ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ (DELHI POLLUTION) ਦੇ ਪੱਧਰ ਵਿੱਚ ਇੱਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਦਿੱਲੀ ਦੀ ਹਵਾ ਪ੍ਰਦੂਸ਼ਣ ਪੱਧਰ 'ਬਹੁਤ ਖਰਾਬ' ਸ਼੍ਰੇਣੀ 'ਚ ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜੇ ਦਿਖਾ ਰਹੇ ਹਨ ਕਿ ਦਿੱਲੀ ਦੇ ਕੁਝ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਅਤੇ ਕੁਝ ਖੇਤਰਾਂ ਵਿੱਚ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ।
ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਹੀ ਮਾੜੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। ਦਿੱਲੀ ਵਿੱਚ ਅੱਜ ਸਵੇਰੇ ਪ੍ਰਦੂਸ਼ਣ ਦਾ ਪੱਧਰ 424 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ NCR ਦੀ ਗੱਲ ਕਰੀਏ ਤਾਂ ਗਾਜ਼ੀਆਬਾਦ ਦਾ AQI 330, ਗੁਰੂਗ੍ਰਾਮ ਦਾ AQI 378 ਅਤੇ ਫਰੀਦਾਬਾਦ ਦਾ AQI 401 ਦਰਜ ਕੀਤਾ ਗਿਆ।
ਜਦੋਂ ਏਅਰ ਕੁਆਲਿਟੀ ਇੰਡੈਕਸ 0-50 ਹੁੰਦਾ ਹੈ, ਤਾਂ ਇਸ ਨੂੰ 'ਚੰਗੀ' ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। 51-100 ਨੂੰ 'ਤਸੱਲੀਬਖਸ਼', 101-200 ਨੂੰ 'ਮੱਧਮ', 201-300 ਨੂੰ 'ਖਰਾਬ', 301-400 ਨੂੰ 'ਬਹੁਤ ਜ਼ਿਆਦਾ ਖਰਾਬ', 400-500 ਨੂੰ 'ਗੰਭੀਰ' ਅਤੇ 500 ਤੋਂ ਉੱਪਰ ਨੂੰ 'ਬੇਹੱਦ ਗੰਭੀਰ' ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਹਵਾ ਵਿੱਚ ਮੌਜੂਦ ਬਰੀਕ ਕਣ ਓਜ਼ੋਨ, ਸਲਫਰ ਡਾਈਆਕਸਾਈਡ, ਨਾਈਟ੍ਰਿਕ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਡਾਈਆਕਸਾਈਡ ਸਾਰੇ ਸਾਹ ਦੀ ਨਾਲੀ ਵਿੱਚ ਸੋਜ, ਐਲਰਜੀ ਅਤੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ: ਕੇਜਰੀਵਾਲ ਕੋਰੋਨਾ ਪਾਜ਼ੀਟਿਵ, ਆਪ ਦੀ ਪੰਜਾਬ ਲੀਡਰਸ਼ਿੱਪ ’ਤੇ ਮੰਡਰਾਇਆ ਖਤਰਾ !