ETV Bharat / bharat

ਹਿੰਦੂ ਸੈਨਾ ਨੇ ਗਾਜ਼ੀਪੁਰ ਬਾਰਡਰ 'ਤੇ ਲਗਾਏ ਇਤਰਾਜ਼ਯੋਗ ਪੋਸਟਰ - ਕਿਸਾਨ ਅੰਦੋਲਨ

ਹਿੰਦੂ ਸੈਨਾ (Hindu Sena) ਵੱਲੋਂ ਕਿਸਾਨ ਅੰਦੋਲਨ ਦੇ ਵਿਰੋਧ 'ਚ ਗਾਜ਼ੀਪੁਰ ਸਰਹੱਦ (Ghazipur border) 'ਤੇ ਦਿੱਲੀ ਮੇਰਠ ਐਕਸਪ੍ਰੈੱਸ ਵੇਅ ਦੇ ਡਿਵਾਈਡਰ 'ਤੇ ਕੁਝ ਪੋਸਟਰ ਚਿਪਕਾਏ ਗਏ ਹਨ। ਪੋਸਟਰ 'ਤੇ ਲਿਖਿਆ ਸੀ, ਕਾਤਲ ਕਿਸਾਨ ਅੰਦੋਲਨ ਬੰਦ ਕਰੋ। ਹਾਲਾਂਕਿ ਪੁਲਿਸ ਨੂੰ ਜਿਵੇਂ ਹੀ ਇਨ੍ਹਾਂ ਪੋਸਟਰਾਂ (Objectionable posters) ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਉਕਤ ਪੋਸਟਰਾਂ ਨੂੰ ਉਥੋਂ ਹਟਾ ਦਿੱਤਾ।

ਹਿੰਦੂ ਸੈਨਾ ਨੇ ਗਾਜ਼ੀਪੁਰ ਬਾਰਡਰ 'ਤੇ ਲਗਾਏ ਇਤਰਾਜ਼ਯੋਗ ਪੋਸਟਰ

author img

By

Published : Oct 30, 2021, 7:00 PM IST

ਨਵੀਂ ਦਿੱਲੀ/ਗਾਜ਼ੀਪੁਰ: ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਕਿਸਾਨਾਂ ਦਾ ਅੰਦੋਲਨ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਪਰ ਕੇਂਦਰ ਸਰਕਾਰ ਖੇਤੀ ਬਿੱਲ ਰੱਦ ਨਾ ਕਰਨ 'ਤੇ ਅੜੀ ਹੈ। ਪਰ ਦੂਜੇ ਪਾਸੇ ਕਿਸਾਨ ਵੀ ਬਿੱਲ ਰੱਦ ਕਰਵਾਉਣ ਨੂੰ ਲੈ ਕੇ ਅੜੇ ਹਨ ਤੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੇ ਯਤਨ ਵੀ ਲਗਾਤਾਰ ਜਾਰੀ ਹਨ। ਅਜਿਹੀ ਇੱਕ ਘਟਨਾ ਦਿੱਲੀ ਦੀ ਗਾਜ਼ੀਪੁਰ ਸਰਹੱਦ(Ghazipur border) 'ਤੇ ਕਿਸਾਨਾਂ ਦੇ ਅੰਦੋਲਨ ਵਿੱਚ ਦੇਖਣ ਨੂੰ ਮਿਲੀ।

ਜਿਸ ਵਿੱਚ ਹਿੰਦੂ ਸੈਨਾ ਵੱਲੋਂ ਕਿਸਾਨ ਅੰਦੋਲਨ ਦੇ ਵਿਰੋਧ 'ਚ ਗਾਜ਼ੀਪੁਰ ਸਰਹੱਦ (Ghazipur border) 'ਤੇ ਦਿੱਲੀ ਮੇਰਠ ਐਕਸਪ੍ਰੈੱਸ ਵੇਅ ਦੇ ਡਿਵਾਈਡਰ 'ਤੇ ਕੁਝ ਪੋਸਟਰ ਚਿਪਕਾਏ ਗਏ ਹਨ। ਪੋਸਟਰ 'ਤੇ ਲਿਖਿਆ ਸੀ, ਕਾਤਲ ਕਿਸਾਨ ਅੰਦੋਲਨ ਬੰਦ ਕਰੋ। ਹਾਲਾਂਕਿ ਪੁਲਿਸ ਨੂੰ ਜਿਵੇਂ ਹੀ ਇਨ੍ਹਾਂ ਪੋਸਟਰਾਂ (Objectionable posters) ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਉਕਤ ਪੋਸਟਰਾਂ (Objectionable posters) ਨੂੰ ਉਥੋਂ ਹਟਾ ਦਿੱਤਾ।

ਜਾਣਕਾਰੀ ਅਨੁਸਾਰ ਇਹ ਪੋਸਟਰ (Objectionable posters) ਹਿੰਦੂ ਸੈਨਾ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਯਾਦਵ ਨੇ ਲਾਏ ਸਨ। ਸੁਰਜੀਤ ਯਾਦਵ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਮੰਨਿਆ ਹੈ ਕਿ ਪੋਸਟਰ ਉਨ੍ਹਾਂ ਵੱਲੋਂ ਲਗਾਏ ਗਏ ਸਨ।

ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਤੋਂ ਹਟਾਈ ਬੈਰੀਕੈਡਿੰਗ

ਦੱਸ ਦਈਏ ਕਿ ਦਿੱਲੀ ਪੁਲਿਸ ਨੇ ਬੈਰੀਕੈਡਿੰਗ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਰ ਵਿਚਾਲੇ ਹੀ ਰਸਤਾ ਖੋਲ੍ਹਣ ਦਾ ਕੰਮ ਬੰਦ ਕਰ ਦਿੱਤਾ ਗਿਆ। ਫਿਲਹਾਲ ਅਜੇ ਵੀ ਰਸਤੇ ਚ ਸੀਮੇਂਟ ਦੇ ਬੈਰੀਕੈਡਸ ਗਰਡਰ ਅਤੇ ਵੱਡੇ ਵੱਡੇ ਪੱਥਰਾਂ ਦੀ ਰੁਕਾਵਟ ਉਸੇ ਤਰ੍ਹਾਂ ਹੀ ਬਣੀ ਹੋਈ ਹੈ। ਦਿੱਲੀ-ਹਰਿਆਣਾ ਦੇ ਟਿੱਕਰੀ ਬਾਰਡਰ ’ਤੇ ਪਿਛਲੇ 11 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ।

ਕਿਸਾਨਾਂ ਦੇ ਅੰਦੋਲਨ ਕਾਰਨ ਪੁਲਿਸ ਵੱਲੋਂ ਸੜਕ ਨੂੰ ਬੰਦ ਕਰ ਦਿੱਤਾ ਗਿਆ। ਪ੍ਰਸ਼ਾਸਨ ਨੇ ਬੀਤੀ ਸ਼ਾਮ ਸੜਕ ਨੂੰ ਖੋਲ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਇਸ ਨੂੰ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਗਿਆ। ਦਿੱਲੀ ਤੋਂ ਹਰਿਆਣਾ ਨੂੰ ਜਾਣ ਵਾਲੇ ਰਸਤੇ ਵਿਚ ਜ਼ਿਆਦਾਤਰ ਬੈਰੀਕੇਡ ਹਟਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ:- ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਤੋਂ ਹਟਾਈ ਬੈਰੀਕੈਡਿੰਗ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.