ਗੁਜਰਾਤ: ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦਾ ਖਤਰਾ ਵਧਦਾ ਜਾ ਰਿਹਾ ਹੈ। ਗੁਜਰਾਤ ਵਿੱਚ ਇਸ ਨਵੇਂ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ ਜਿਸ ਕਰਕੇ ਵਾਇਰਸ ਨੂੰ ਲੈ ਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।ਪਿਛਲੇ ਦਿਨੀਂ ਵਡੋਦਰਾ ਵਿੱਚ ਦੋ ਨਵੇਂ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ। ਇਹ ਪਾਜ਼ੀਟਿਵ ਆਉਣ ਵਾਲਾ ਜੋੜਾਂ ਪੂਰਬੀ ਅਫਰੀਕਾ ਤੋਂ ਆਏ ਸਨ। ਹੁਣ ਗੁਜਰਾਤ ਵਿੱਚ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ 7 ਹੋ ਚੁੱਕੀ ਹੈ।
ਕੋਰੋਨਾ ਓਮੀਰਕੋਨ ਪਾਜ਼ੀਟਿਵ ਆਉਣ ਵਾਲੇ ਦੋਵੇਂ ਬਜ਼ੁਰਗ ਹਨ। ਇਹ ਮਰੀਜ਼ ਮੈਰੀਜ਼ੋਮ 67 ਸਾਲ ਦੀ ਔਰਤ ਅਤੇ 75 ਸਾਲ ਦੀ ਉਮਰ ਦੇ ਪੁਰਸ਼ ਹਨ। ਦੋਵਾਂ ਨੂੰ ਜ਼ੈਂਬੀਆ-ਪੂਰਬੀ ਅਫਰੀਕਾ ਤੋਂ ਆਉਣ ਤੋਂ ਬਾਅਦ ਕੁਆਰੰਟੀਨ ਕੀਤਾ ਗਿਆ ਸੀ ਅਤੇ ਇੰਨ੍ਹਾਂ ਦੇ ਸੈਂਪਲ ਗਾਂਧੀਨਗਰ ਵਿੱਚ ਭੇਜੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਸੈਂਪਲ ਪੁਣੇ ਵੀ ਭੇਜੇ ਗਏ ਹਨ। ਜਾਂਚ ਵਿੱਚ ਦੋਵਾਂ ਪਾਜ਼ੀਟਿਵ ਹੋਣ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਪੀੜਤਾਂ ਦੇ ਪਰਿਵਾਰ ਦੇ ਵੀ ਸੈਂਪਲ ਲਏ ਗਏ ਹਨ।
ਦੋਵਾਂ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਸੂਬੇ ਸਰਕਾਰ ਅਤੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।ਹੁਣ ਤੱਕ ਦੇਸ਼ ਵਿੱਚ ਓਮੀਕਰੋਨ ਦੇ ਜਿੰਨ੍ਹੇ ਵੀ ਮਾਮਲੇ ਸਾਹਮਣੇ ਆਏ ਹਨ, ਉਹ ਸਾਰੇ ਨਵੇਂ ਵੈਰੀਐਂਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਤੋਂ ਆਏ ਹਨ ਜੋ ਕਿ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣਿਆ ਹੈ। ਓਧਰ ਕੇਂਦਰ ਸਰਕਾਰ ਇਸ ਵਾਇਰਸ ਨਾਲ ਨਜਿੱਠਣ ਦੇ ਲਈ ਆਪਣੇ ਪੱਧਰ ਉੱਪਰ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ: Omicron in india: ਭਾਰਤ 'ਚ ਮਰੀਜ਼ਾਂ ਦੀ ਗਿਣਤੀ ਹੋਈ 111, ਜਾਣੋ ਕਿੱਥੇ ਕਿੰਨੇ ਮਰੀਜ਼...