ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ (state oil companies) ਵੱਲੋਂ ਅੱਜ (ਵੀਰਵਾਰ, 15 ਜੁਲਾਈ) ਫਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਵਾਧਾ (Petrol diesel price hike) ਕੀਤਾ ਹੈ। ਅੱਜ ਪੈਟਰੋਲ ਦੀ ਕੀਮਤ 34 ਤੋਂ 25 ਪੈਸੇ ਤੱਕ ਵਾਧਾ ਹੋਇਆ ਹੈ ਉੱਥੇ ਹੀ ਡੀਜਲ ਦੀ ਕੀਮਤ (diesel price) 15 ਤੋਂ 16 ਪੈਸੇ ਦਾ ਵਾਧਾ ਹੋਇਆ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਚ ਪੈਟਰੋਲ ਦੀ ਕੀਮਤ (price of petrol) 101.54 ਰੁਪਏ ਜਦਕਿ ਡੀਜ਼ਲ ਦੀ ਕੀਮਤ 89.87 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੀ ਮੁੰਬਈ ਚ ਪੈਟਰੋਲ ਦੀ ਕੀਮਤ 107.54 ਰੁਪਏ ਅਤੇ ਡੀਜਲ ਦੀ ਕੀਮਤ 97.45 ਰੁਪਏ ਪ੍ਰਤੀ ਲੀਟਰ ਹੈ।
ਇੰਨ੍ਹਾ ਸ਼ਹਿਰਾਂ ਚ 100 ਦੇ ਪਾਰ ਪਹੁੰਚੀ ਪੈਟਰੋਲ ਦੀ ਕੀਮਤ
ਸ਼ਹਿਰ ਦਾ ਨਾਂ | ਪੈਟਰੋਲ ਰੁਪਏ/ਲੀਟਰ | ਡੀਜ਼ਲ ਰੁਪਏ/ਲੀਟਰ |
ਮੁੰਬਈ | 107.54 | 97.45 |
ਹੈਦਰਾਬਾਦ | 105.52 | 97.96 |
ਬੇੰਗਲੁਰੂ | 104.94 | 95.26 |
ਚੇਨਈ | 102.23 | 94.39 |
ਕੋਲਕਾਤਾ | 101.74 | 93.02 |
ਨਵੀਂ ਦਿੱਲੀ | 101.54 | 89.87 |
ਗੁਰੂਗ੍ਰਾਮ | 99.17 | 90.47 |
ਨੋਇਡਾ | 98.73 | 90.34 |
ਲਖਨਊ | 98.63 | 90.26 |
ਚੰਡੀਗੜ੍ਹ | 97.64 | 89.5 |
ਭੋਪਾਲ | 109.89 | 98.67 |
ਰੇਵਾ | 112.11 | 100.72 |
ਸ਼੍ਰੀ ਗੰਗਾ ਨਗਰ | 112.9 | 103.15 |
ਆਗਰਾ | 98.32 | 89.96 |
ਜੈਪੁਰ | 108.4 | 99.02 |
ਪਟਨਾ | 103.91 | 95.51 |
ਅਨੂਪੁਰ | 112.47 | 101.05 |
ਇੰਦੌਰ | 109.97 | 98.76 |
ਜਾਣੋ ਤੁਹਾਡੇ ਸ਼ਹਿਰ ਵਿਚ ਕਿੰਨੀ ਹੈ ਕੀਮਤ
ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਤੁਸੀਂ ਐਸਐਮਐਸ (SMS) ਰਾਹੀਂ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਤੁਹਾਨੂੰ ਆਰਐਸਪੀ (RSP) ਅਤੇ ਆਪਣਾ ਸਿਟੀ ਕੋਡ ਲਿਖਣਾ ਪਵੇਗਾ ਅਤੇ ਇਸ ਨੂੰ 9224992249 ਨੰਬਰ ’ਤੇ ਭੇਜਣਾ ਪਏਗਾ। ਹਰੇਕ ਸ਼ਹਿਰ ਦਾ ਕੋਡ ਵੱਖਰਾ ਹੁੰਦਾ ਹੈ, ਜਿਸਨੂੰ ਤੁਸੀਂ ਆਈਓਸੀਐਲ ਦੀ ਵੈੱਬਸਾਈਟ ਤੋਂ ਪ੍ਰਾਪਤ ਕਰੋਗੇ।
ਦੱਸ ਦਈਏ ਕਿ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਤਬਦੀਲੀ ਆਉਂਦੀ ਹੈ। ਨਵੀਂਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੁੰਦੀਆਂ ਹਨ। ਐਕਸਾਈਜ਼ ਡਿਉਟੀ ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।