ETV Bharat / bharat

ਆਟੋਮੋਬਾਈਲ ਸੈਕਟਰ ਨੂੰ ਤਾਲਾਬੰਦੀ ਕਾਰਨ ਪ੍ਰਤੀ ਦਿਨ ਪਿਆ ₹2,300 ਕਰੋੜ ਦਾ ਘਾਟਾ: ਰਿਪੋਰਟ

ਸੰਸਦ ਦੀ ਕਮੇਟੀ ਦੀ ਇੱਕ ਰਿਪੋਰਟ ਦੇ ਮੁਤਾਬਕ, ਕੋਵਿਡ -19 ਮਹਾਂਮਾਰੀ ਦੇ ਦੌਰਾਨ ਲਗਾਈ ਗਈ ਤਾਲਾਬੰਦੀ ਕਾਰਨ ਆਟੋਮੋਬਾਈਲ ਸੈਕਟਰ ਨੂੰ ਪ੍ਰਤੀ ਦਿਨ 2,300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਇਸ ਖੇਤਰ ਵਿੱਚ 3.45 ਲੱਖ ਲੋਕਾਂ ਦੀਆਂ ਨੌਕਰੀਆਂ ਗਈਆਂ।

ਆਟੋਮੋਬਾਈਲ ਸੈਕਟਰ ਨੂੰ ਤਾਲਾਬੰਦੀ ਕਾਰਨ ਪ੍ਰਤੀ ਦਿਨ ₹2,300 ਕਰੋੜ ਦਾ ਘਾਟਾ

author img

By

Published : Dec 16, 2020, 10:04 AM IST

ਨਵੀਂ ਦਿੱਲੀ: ਕੋਵਿਡ -19 ਮਹਾਂਮਾਰੀ ਅਤੇ ਇਸ ਕਾਰਨ ਲੱਗੀ ਤਾਲਾਬੰਦੀ ਕਾਰਨ ਆਟੋਮੋਬਾਈਲ ਸੈਕਟਰ ਨੂੰ ਪ੍ਰਤੀ ਦਿਨ 2,300 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ ਅਤੇ ਇਸ ਕਾਰੋਬਾਰ 'ਚ ਲਗਭਗ 3.45 ਲੱਖ ਨੌਕਰੀਆਂ ਦਾ ਨੁਕਸਾਨ ਹੋਇਆ। ਇਹ ਗੱਲ ਸੰਸਦ ਦੀ ਕਮੇਟੀ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ।

ਵਣਜ ਵਿਭਾਗ ਬਾਰੇ ਸੰਸਦ ਦੀ ਸਥਾਈ ਕਮੇਟੀ ਦੀ ਰਿਪੋਰਟ ਮੰਗਲਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੂੰ ਪੇਸ਼ ਕੀਤੀ ਗਈ। ਕਮੇਟੀ ਦੀ ਅਗਵਾਈ ਤੇਲੰਗਾਨਾ ਰਾਸ਼ਟਰ ਸੰਮਤੀ (ਟੀਆਰਐਸ) ਦੇ ਸੰਸਦ ਮੈਂਬਰ ਕੇਸ਼ਵ ਰਾਓ ਕਰ ਰਹੇ ਹਨ।

ਕਮੇਟੀ ਨੇ ਆਪਣੀ ਰਿਪੋਰਟ ਵਿੱਚ ਦੇਸ਼ ਵਿੱਚ ਵਾਹਨ ਖੇਤਰ ਵਿੱਚ ਨਿਵੇਸ਼ ਨੂੰ ਆਕਰਸ਼ਤ ਕਰਨ ਲਈ ਕਈ ਉਪਾਅ ਸੁਝਾਏ ਹਨ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਮੌਜੂਦਾ ਜ਼ਮੀਨਾਂ ਅਤੇ ਕਿਰਤ ਕਾਨੂੰਨਾਂ ਨੂੰ ਸੁਚਾਰੂ ਬਣਾਇਆ ਜਾਵੇ।

ਰਿਪੋਰਟ ਦੇ ਮੁਤਾਬਕ, 'ਕਮੇਟੀ ਨੂੰ ਆਟੋ ਉਦਯੋਗ ਸੰਗਠਨਾਂ ਨੇ ਸੂਚਿਤ ਕੀਤਾ ਹੈ ਕਿ ਸਾਰੇ ਅਸਲ ਉਪਕਰਣ ਨਿਰਮਾਤਾ (ਓਈਐਮਜ਼) ਘੱਟ ਮੰਗ ਅਤੇ ਵਾਹਨਾਂ ਦੀ ਵਿਕਰੀ ਵਿੱਚ ਕਮੀ ਦੇ ਕਾਰਨ ਉਨ੍ਹਾਂ ਦੇ ਉਤਪਾਦਨ ਨੂੰ 18-20 ਘਟਾ ਚੁੱਕੇ ਹਨ। ਨਤੀਜੇ ਵਜੋਂ ਆਟੋਮੋਬਾਈਲ ਸੈਕਟਰ ਵਿੱਚ ਰੁਜ਼ਗਾਰ ਦਾ ਦ੍ਰਿਸ਼ ਪ੍ਰਭਾਵਿਤ ਹੋਇਆ ਅਤੇ ਇਸ ਖੇਤਰ ਵਿੱਚ ਲਗਭਰ 3.45 ਲੱਖ ਨੌਕਰੀਆਂ ਗਈਆਂ। ਇਸ 'ਚ ਕਿਹਾ ਗਿਆ ਹੈ ਕਿ ਆਟੋ ਸੈਕਟਰ ਵਿੱਚ ਮਨੁੱਖੀ ਸਰੋਤਾਂ ਦੀ ਭਰਤੀ ਰੁਕ ਗਈ ਹੈ। ਇਸ ਤੋਂ ਇਲਾਵਾ, 286 ਵਾਹਨ ਡੀਲਰਾਂ ਨੇ ਆਪਣੀਆਂ ਸਥਾਪਨਾਵਾਂ ਬੰਦ ਕਰ ਦਿੱਤੀਆਂ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਤਪਾਦਨ ਵਿੱਚ ਕਟੌਤੀ ਦਾ ਇਸ ਖੇਤਰ ਦੇ ਹਿੱਸਿਆਂ ਨਾਲ ਜੁੜੇ ਉਦਯੋਗ ਉੱਤੇ ਮਾੜਾ ਪ੍ਰਭਾਵ ਪਿਆ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਕੋਵਿਡ -19 ਮਹਾਂਮਾਰੀ ਅਤੇ ਅਗਾਮੀ ਤਾਲਾਬੰਦੀ ਦੇ ਮੱਦੇਨਜ਼ਰ ਵਾਹਨ ਉਦਯੋਗ ਨੂੰ ਪ੍ਰਤੀ ਦਿਨ ਤਕਰੀਬਨ 2,300 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.