ਜੈਪੁਰ: ਕੋਰੋਨਾ ਦੇ ਓਮੀਕਰੋਨ (Omicron) ਵੇਰੀਐਂਟ ਨੂੰ ਲੈ ਕੇ ਪੂਰੀ ਦੁਨੀਆ ਅਲਰਟ (omicron is dangerous for indian) 'ਤੇ ਹੈ। ਦੱਖਣੀ ਅਫ਼ਰੀਕਾ (South Africa) ਵਿੱਚ ਪਹਿਲੀ ਵਾਰ ਆਏ ਓਮੀਕਰੋਨ ਸਟ੍ਰੇਨ (Omicron Strain) ਹੁਣ ਦੁਨੀਆ ਦੇ ਕਈ ਦੇਸ਼ਾਂ ਵਿੱਚ ਦਸਤਕ ਦੇ ਚੁੱਕਾ ਹੈ।
ਸਾਉਥ ਅਫਰੀਕਾ ਤੋਂ ਪਰਤਿਆ ਪਰਿਵਾਰ ਕੋਰੋਨਾ ਪੀੜਤ
ਭਾਰਤ ਸਰਕਾਰ (Govt of India) ਅਤੇ ਸੂਬਾ ਸਰਕਾਰਾਂ ਵੀ ਇਸ ਪ੍ਰਤੀ ਬਹੁਤ ਗੰਭੀਰ ਹਨ। ਹਾਲ ਹੀ 'ਚ ਭਾਰਤ 'ਚ ਵੀ ਓਮੀਕਰੋਨ ਨਾਲ ਜੁੜੇ ਮਾਮਲੇ ਦੇਖਣ ਨੂੰ ਮਿਲੇ ਹਨ। ਇਸ ਦੌਰਾਨ ਰਾਜਧਾਨੀ ਜੈਪੁਰ ਵਿੱਚ ਦੱਖਣੀ ਅਫਰੀਕਾ ਤੋਂ ਪਰਤਿਆ ਇੱਕ ਪਰਿਵਾਰ ਵੀ ਕੋਰੋਨਾ ਪੀੜਤ ਪਾਇਆ ਗਿਆ ਹੈ। ਜਿਸ 'ਚ ਬੱਚੇ ਵੀ ਸ਼ਾਮਲ ਹਨ, ਅਜਿਹੇ 'ਚ ਮੈਡੀਕਲ ਵਿਭਾਗ ਵਲੋਂ ਓਮੀਕਰੋਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਜੈਪੁਰ ’ਚ ਮੈਡੀਕਲ ਵਿਭਾਗ ਨੂੰ ਓਮੀਕਰੋਨ ਦਾ ਖਦਸ਼ਾ
ਮੈਡੀਕਲ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਾਦੀ ਦਾ ਫਾਟਕ ਜੈਪੁਰ ਵਿੱਚ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ 4 ਮੈਂਬਰ ਕੋਵਿਡ-19 ਤੋਂ ਪੀੜਤ ਪਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪਰਿਵਾਰ ਦੱਖਣੀ ਅਫਰੀਕਾ ਤੋਂ ਵਾਪਸ ਆਇਆ ਸੀ। ਇਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਹਨ। ਫਿਲਹਾਲ ਇਨ੍ਹਾਂ ਮਰੀਜ਼ਾਂ ਵਿੱਚ ਓਮੀਕਰੋਨ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਇਨ੍ਹਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ। ਜਿਸ ਤੋਂ ਬਾਅਦ ਪਤਾ ਚੱਲ ਸਕੇਗਾ ਕਿ ਸੰਕ੍ਰਮਣ ਦਾ ਕਾਰਨ ਓਮੀਕਰੋਨ ਤਾਂ ਨਹੀਂ। ਫਿਲਹਾਲ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: Omicron ਦੀ ਭਾਰਤ ‘ਚ ਦਸਤਕ, ਜਾਣੋ ਕੀ ਹਨ ਲੱਛਣ ਤੇ ਸਾਵਧਾਨੀਆਂ