ਨਵੀਂ ਦਿੱਲੀ: ਪੰਜਾਬ ਅਤੇ ਉੱਤਰ ਪ੍ਰਦੇਸ਼ ਸਮੇਤ 5 ਸੂਬਿਆਂ 'ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ (Assembly elections) ਤੋਂ ਬਾਅਦ ਪੈਟਰੋਲ-ਡੀਜ਼ਲ ਮਹਿੰਗਾ ਹੋ ਸਕਦਾ ਹੈ, ਕਿਉਂਕਿ ਕੱਚੇ ਤੇਲ ਦੀ ਕੀਮਤ 8 ਸਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 95 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ। ਇਸ ਤੋਂ ਪਹਿਲਾਂ 2014 'ਚ ਕੱਚੇ ਤੇਲ ਦੀ ਕੀਮਤ 95 ਡਾਲਰ ਨੂੰ ਪਾਰ ਕਰ ਗਈ ਸੀ।
ਕੱਚੇ ਤੇਲ ਦੀ ਕੀਮਤ 1 ਦਸੰਬਰ 2021 ਨੂੰ 69 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ 95 ਡਾਲਰ ਪ੍ਰਤੀ ਬੈਰਲ ਤੋਂ ਉਪਰ ਪਹੁੰਚ ਗਈ ਹੈ। ਯਾਨੀ ਢਾਈ ਮਹੀਨਿਆਂ ਦੇ ਅੰਦਰ ਹੀ ਕੱਚੇ ਤੇਲ ਦੀਆਂ ਕੀਮਤਾਂ 37 ਫੀਸਦੀ ਵਧ ਗਈਆਂ ਹਨ। ਮਾਹਿਰਾਂ ਮੁਤਾਬਿਕ ਜਲਦੀ ਹੀ ਇਹ 100 ਡਾਲਰ ਪ੍ਰਤੀ ਬੈਰਲ ਦਾ ਅੰਕੜਾ ਵੀ ਪਾਰ ਕਰ ਲਵੇਗਾ।
ਦੱਸ ਦੇਈਏ ਕਿ ਟੈਕਸਾਸ ਦੀ ਤੇਲ ਕੰਪਨੀ, ਪਾਇਨੀਅਰ ਨੈਚੁਰਲ ਰਿਸੋਰਸਜ਼ ਦੇ ਸਕਾਟ ਸ਼ੈਫੀਲਡ ਨੇ ਕਿਹਾ- ਜੇਕਰ ਪੁਤਿਨ ਹਮਲਾ ਕਰਦਾ ਹੈ, ਤਾਂ ਕੱਚੇ ਤੇਲ ਦੀਆਂ ਕੀਮਤਾਂ $ 100 ਤੋਂ $ 120 ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ, ਪਰ ਜੇ ਬਾਇਡੇਨ ਈਰਾਨ 'ਤੇ ਪਾਬੰਦੀਆਂ ਹਟਾਉਂਦਾ ਹੈ, ਤਾਂ ਇਸਦੀ ਕੀਮਤ $ 10 ਘਟ ਜਾਵੇਗੀ। ਫਿਲਹਾਲ ਬਾਜ਼ਾਰ 'ਚ ਜਿੰਨੀ ਮੰਗ ਹੈ, ਓਨੀ ਸਪਲਾਈ ਨਹੀਂ ਹੈ, ਜਿਸ ਕਾਰਨ ਕੀਮਤਾਂ 100 ਡਾਲਰ ਦੇ ਪਾਰ ਜਾਣਾ ਤੈਅ ਹੈ।
ਮਾਹਿਰਾਂ ਅਨੁਸਾਰ ਸਰਕਾਰ ਭਾਵੇਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੈਅ ਕਰਨ 'ਚ ਆਪਣੀ ਭੂਮਿਕਾ ਤੋਂ ਇਨਕਾਰ ਕਰ ਦਿੰਦੀ ਹੈ ਪਰ ਪਿਛਲੇ ਸਾਲਾਂ ਦੌਰਾਨ ਦੇਖਿਆ ਗਿਆ ਹੈ ਕਿ ਚੋਣਾਂ ਦੌਰਾਨ ਸਰਕਾਰ ਜਨਤਾ ਨੂੰ ਖੁਸ਼ ਕਰਨ ਲਈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਕਰਦੀ। ਪਿਛਲੇ ਸਾਲਾਂ ਦਾ ਰੁਝਾਨ ਦੱਸ ਰਿਹਾ ਹੈ ਕਿ ਚੋਣਾਂ ਦੇ ਮੌਸਮ ਵਿੱਚ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਆਮ ਜਨਤਾ ਨੂੰ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ: ਦੀਪ ਸਿੱਧੂ ਦੀ ਮੌਤ ’ਤੇ ਮੁੱਖ ਮੰਤਰੀ ਨੇ ਜਤਾਇਆ ਅਫ਼ਸੋਸ, ਦੇਖੋ ਹਾਦਸੇ ਦੀ ਭਿਆਨਕ ਵੀਡੀਓ