ਨਵੀਂ ਦਿੱਲੀ :ਟੋਕੀਓ ਓਲੰਪਿਕ ਵਿੱਚ ਭਾਰਤ ਦਾ ਪਹਿਲਾ ਐਥਲੈਟਿਕਸ ਸੋਨ ਤਗਮਾ ਜਿੱਤਣ ਵਾਲੇ ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਤੇਜ਼ ਬੁਖਾਰ ਹੈ। ਉਹ ਬੁਖਾਰ ਦੇ ਕਾਰਨ ਹਰਿਆਣਾ ਸਰਕਾਰ ਦੇ ਸਨਮਾਨ ਸਮਾਰੋਹ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ। ਪਰ ਹੁਣ ਉਨ੍ਹਾਂ ਦੀ ਸਿਹਤ 'ਚ ਕੁਝ ਸੁਧਾਰ ਹੈ।
ਨੀਰਜ ਚੋਪੜਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਸਮਾਂ ਬਹੁਤ ਵਿਅਸਤ ਸੀ, ਜਿਸ ਕਾਰਨ ਉਹ ਬੀਮਾਰ ਹੋ ਗਏ। ਉਨ੍ਹਾਂ ਕਿਹਾ, ਨੀਰਜ ਸ਼ਾਇਦ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ, ਉਹ ਸਿੱਧਾ ਇੱਥੇ ਪਹੁੰਚ ਜਾਣਗੇ। ਹੋਰ ਖਿਡਾਰੀ ਇਸ ਵੇਲੇ ਅਸ਼ੋਕਾ ਹੋਟਲ ਵਿੱਚ ਹਨ।