ਪਠਾਨਕੋਟ: ਫੌਜ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਖ਼ਤ ਗਰਮੀ ਦੇ ਕਾਰਨ ਪੰਜਾਬ ਦੇ ਪਠਾਨਕੋਟ ਨੇੜੇ ਨਿਗਰਾਨੀ ਅਧੀਨ ਆਯੋਜਿਤ ਸਿਖਲਾਈ ਗਤੀਵਿਧੀ ਦੌਰਾਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ ਅਤੇ ਕੁਝ ਹੋਰ ਹਾਲਤ ਖ਼ਰਾਬ ਹੋ ਗਈ।
ਫੌਜ ਦੇ ਸੂਤਰਾਂ ਮੁਤਾਬਕ 9 ਕੋਰ ਦੇ ਅਧੀਨ ਖੇਤਰ ਵਿੱਚ ਇੱਕ ਸੰਗਠਿਤ ਸਿਖਲਾਈ ਗਤੀਵਿਧੀ ਦੇ ਦੌਰਾਨ, ਬਹੁਤ ਜ਼ਿਆਦਾ ਗਰਮੀ ਦੇ ਹਾਲਾਤ ਵਿੱਚ, ਇੱਕ ਸਿਪਾਹੀ ਨੇ ਆਪਣੀ ਜਾਨ ਗੁਆ ਦਿੱਤੀ ਜਦੋਂ ਕਿ ਦੋ ਹੋਰ ਗੰਭੀਰ ਹਨ. ਜ਼ਖਮੀ ਜਵਾਨਾਂ ਨੂੰ ਪਠਾਨਕੋਟ ਦੇ ਫੌਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਫੌਜ ਦੇ ਸੂਤਰਾਂ ਤੋਂ ਮਿਲੀ ਇਸ ਜਾਣਕਾਰੀ ਦੇ ਨਾਲ ਹੀ ਪਤਾ ਲੱਗਿਆ ਹੈ ਖਰਾਬ ਮੌਸਮ ਕਾਰਨ ਪਠਾਨਕੋਟ ਨੇੜੇ ਫੌਜ ਦੇ ਸਿਖਲਾਈ ਕੇਂਦਰ ਵਿੱਚ ਮੈਰਾਥਨ ਦੌੜ ਹੋਈ ਸੀ ਤੇ ਇਸੇ ਦੌਰਾਨ ਤਬੀਅਤ ਖਰਾਬ ਹੋਣ ਕਾਰਨ ਇੱਕ ਜਵਾਨ ਦੀ ਮੌਤ ਹੋ ਗਈ ਹੈ ਤੇ ਲਗਭਗ ਅੱਧਾ ਦਰਜਣ ਜਵਾਨਾਂ ਦੀ ਹਾਲਤ ਖਰਾਬ ਹੋ ਗਈ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਫੌਜ ਦੇ ਸੂਤਰਾਂ ਮੁਤਾਬਕ ਤਬੀਅਤ ਖਰਾਬ ਹੋਣ ਕਾਰਨ ਇਨ੍ਹਾਂ ਜਵਾਨਾਂ ਨੂੰ ਲੋੜੀਂਦੀ ਸਿਹਤ ਸਹੂਲਤ ਮੁਹੱਈਆ ਕਰਵਾਈ ਗਈ ਹੈ ਤੇ ਉਨ੍ਹਾਂ ਨੂੰ ਪਠਾਨਕੋਟ ਦੇ ਆਰਮੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਫੌਜ ਦੇ ਸੂਤਰਾਂ ਪ੍ਰਭਾਵਿਤ ਵਿਅਕਤੀਆਂ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਲੋੜੀਂਦੀ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਜਾ ਰਹੀ ਹੈ।