ਸ੍ਰੀ ਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ ਵਿੱਚ 3 ਅੱਤਵਾਦੀ ਢੇਰ ਹੋ ਗਏ ਹਨ। ਖ਼ਬਰ ਮੁਤਾਬਕ ਇਹ ਐਨਕਾਉਂਟਰ ਜ਼ਿਲ੍ਹੇ ਦੇ ਕਾਕਾਪੋਰਾ ਇਲਾਕੇ ਵਿੱਚ ਹੋਇਆ ਹੈ। ਅੱਤਵਾਦੀਆਂ ਅਤੇ ਸੁਰੱਖਿਆ ਵਿਚਾਲੇ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਇਸ ਗੋਲੀਬਾਰੀ ਵਿੱਚ ਦੋ ਨਾਗਰਿਕ ਜ਼ਖ਼ਮੀ ਹੋ ਗਏ ਹਨ।
ਸੂਤਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਵਿਰੁੱਧ ਅੱਜ ਦੀ ਇਸ ਮੁਹਿੰਮ ਵਿੱਚ ਸੁਰੱਖਿਆ ਬਲਾਂ ਦਾ ਸਾਥ ਜੰਮੂ-ਕਸ਼ਮੀਰ ਪੁਲਿਸ ਦੇ ਰਹੀ ਹੈ। ਪੁਲਿਸ ਅਤੇ ਸੁਰੱਖਿਆ ਬਲ ਆਪ੍ਰੇਸ਼ਨ ਨੂੰ ਅੰਜ਼ਾਮ ਦੇ ਰਹੇ ਹਨ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਦੋ ਅੱਤਵਾਦੀ ਮਾਰੇ ਗਏ ਸੀ। ਇਹ ਅੱਤਵਾਦੀ ਸ਼ੋਪੀਆ ਵਿੱਚ ਸੁਰੱਖਿਆ ਬਲਾਂ ਦੇ ਨਾਲ ਮੁਠਭੇੜ ਮਾਰੇ ਗਏ। ਉਨ੍ਹਾਂ ਵਿੱਚੋਂ ਇੱਕ ਹਿਜਬੁਲ ਮੁਜਾਹਿਦੀਨ ਦਾ ਮੈਂਬਰ ਸੀ ਅਤੇ ਉਹ ਪਿਛਲੇ ਹਫ਼ਤੇ ਪਾਕਿਸਤਾਨ ਤੋਂ ਆਇਆ ਸੀ।
ਦੱਖਣੀ ਕਸ਼ਮੀਰ ਵਿੱਚ ਸ਼ੋਪੀਆ ਦੇ ਵਨਗਾਮ ਵਿੱਚ ਇੱਕ ਸ਼ੋਪੀਆ ਵਾਸੀ ਇਨਾਤੁੱਲਾ ਸ਼ੇਖ ਸਾਲ 2018 ਤੋਂ ਸਰਗਰਮ ਸੀ ਅਤੇ ਉਹ ਉਸ ਸਾਲ ਹਥਿਆਰ ਚਲਾਉਣ ਦਾ ਸਿਖਲਾਈ ਲੈਣ ਲਈ ਪਾਕਿਸਤਾਨ ਗਿਆ ਸੀ। ਪਿਛਲੇ ਹਫਤੇ ਹੀ ਉਹ ਵਾਪਸ ਆਇਆ ਸੀ ਉਹ ਹਿਜਬੁਲ ਮੁਜਾਹਿਦੀਨ ਦਾ ਮੈਂਬਰ ਸੀ