ਨਾਗਾਓਂ: ਆਸਾਮ ਵਿੱਚ ਸ਼ੁੱਕਰਵਾਰ ਨੂੰ ਹੜ੍ਹ ਦੀ ਸਥਿਤੀ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ, ਪਰ ਨਾਗਾਓਂ, ਹੋਜਈ, ਕਛਰ ਅਤੇ ਦਰਾਂਗ ਜ਼ਿਲ੍ਹਿਆਂ ਵਿੱਚ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ। ਆਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀਆਂ ਰਿਪੋਰਟਾਂ ਅਨੁਸਾਰ ਰਾਜ ਦੇ 29 ਜ਼ਿਲ੍ਹਿਆਂ ਵਿੱਚ ਲਗਭਗ 7.12 ਲੱਖ ਲੋਕ ਹੜ੍ਹਾਂ ਦੇ ਕਹਿਰ ਦੀ ਮਾਰ ਹੇਠ ਹਨ। ਇਕੱਲੇ ਨਾਗਾਓਂ ਜ਼ਿਲ੍ਹੇ ਵਿੱਚ 3.36 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਇਸ ਤੋਂ ਬਾਅਦ ਕਛਰ ਜ਼ਿਲ੍ਹੇ ਵਿੱਚ 1.66 ਲੱਖ, ਹੋਜਈ ਵਿੱਚ 1.11 ਲੱਖ ਅਤੇ ਦਾਰੰਗ ਜ਼ਿਲ੍ਹੇ ਵਿੱਚ 52,709 ਲੋਕ ਪ੍ਰਭਾਵਿਤ ਹੋਏ ਹਨ।
ਕਛਰ, ਲਖੀਮਪੁਰ ਅਤੇ ਨਗਾਓਂ ਜ਼ਿਲ੍ਹਿਆਂ ਵਿੱਚ ਹੜ੍ਹ ਦੇ ਪਾਣੀ ਵਿੱਚ ਡੁੱਬਣ ਨਾਲ ਸ਼ੁੱਕਰਵਾਰ ਨੂੰ 2 ਬੱਚਿਆਂ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਵਿੱਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ। ਰਿਪੋਰਟ ਅਨੁਸਾਰ 80036.90 ਹੈਕਟੇਅਰ ਫਸਲੀ ਜ਼ਮੀਨ ਅਤੇ 2,251 ਪਿੰਡ ਅਜੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ 234 ਰਾਹਤ ਕੈਂਪਾਂ ਵਿੱਚ ਇਸ ਵੇਲੇ ਕੁੱਲ 74705 ਹੜ੍ਹ ਪ੍ਰਭਾਵਿਤ ਲੋਕ ਰਹਿ ਰਹੇ ਹਨ।
ਇਹ ਵੀ ਪੜ੍ਹੋ: ਚਿਤਰਕੋਟ ਵਾਟਰਫਾਲ 'ਚ 100 ਫੁੱਟ ਦੀ ਉਚਾਈ ਤੋਂ ਕੁੜੀ ਨੇ ਮਾਰੀ ਛਾਲ, ਦੇਖੋ ਵੀਡੀਓ
ਏ.ਐਨ.ਆਈ