ETV Bharat / bharat

ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਲੋਕ CTU ਰਾਹੀ ਕਰ ਸਕਣਗੇ ਰਾਜਸਥਾਨ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ - ਸੇਪਟ ਯੂਨੀਵਰਸਿਟੀ

ਹੁਣ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਲੋਕ ਸੀਟੀਯੂ ਦੀਆਂ ਬੱਸਾਂ ਵਿੱਚ ਬੈਠ ਕੇ ਰਾਜਸਥਾਨ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣਗੇ।

ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਲੋਕ CTU ਰਾਹੀ ਕਰ ਸਕਣਗੇ ਰਾਜਸਥਾਨ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ

author img

By

Published : Jun 13, 2022, 4:37 PM IST

ਚੰਡੀਗੜ੍ਹ: ਹੁਣ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਲੋਕ ਸੀਟੀਯੂ ਦੀਆਂ ਬੱਸਾਂ ਵਿੱਚ ਬੈਠ ਕੇ ਰਾਜਸਥਾਨ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਅੱਜ ਚੰਡੀਗੜ੍ਹ ਦੇ ਪ੍ਰਸ਼ਾਸਕ ਬੀਐਲ ਪੁਰੋਹਿਤ ਨੇ ਰਾਜਸਥਾਨ ਦੇ ਧਾਰਮਿਕ ਸਥਾਨਾਂ ਨੂੰ ਜਾਣ ਵਾਲੀ ਸੀਟੀਯੂ ਦੀ ਵਿਸ਼ੇਸ਼ ਬੱਸ ਸੇਵਾ ਸ਼ੁਰੂ ਕੀਤੀ ਹੈ। ਇਸ ਤਹਿਤ ਅੱਜ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਨ੍ਹਾਂ ਵਿੱਚ ਸੀਕਰ ਦੇ ਖਾਟੂ ਸ਼ਿਆਮਜੀ ਅਤੇ ਚੁਰੂ ਦੇ ਸਾਲਾਸਰ ਧਾਮ ਨੂੰ ਜਾਣ ਵਾਲੀਆਂ ਬੱਸਾਂ ਸ਼ਾਮਲ ਹਨ। ਬੱਸਾਂ ਦੇ ਇਸ ਨਵੇਂ ਰੂਟ ਦੇ ਉਦਘਾਟਨ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ, ਮੇਅਰ ਸਰਬਜੀਤ ਕੌਰ ਆਦਿ ਹਾਜ਼ਰ ਸਨ। ਇਹ ਕਦਮ ਚੰਡੀਗੜ੍ਹ ਦੀਆਂ ਸੀਟੀਯੂ ਬੱਸਾਂ ਦਾ ਦੂਜੇ ਰਾਜਾਂ ਦੇ ਧਾਰਮਿਕ ਸਥਾਨਾਂ ਨਾਲ ਸੰਪਰਕ ਵਧਾਉਣ ਲਈ ਚੁੱਕਿਆ ਗਿਆ ਹੈ।

ਦੱਸ ਦੇਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਲੰਬੇ ਰੂਟ 'ਤੇ ਆਪਣੀਆਂ ਸੀਟੀਯੂ ਬੱਸਾਂ ਨੂੰ ਮੁੜ ਚਾਲੂ ਕਰਨ ਜਾ ਰਿਹਾ ਹੈ। ਹਾਲ ਹੀ 'ਚ ਪ੍ਰਸ਼ਾਸਨ ਨੇ ਕਿਹਾ ਸੀ ਕਿ 12 ਸਾਲਾਂ ਤੋਂ ਬੰਦ ਪਏ ਰੂਟ 'ਤੇ ਵੀ ਬੱਸਾਂ ਚਲਾਈਆਂ ਜਾਣਗੀਆਂ। ਵਿਭਾਗ ਜਿਨ੍ਹਾਂ ਪੁਰਾਣੇ ਰੂਟਾਂ 'ਤੇ ਬੱਸਾਂ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ 'ਚ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ, ਗੁਰਦਾਸਪੁਰ ਡੇਰਾ ਬਾਬਾ ਨਾਨਕ, ਉਤਰਾਖੰਡ ਟਨਕਪੁਰ ਅਤੇ ਰਿਸ਼ੀਕੇਸ਼ ਦੇ ਰੂਟ ਸ਼ਾਮਲ ਹਨ।

ਦੱਸ ਦੇਈਏ ਕਿ ਸ਼ਹਿਰ 'ਚ ਟਰਾਂਸਪੋਰਟ ਸਿਸਟਮ 'ਚ ਸੁਧਾਰ ਲਈ ਯੂਟੀ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਸੀ। ਸੇਪਟ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਸ ਸਰਵੇਖਣ ਵਿੱਚ ਟਰਾਂਸਪੋਰਟ ਪ੍ਰਣਾਲੀ ਦੀਆਂ ਕਈ ਕਮੀਆਂ ਸਾਹਮਣੇ ਆਈਆਂ ਹਨ। ਰਿਪੋਰਟ 'ਚ ਵਿਭਾਗ ਨੂੰ ਉਨ੍ਹਾਂ ਸਾਰੇ ਰਸਤਿਆਂ 'ਤੇ ਧਿਆਨ ਦੇਣ ਦਾ ਸੁਝਾਅ ਦਿੱਤਾ ਗਿਆ ਸੀ, ਜਿਸ ਤਹਿਤ ਇਹ ਉਪਰਾਲਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :- ਫਿਰੋਜ਼ਪੁਰ ’ਚ ਡੀਆਰਐਮ ਦਫਤਰ ਦੀ ਕੰਧ ’ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ

ETV Bharat Logo

Copyright © 2025 Ushodaya Enterprises Pvt. Ltd., All Rights Reserved.