ਚੰਡੀਗੜ੍ਹ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ। ਵੱਖ-ਵੱਖ ਸੂਬਿਆਂ ਵਿੱਚ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਇਸ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ। ਹਾਲਾਂਕਿ, ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ ਵਾਧਾ ਵੇਖਣ ਨੂੰ ਮਿਲਿਆ ਹੈ।
ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 90.93 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂਕਿ ਡੀਜ਼ਲ ਦੀ ਕੀਮਤ 81.32 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਇਸ ਦੇ ਨਾਲ ਹੀ, ਪੰਜਾਬ ਦੇ ਬਾਕੀ ਸੂਬਿਆਂ 'ਚ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਫ਼ਰਕ ਨਹੀਂ ਪਿਆ।
ਪੰਜਾਬ 'ਚ ਤੇਲ ਦੀਆਂ ਕੀਮਤਾਂ
ਇੰਡੀਅਨ ਆਈਲ ਵੈਬਸਾਈਟ ਦੇ ਮੁਤਾਬਕ ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ ਥੋੜੀ ਵਧਾ ਕੇ 87.50 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ, ਜਦੋਂ ਕਿ ਡੀਜ਼ਲ 81.02 ਰੁਪਏ ਪ੍ਰਤੀ ਲੀਟਰ ਹੀ ਵਿੱਕ ਰਿਹਾ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 93.01 ਤੇ ਡੀਜ਼ਲ ਦੀ ਕੀਮਤ 84.00 ਰੁਪਏ ਪ੍ਰਤੀ ਲੀਟਰ ਹੀ ਹੈ।
- ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 92.74 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 83.75 ਰੁਪਏ ਹੈ।
- ਹੁਸ਼ਿਆਰਪੁਰ 'ਚ ਪੈਟਰੋਲ 92.32 ਤੇ ਡੀਜ਼ਲ 83.37 ਰੁਪਏ ਹੈ।
- ਬਰਨਾਲਾ ਵਿਖੇ ਪੈਟਰੋਲ 92.27 ਰੁਪਏ ਤੇ ਡੀਜ਼ਲ 83.25 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
- ਜਲੰਧਰ 'ਚ ਪੈਟਰੋਲ ਦਾ ਰੇਟ 92.12 ਰੁਪਏ ਤੇ ਡੀਜ਼ਲ ਦਾ ਰੇਟ 83.19 ਰੁਪਏ ਹੈ।
- ਲੁਧਿਆਣਾ 'ਚ ਪੈਟਰੋਲ ਦਾ ਰੇਟ 92.51 ਰਪੁਏ ਪ੍ਰਤੀ ਲੀਟਰ ਤੇ ਡੀਜ਼ਲ ਦਾ ਰੇਟ 83.53 ਰੁਪਏ ਹੈ।
- ਕਪੂਰਥਲਾ 'ਚ ਪੈਟਰੋਲ 92.03 ਤੇ ਡੀਜ਼ਲ 83.19 ਰੁਪਏ।
- ਬਠਿੰਡਾ 'ਚ ਪੈਟਰੋਲ ਦਾ ਰੇਟ 92.02 ਰੁਪਏ ਤੇ ਡੀਜ਼ਲ ਦਾ ਰੇਟ 83.09 ਰੁਪਏ ਹੈ।
- ਮਾਨਸਾ 'ਚ ਪੈਟਰੋਲ ਦਾ ਰੇਟ 82.85 ਤੇ ਡੀਜ਼ਲ ਦਾ ਰੇਟ 74.31 ਰੁਪਏ।
- ਸ੍ਰੀ ਮੁਕਤਸਰ ਸਾਹਿਬ 'ਚ ਪੈਟਰੋਲ ਦਾ ਰੇਟ 92.46 ਤੇ ਡੀਜ਼ਲ ਦਾ ਰੇਟ 83.49 ਰੁਪਏ ਹੈ।
- ਫਾਜ਼ਿਲਕਾ 'ਚ ਪੈਟਰੋਲ 92.78 ਤੇ ਡੀਜ਼ਲ 83.78 ਰੁਪਏ ਹੈ।
- ਫਿਰੋਜ਼ਪੁਰ ਵਿੱਚ ਪੈਟਰੋਲ 92.88 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 83.87 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
ਇਹ ਵੀ ਪੜ੍ਹੋ: ਸਰ੍ਹੋਂ ਦੀ ਚੰਗੀ ਪੈਦਾਵਾਰ ਤੋਂ ਮਾਨਸਾ ਦੇ ਕਿਸਾਨ ਖ਼ੁਸ਼