ETV Bharat / bharat

ਪਾਕਿਸਤਾਨ ਨੇ ਹਟਾਇਆ ਮਹਾਨ ਯੋਧੇ ਹਰੀ ਸਿੰਘ ਨਲਵਾ ਦਾ ਬੁੱਤ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਹਰੀਪੁਰ 'ਚ ਸਥਾਨਕ ਪ੍ਰਸ਼ਾਸਨ ਨੇ ਸਿਦੀਕੀ-ਏ-ਅਕਬਰ ਤੋਂ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦਾ ਬੁੱਤ ਹਟਾ ਦਿੱਤਾ ਗਿਆ ਹੈ। ਨਲਵਾ ਦਾ ਇਹ ਬੁੱਤ ਅੱਠ ਫੁੱਟ ਉੱਚਾ ਧਾਤ ਦਾ ਢਾਂਚਾ ਸਤੰਬਰ ਵਿੱਚ ਬਣਾਇਆ ਗਿਆ ਸੀ।

ਪਾਕਿਸਤਾਨ ਨੇ ਹਟਾਇਆ ਮਹਾਨ ਯੋਧੇ ਹਰੀ ਸਿੰਘ ਨਲਵਾ ਦਾ ਬੁੱਤ
ਪਾਕਿਸਤਾਨ ਨੇ ਹਟਾਇਆ ਮਹਾਨ ਯੋਧੇ ਹਰੀ ਸਿੰਘ ਨਲਵਾ ਦਾ ਬੁੱਤ
author img

By

Published : Feb 4, 2022, 9:06 PM IST

ਇਸਲਾਮਾਬਾਦ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਹਰੀਪੁਰ 'ਚ ਸਥਾਨਕ ਪ੍ਰਸ਼ਾਸਨ ਨੇ ਸਿਦੀਕੀ-ਏ-ਅਕਬਰ ਤੋਂ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦਾ ਬੁੱਤ ਹਟਾ ਦਿੱਤਾ ਗਿਆ ਹੈ। ਨਲਵਾ ਦਾ ਇਹ ਬੁੱਤ ਅੱਠ ਫੁੱਟ ਉੱਚਾ ਧਾਤ ਦਾ ਢਾਂਚਾ ਸਤੰਬਰ ਵਿੱਚ ਬਣਾਇਆ ਗਿਆ ਸੀ।

ਇਹ ਬੁੱਤ ਸ਼ਹਿਰ ਦੇ ਸੁੰਦਰੀਕਰਨ ਯੋਜਨਾ ਤਹਿਤ ਲਗਾਇਆ ਗਿਆ ਸੀ। ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਮੂਰਤੀ ਦੇ ਨਾਲ-ਨਾਲ ਇਸ ਦੇ ਠੋਸ ਆਧਾਰ ਦੀ ਕੀਮਤ ਕਰੀਬ 25 ਲੱਖ ਰੁਪਏ ਹੈ।

ਦੱਸ ਦੇਈਏ ਕਿ ਇਹ ਮੂਰਤੀ ਨੂੰ ਚੌਰਾਹੇ ਲਗਾਉਣ ਨੂੰ ਲੈ ਕੇ ਧਾਰਮਿਕ ਸਮੂਹਾਂ ਨੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸਮਾਰਕ ਨੂੰ ਚੌਕ ਤੋਂ ਹਟਾ ਦਿੱਤਾ।

ਇਸ ਚੌਰਾਹੇ ਦਾ ਨਾਂ ਇਸਲਾਮ ਦੇ ਪਹਿਲੇ ਖਲੀਫਾ ਹਜ਼ਰਤ ਅਬਦੁਲ ਬਕਰ ਦੇ ਨਾਂ 'ਤੇ ਰੱਖਿਆ ਗਿਆ ਹੈ। ਜਿਸ ਕਾਰਨ ਮੂਰਤੀ ਬਾਰੇ ਇਤਰਾਜ਼ ਉਠਾਇਆ ਗਿਆ ਸੀ।

ਦੱਸ ਦੇਈਏ ਹਰੀ ਸਿੰਘ ਨਲਵਾ ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ ਸਨ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਸਥਾਪਨਾ ਅਤੇ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਘੱਟੋ-ਘੱਟ ਵੀਹ ਵੱਡੀਆਂ ਅਤੇ ਇਤਿਹਾਸਕ ਜੰਗਾਂ ਦੀ ਕਮਾਂਡ ਕੀਤੀ ਜਾਂ ਉਨ੍ਹਾਂ ਵਿੱਚ ਹਿੱਸਾ ਲਿਆ ਸੀ।

ਇਨ੍ਹਾਂ ਵਿੱਚੋਂ ਸਭ ਤੋਂ ਵੱਧ ਧਿਆਨ ਦੇਣ ਯੋਗ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਦੀਆਂ ਲੜਾਈਆਂ ਸਨ, ਜਿਨ੍ਹਾਂ ਵਿੱਚ ਹਰੀ ਸਿੰਘ ਨਲਵਾ ਨੇ ਕਮਾਂਡ ਸੰਭਾਲੀ ਅਤੇ ਜਿੱਤ ਪ੍ਰਾਪਤ ਕੀਤੀ, ਜਿੰਨ੍ਹਾਂ ਨੂੰ ਕੋਈ ਨਹੀਂ ਭੁੱਲ ਸਕਦਾ। ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਮਹਾਰਾਜਾ ਹਰੀ ਸਿੰਘ ਨਲਵਾ ਦੀ ਮੂਰਤੀ ਨੂੰ ਜੀ.ਟੀ.ਰੋਡ 'ਤੇ ਪੂਰਬ ਵੱਲ ਅੱਧਾ ਫਰਲਾਂਗ ਇਕ ਤਲਾਬ 'ਤੇ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਸਿੱਦੀਕੀ-ਏ-ਅਕਬਰ ਚੌਕ ਵਿਖੇ ਖਲੀਫਾ ਦੇ ਨਾਂ 'ਤੇ ਨਵਾਂ ਸਮਾਰਕ ਸਥਾਪਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਚਰਨਜੀਤ ਚੰਨੀ ਦੇ ਬਿਆਨ 'ਤੇ ਮਨਜਿੰਦਰ ਸਿਰਸਾ ਦਾ ਜਵਾਬ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.