਆਂ ਦੇ ਮਾਮਲੇ 'ਚ ਅੰਸਾਰ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।

ਉਸ ਨੂੰ ਦੰਗਿਆਂ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ। ਸੂਤਰਾਂ ਅਨੁਸਾਰ ਉਹ ਸੱਟਾ ਚਲਾਉਂਦਾ ਹੈ ਅਤੇ ਇਸ ਕਾਰਨ ਉਹ ਕਈ ਪੁਲਿਸ ਵਾਲਿਆਂ ਦੇ ਨੇੜੇ ਰਿਹਾ ਹੈ।

ਇਹ ਵੀ ਪੜੋ:- ਹੈਵਾਨੀਅਤ ਤੋਂ ਤੰਗ ਪਤਨੀ ਪਹੁੰਚੀ ਪੁਲਿਸ ਕੋਲ, ਕਿਹਾ- ਉਸ ਨੂੰ ਸਿਰਫ ਗੈਰ-ਕੁਦਰਤੀ Sex ਹੈ ਪਸੰਦ
ਇਸ ਘਟਨਾ ਤੋਂ ਬਾਅਦ ਤੋਂ ਹੀ ਲੋਕ ਅੰਸਾਰ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ। ਉਸ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਇਸ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਦੀਆਂ ਕਈ ਬੋਤਲਾਂ ਆਪਣੇ ਕੋਲ ਰੱਖਦਾ ਹੈ। ਕਈ ਪਾਰਟੀਆਂ ਦਾ ਆਯੋਜਨ ਕਰਦਾ ਹੈ ਅਤੇ ਬਹੁਤ ਸਾਰਾ ਸੋਨਾ ਪਹਿਨਣ ਦਾ ਵੀ ਸ਼ੌਕੀਨ ਹੈ।

ਇਹ ਵੀ ਪੜੋ:- 2024 ਦੀਆਂ ਲੋਕ ਸਭਾ ਚੋਣਾਂ 'ਤੇ ਨਜ਼ਰ, ਕਾਂਗਰਸ ਦੇ ਨੇਤਾਵਾਂ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਕੀਤੀ ਚਰਚਾ