ਹੈਦਰਾਬਾਦ: ਭਾਰਤ ਦੀ ਦਿੱਗਜ਼ ਕੰਪਨੀ ITC ਲਿਮਿਟਡ ਨੂੰ ਪੈਕੇਟ 'ਚ ਇੱਕ ਬਿਸਕੁਟ ਘਟ ਰੱਖਣਾ ਭਾਰੀ ਪੈ ਗਿਆ ਹੈ। ਇਹ ਮਾਮਲਾ ਚੇਨਈ ਦਾ ਹੈ। ITC ਲਿਮਿਟਡ 'ਤੇ ਫੋਰਮ ਨੇ ਜੁਰਮਾਨਾ ਲਗਾਇਆ ਹੈ। ITC ਨੂੰ ਬਿਸਕੁਟ ਦੇ ਪੈਕੇਟ 'ਚ ਇੱਕ ਬਿਸਕੁਟ ਘਟ ਰੱਖਣ ਕਰਕੇ ਇੱਕ ਲੱਖ ਰੁਪਏ ਦਾ ਜੁਰਮਾਨਾ ਦੇਣ ਦੇ ਆਦੇਸ਼ ਦਿੱਤੇ ਗਏ ਹਨ।
ਕੀ ਹੈ ਪੂਰਾ ਮਾਮਲਾ?: ਤਾਮਿਲਨਾਡੂ ਦੇ ਚੇਨਈ ਵਿੱਚ MMDA ਮਾਥੁਰ ਕੇਪੀ ਦਿਲੀਬਾਬੂ ਨਾਮ ਦੇ ਇੱਕ ਵਿਅਕਤੀ ਨੇ ਮਨਾਲੀ ਦੀ ਦੁਕਾਨ ਤੋਂ ਸੜਕ 'ਤੇ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਖਿਲਾਉਣ ਲਈ 'Sun Feast Mary Light' ਬਿਸਕੁਟ ਦਾ ਪੈਕੇਟ ਖਰੀਦਿਆਂ। ਇਸ ਪੈਕੇਟ 'ਚ 16 ਬਿਸਕੁਟ ਹੁੰਦੇ ਹਨ, ਪਰ ਜਦੋ ਇਸ ਵਿਅਕਤੀ ਨੇ ਬਿਸਕੁਟ ਦਾ ਪੈਕੇਟ ਖੋਲਿਆਂ, ਤਾਂ ਇੱਕ ਬਿਸਕੁਟ ਘਟ ਸੀ। ਜਿਸ ਕਰਕੇ ਵਿਅਕਤੀ ਨੇ ਕੰਪਨੀ ਤੋਂ ਪੁੱਛਿਆ, ਤਾਂ ਉਸਨੂੰ ਕੋਈ ਸਹੀ ਜਵਾਬ ਨਹੀਂ ਮਿਲਿਆ, ਤਾਂ ਉਪਭੋਗਤਾ ਨੇ ਫੋਰਮ 'ਚ ਆਪਣੀ ਸ਼ਿਕਾਇਤ ਦਰਜ ਕਰਵਾਈ ਅਤੇ ਫੋਰਮ ਨੇ ITC ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ।
ਗਾਹਕ ਨੇ ITC ਕੰਪਨੀ 'ਤੇ ਲਗਾਏ ਧੋਖਾਧੜੀ ਦੇ ਇਲਜ਼ਾਮ: ਦਿਲੀਬਾਬੂ ਨੇ ਇਸ ਮਾਮਲੇ 'ਤੇ ਫੋਰਮ 'ਚ ਆਪਣੀ ਦਲੀਲ ਰੱਖਦੇ ਹੋਏ ਕਿਹਾ ਕਿ ITC ਕੰਪਨੀ ਹਰ ਦਿਨ 75 ਰੁਪਏ ਦੇ ਬਿਸਕੁਟ ਆਪਣੇ ਪੈਕੇਟ 'ਚ ਘਟ ਪਾਉਦੀ ਹੈ ਅਤੇ ਹਰ ਦਿਨ 50 ਲੱਖ ਬਿਸਕੁਟ ਪੈਕੇਟ ਦਾ ਉਤਪਾਦਨ ਕੀਤਾ ਜਾਂਦਾ ਹੈ। ਅਜਿਹੇ 'ਚ ਹਰ ਦਿਨ ਕੰਪਨੀ 29 ਲੱਖ ਰੁਪਏ ਦੀ ਧੋਖਾਧੜੀ ਕਰ ਰਹੀ ਹੈ। ਇਸ ਮਾਮਲੇ 'ਚ ਕੰਪਨੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਮਾਲ ਨੂੰ ਭਾਰ ਦੇ ਆਧਾਰ 'ਤੇ ਦਿੰਦੀ ਹੈ। ਕੰਪਨੀ ਨੇ ਆਪਣੇ ਪੈਕੇਟ 'ਚ ਬਿਸਕੁਟ ਦਾ ਭਾਰ 76 ਗ੍ਰਾਮ ਲਿਖਿਆ ਹੈ, ਪਰ ਇਸਦੀ ਜਾਂਚ ਕਰਨ 'ਤੇ 15 ਬਿਸਕੁਟ ਵਾਲੇ ਪੈਕੇਟ 'ਚ ਸਿਰਫ਼ 74 ਗ੍ਰਾਮ ਬਿਸਕੁਟ ਮਿਲਿਆ।
ਫੋਰਮ ਨੇ ITC ਕੰਪਨੀ 'ਤੇ ਲਗਾਇਆ ਇੱਕ ਲੱਖ ਰੁਪਏ ਦਾ ਜੁਰਮਾਨਾ: ਇਸ ਮਾਮਲੇ 'ਤੇ ਸੁਣਵਾਈ ਕਰਦੇ ਹੋਏ ITC ਦੇ ਵਕੀਲ ਨੇ ਕੋਰਟ 'ਚ ਦਲੀਲ ਦਿੱਤੀ ਕਿ ਸਾਲ 2011 ਦੇ ਕਾਨੂੰਨੀ ਮਾਪ ਵਿਗਿਆਨ ਨਿਯਮਾਂ ਦੇ ਅਨੁਸਾਰ ਪੈਕ ਕੀਤੇ ਸਮਾਨ 'ਚ ਜ਼ਿਆਦਾਤਰ 4.5 ਗ੍ਰਾਮ ਪ੍ਰਤੀ ਪੈਕੇਟ ਦੇ ਹਿਸਾਬ ਨਾਲ ਗਲਤੀ ਹੋਣ ਦੀ ਇਜਾਜ਼ਤ ਹੈ। ਪਰ ਕੋਰਟ ਇਸ ਗੱਲ ਤੋਂ ਸਹਿਮਤ ਨਹੀਂ ਹੈ। ਫੋਰਮ ਨੇ ਕਿਹਾ ਕਿ ਬਿਸਕੁਟ ਹਮੇਸ਼ਾ ਭਾਰ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ। ਇਸਦੇ ਨਾਲ ਹੀ ਕੰਪਨੀ ਨੇ ਭਾਰ ਅਤੇ ਬਿਸਕੁਟ ਦੋਨਾਂ ਨੂੰ ਲੈ ਕੇ ਗਲਤੀ ਕੀਤੀ ਹੈ। ਇਸ ਕਰਕੇ ਫੋਰਮ ਨੇ ITC 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ ਅਤੇ ਬਿਸਕੁਟ ਦੇ ਇਸ ਬੈਚ ਦੀ ਵਿਕਰੀ 'ਤੇ ਵੀ ਰੋਕ ਲਗਾ ਦਿੱਤੀ ਹੈ।