ਤਿਰੁਪਤੀ: ਆਂਧਰਾ ਪ੍ਰਦੇਸ਼ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੋਮਵਾਰ ਤੜਕੇ ਤਿਰੂਮਲਾ ਘਾਟ ਨੇੜੇ ਇੱਕ ਹੋਰ ਚੀਤੇ ਨੂੰ ਫੜਨ ਵਿੱਚ ਕਾਮਯਾਬੀ ਮਿਲੀ ਹੈ। 'ਆਪ੍ਰੇਸ਼ਨ ਚਿਤਾ' ਸ਼ੁਰੂ ਹੋਣ ਤੋਂ ਬਾਅਦ ਫੜਿਆ ਜਾਣ ਵਾਲਾ ਇਹ ਚੌਥਾ ਚੀਤਾ ਹੈ। ਇਹ ਕਾਰਵਾਈ ਅਗਸਤ ਮਹੀਨੇ ਦੀ ਸ਼ੁਰੂਆਤ ਵਿੱਚ ਆਰੰਭ ਹੋਈ ਸੀ। ਮਿਲੀ ਜਾਣਕਾਰੀ ਮੁਤਾਬਿਕ ਪਹਾੜੀ ਮੰਦਰ ਦੇ ਰਸਤੇ 'ਤੇ ਕਈ ਚੀਤੇ ਦੇਖੇ ਜਾਣ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ। ਜਿਥੇ ਸਾਰੇ ਫਸੇ ਹੋਏ ਚੀਤਿਆਂ ਨੂੰ ਤਿਰੂਪਤੀ ਸ਼੍ਰੀ ਵੈਂਕਟੇਸ਼ਵਰ ਜ਼ੂਲੋਜੀਕਲ ਪਾਰਕ ਵਿੱਚ ਭੇਜ ਦਿੱਤਾ ਗਿਆ ਹੈ। ਸੂਬੇ 'ਚ 15 ਅਗਸਤ ਤੋਂ ਲਗਾਤਾਰ ਓਪਰੇਸ਼ਨ ਲੀਪਰਡ ਜਾਰੀ ਹੈ।
ਹਮਲੇ 'ਚ ਇਕ ਬੱਚੀ ਦੀ ਮੌਤ ਹੋ ਗਈ: ਇਸ ਮਹੀਨੇ ਦੇ ਸ਼ੁਰੂ ਵਿਚ ਦੋ ਵੱਖ-ਵੱਖ ਘਟਨਾਵਾਂ ਵਿਚ,ਤਿਰੂਮਲਾ ਮੰਦਰ ਦੇ ਫੁੱਟਪਾਥ 'ਤੇ ਚੜ੍ਹਦੇ ਸਮੇਂ ਦੋ ਬੱਚਿਆਂ 'ਤੇ ਚੀਤੇ ਨੇ ਹਮਲਾ ਕੀਤਾ ਸੀ। ਹਮਲੇ 'ਚ ਇਕ ਬੱਚੀ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪੰਜ ਸਾਲਾ ਲੜਕਾ ਜ਼ਖ਼ਮੀ ਹੋ ਗਿਆ। ਘਟਨਾਵਾਂ ਦੇ ਵਿਚਕਾਰ, ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਬੋਰਡ ਅਤੇ ਜੰਗਲਾਤ ਅਧਿਕਾਰੀਆਂ ਨੇ ਚੀਤੇ ਨੂੰ ਫੜਨ ਲਈ ਸੀਸੀਟੀਵੀ ਅਤੇ ਪਿੰਜਰੇ ਲਗਾਏ ਸਨ।
- Crops Damage In Village : ਹੜ੍ਹ ਕਾਰਨ ਤਬਾਹ ਹੋਈਆਂ ਫ਼ਸਲਾਂ, ਈਟੀਵੀ ਭਾਰਤ ਨੂੰ ਪਿੰਡ ਵਾਸੀਆਂ ਨੇ ਕਿਹਾ- ਤੁਹਾਡੇ ਤੋਂ ਪਹਿਲਾਂ ਕਿਸੇ ਨੇ ਨਹੀਂ ਲਈ ਸਾਰ
- Nuh VHP Yatra: ਮਨਾਹੀ ਦੇ ਬਾਵਜੂਦ ਨੂਹ 'ਚ ਬ੍ਰਜ ਮੰਡਲ ਯਾਤਰਾ ਕੱਢਣ ਦੀਆਂ ਤਿਆਰੀਆਂ, ਸਕੂਲ-ਕਾਲਜ ਤੇ ਬੈਂਕ ਬੰਦ, ਸੁਰੱਖਿਆ ਸਖ਼ਤ
- World Athletics Championship: ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ, ਪ੍ਰਧਾਨ ਮੰਤਰੀ ਮੋਦੀ ਸਣੇ ਵੱਡੇ ਆਗੂਆਂ ਨੇ ਦਿੱਤੀ ਵਧਾਈ
ਜੰਗਲੀ ਜੀਵਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ 300 ਸੀਸੀਟੀਵੀ ਕੈਮਰੇ : ਜੰਗਲਾਤ ਦੇ ਚੀਫ਼ ਕੰਜ਼ਰਵੇਟਰ ਨਾਗੇਸ਼ਵਰ ਰਾਓ ਨੇ ਕਿਹਾ,'ਅਸੀਂ ਸੋਮਵਾਰ ਤੜਕੇ ਅਲੀਪੀਰੀ ਫੁੱਟਵੇਅ ਨੇੜੇ ਤਿਰੁਮਾਲਾ ਘਾਟ 'ਤੇ ਇੱਕ ਚੀਤੇ ਨੂੰ ਫੜ ਲਿਆ। ਹੁਣ ਤੱਕ ਅਸੀਂ ਚਾਰ ਚੀਤੇ ਫੜੇ ਹਨ ਅਤੇ ਉਨ੍ਹਾਂ ਨੂੰ SV ਚਿੜੀਆਘਰ ਵਿੱਚ ਸ਼ਿਫਟ ਕੀਤਾ ਹੈ। ਅਸੀਂ ਜੰਗਲੀ ਜੀਵਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ 300 ਸੀਸੀਟੀਵੀ ਕੈਮਰੇ ਲਗਾਏ ਹਨ। ਅਸੀਂ ਆਉਣ ਵਾਲੇ ਦਿਨਾਂ ਵਿੱਚ ਸ਼ਰਧਾਲੂਆਂ ਦੀ ਸੁਰੱਖਿਆ ਲਈ 500 ਹੋਰ ਸੀਸੀਟੀਵੀ ਦਾ ਪ੍ਰਬੰਧ ਕਰਨ ਜਾ ਰਹੇ ਹਾਂ। ਦੱਸ ਦੇਈਏ ਕਿ 17 ਅਗਸਤ ਨੂੰ ਤਿਰੁਮਾਲਾ ਫੁੱਟਵੇਅ 'ਤੇ ਤੀਜਾ ਚੀਤਾ ਫੜਿਆ ਗਿਆ ਸੀ। ਜੰਗਲਾਤ ਅਧਿਕਾਰੀ ਸਤੀਸ਼ ਰੈੱਡੀ ਨੇ ਕਿਹਾ, 'ਸਾਨੂੰ ਸ਼੍ਰੀ ਲਕਸ਼ਮੀ ਨਰਸਿਮਹਾ ਸਵਾਮੀ ਮੰਦਰ ਦੇ ਨੇੜੇ ਪੰਜ ਸੌ ਮੀਟਰ ਦੇ ਘੇਰੇ 'ਚ ਘੁੰਮਦੇ ਦੋ ਚੀਤੇ ਮਿਲੇ ਹਨ। ਫਸੇ ਹੋਏ ਚੀਤੇ ਨੂੰ ਇਸ ਮਹੀਨੇ ਦੀ 14 ਤਰੀਕ ਨੂੰ SV ਚਿੜੀਆਘਰ ਪਾਰਕ ਲਿਜਾਇਆ ਗਿਆ ਸੀ।