ਨੂਹ: ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੀ ਬ੍ਰਜ ਮੰਡਲ ਯਾਤਰਾ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਹੋਈ ਹਿੰਸਾ ਵਿੱਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿੰਸਾ ਦੇ ਵਿਰੋਧ 'ਚ ਅੱਜ ਹਿੰਦੂ ਸੰਗਠਨਾਂ ਨੇ ਮਾਨੇਸਰ 'ਚ ਪੰਚਾਇਤ ਬੁਲਾਈ ਹੈ। ਇਸ ਦੇ ਨਾਲ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਵੀ ਪਾਣੀਪਤ ਵਿੱਚ ਬੰਦ ਦਾ ਸੱਦਾ ਦਿੱਤਾ ਹੈ। ਇਸ ਹਿੰਸਾ 'ਚ ਕਈ ਲੋਕ ਜ਼ਖਮੀ ਹੋਏ ਹਨ। ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਹਰਿਆਣਾ ਦੇ 8 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਨੂਹ, ਪਲਵਲ, ਫਰੀਦਾਬਾਦ, ਰੇਵਾੜੀ, ਗੁਰੂਗ੍ਰਾਮ, ਮਹਿੰਦਰਗੜ੍ਹ, ਸੋਨੀਪਤ ਅਤੇ ਪਾਣੀਪਤ ਜ਼ਿਲ੍ਹੇ ਸ਼ਾਮਲ ਹਨ। ਹਾਲਾਂਕਿ ਮੰਗਲਵਾਰ ਨੂੰ ਗੁਰੂਗ੍ਰਾਮ ਨੂੰ ਛੱਡ ਕੇ ਜ਼ਿਆਦਾਤਰ ਇਲਾਕਿਆਂ 'ਚ ਸਥਿਤੀ ਆਮ ਵਾਂਗ ਰਹੀ। ਹਿੰਸਾ ਨੂੰ ਲੈ ਕੇ ਅਗਲੇ ਹੁਕਮਾਂ ਤੱਕ ਨੂਹ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਹਿੰਸਾ ਵਿੱਚ ਮਾਰੇ ਗਏ ਪੰਜ ਲੋਕਾਂ ਵਿੱਚ ਦੋ ਪੁਲਿਸ ਮੁਲਾਜ਼ਮ ਅਤੇ ਤਿੰਨ ਆਮ ਆਦਮੀ ਸ਼ਾਮਲ ਹਨ। ਸੁਰੱਖਿਆ ਬਰਕਰਾਰ ਰੱਖਣ ਲਈ ਗੁਰੂਗ੍ਰਾਮ ਤੋਂ ਨੂਹ ਜਾ ਰਹੀ ਸੀ ਤਾਂ ਦੋ ਹੋਮਗਾਰਡਾਂ ਦੀ ਮੌਤ ਹੋ ਗਈ। ਸੋਮਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਮੰਗਲਵਾਰ ਨੂੰ ਗੁਰੂਗ੍ਰਾਮ 'ਚ ਇੱਕ ਢਾਬੇ 'ਚ ਭੰਨ-ਤੋੜ ਕੀਤੀ ਗਈ। ਇਸ ਦੇ ਨਾਲ ਹੀ ਰੇਵਾੜੀ 'ਚ ਕੁਝ ਅਣਪਛਾਤੇ ਲੋਕਾਂ ਨੇ ਇਕ ਖਾਸ ਭਾਈਚਾਰੇ ਦੀਆਂ ਝੁੱਗੀਆਂ ਨੂੰ ਅੱਗ ਲਗਾ ਦਿੱਤੀ।
-
#WATCH | Visuals from Haryana's Nuh where police force has been deployed after a clash broke out between two groups on July 31.
— ANI (@ANI) August 2, 2023 " class="align-text-top noRightClick twitterSection" data="
Section 144 has been imposed and mobile internet services have been temporarily suspended in the district. pic.twitter.com/Txd5uC74pn
">#WATCH | Visuals from Haryana's Nuh where police force has been deployed after a clash broke out between two groups on July 31.
— ANI (@ANI) August 2, 2023
Section 144 has been imposed and mobile internet services have been temporarily suspended in the district. pic.twitter.com/Txd5uC74pn#WATCH | Visuals from Haryana's Nuh where police force has been deployed after a clash broke out between two groups on July 31.
— ANI (@ANI) August 2, 2023
Section 144 has been imposed and mobile internet services have been temporarily suspended in the district. pic.twitter.com/Txd5uC74pn
ਗੁਰੂਗ੍ਰਾਮ ਪੁਲਿਸ ਨੇ ਹਿੰਸਾ ਵਿੱਚ ਮਾਰੇ ਗਏ ਦੋ ਹੋਮਗਾਰਡ ਜਵਾਨਾਂ ਦੇ ਪਰਿਵਾਰਾਂ ਨੂੰ 57 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹਿੰਸਾ ਫੈਲਾਉਣ ਦੇ ਮਾਮਲੇ ਵਿੱਚ 44 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿੱਚ ਹੁਣ ਤੱਕ 70 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਨੂਹ 'ਚ ਹਿੰਸਾ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਉਣ ਲਈ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੇਂਦਰ ਨੇ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਹਰਿਆਣਾ ਭੇਜੀਆਂ ਹਨ। ਇਨ੍ਹਾਂ ਵਿੱਚ ਸੀਆਰਪੀਐਫ ਦੇ 4, ਆਰਏਐਫ ਦੇ 12, ਆਈਟੀਬੀਪੀ ਦੇ ਦੋ ਅਤੇ ਬੀਐਸਐਫ ਦੇ 2 ਸ਼ਾਮਲ ਹਨ।
ਹਿੰਸਾ ਦੀ ਅੱਗ ਗੁਰੂਗ੍ਰਾਮ ਤੱਕ ਵੀ ਪਹੁੰਚੀ: ਨੂਹ ਹਿੰਸਾ ਤੋਂ ਬਾਅਦ ਗੁਰੂਗ੍ਰਾਮ ਵਿੱਚ ਵੀ ਹੰਗਾਮਾ ਸ਼ੁਰੂ ਹੋ ਗਿਆ। ਸੋਮਵਾਰ ਰਾਤ ਨੂੰ ਲੋਕਾਂ ਦੀ ਭੀੜ ਨੇ ਧਾਰਮਿਕ ਸਥਾਨ ਨੂੰ ਅੱਗ ਲਗਾ ਦਿੱਤੀ। ਇਸ ਤੋਂ ਪਹਿਲਾਂ ਧਾਰਮਿਕ ਸਥਾਨ 'ਤੇ ਵੀ ਗੋਲੀਬਾਰੀ ਕੀਤੀ ਗਈ ਸੀ। ਇਸ ਪੂਰੀ ਘਟਨਾ ਵਿੱਚ ਇੱਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮਾਨੇਸਰ, ਪਟੌਦੀ ਅਤੇ ਸੋਹਨਾ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇੰਟਰਨੈੱਟ ਸੇਵਾਵਾਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ।
-
#WATCH | Haryana: Aftermath of violence that was seen in Gururgam's Badshahpur last night pic.twitter.com/OnjAFMQ4nK
— ANI (@ANI) August 2, 2023 " class="align-text-top noRightClick twitterSection" data="
">#WATCH | Haryana: Aftermath of violence that was seen in Gururgam's Badshahpur last night pic.twitter.com/OnjAFMQ4nK
— ANI (@ANI) August 2, 2023#WATCH | Haryana: Aftermath of violence that was seen in Gururgam's Badshahpur last night pic.twitter.com/OnjAFMQ4nK
— ANI (@ANI) August 2, 2023
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਮੰਗਲਵਾਰ ਨੂੰ ਨੂਹ ਵਿੱਚ ਹੋਈ ਹਿੰਸਾ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਮੰਗਲਵਾਰ ਨੂੰ ਪ੍ਰਸ਼ਾਸਨ ਨੇ ਸਾਰੀਆਂ ਪਾਰਟੀਆਂ ਦੇ ਲੋਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਐਸਪੀ ਨਰਿੰਦਰ ਸਿੰਘ ਬਿਜਰਾਨੀਆ ਨੇ ਦੱਸਿਆ ਕਿ ਮੋਨੂੰ ਮਾਨੇਸਰ ਬ੍ਰਜ ਮੰਡਲ ਯਾਤਰਾ ਵਿੱਚ ਸ਼ਾਮਲ ਨਹੀਂ ਸੀ। ਉਸ ਦਾ ਨਾਂ ਕਿਸੇ ਐਫਆਈਆਰ ਵਿੱਚ ਸ਼ਾਮਲ ਨਹੀਂ ਹੈ।
- Monsoon Session 2023 Updates: ਦਿੱਲੀ ਆਰਡੀਨੈਂਸ 'ਤੇ ਅੱਜ ਵੀ ਸੰਸਦ 'ਚ ਡੈੱਡਲਾਕ ਹੋਣ ਦੀ ਸੰਭਾਵਨਾ
- ਨਿਕੋਬਾਰ ਦੀਪ ਸਮੂਹ 'ਚ ਭੂਚਾਲ ਦੇ ਝਟਕੇ, 5.0 ਤੀਬਰਤਾ ਦੇ ਨਾਲ ਲੱਗੇ ਝਟਕੇ
- DCW: ਸਵਾਤੀ ਮਾਲੀਵਾਲ ਨੇ ਮਣੀਪੁਰ ਹਿੰਸਾ ਨੂੰ ਲੈ ਕੇ ਰਾਸ਼ਟਰਪਤੀ ਨੂੰ ਭੇਜੀਆਂ ਅੰਤਰਿਮ ਸਿਫ਼ਾਰਸ਼ਾਂ
-
#WATCH | Haryana: Flag march conducted by Rapid Action Force (RAF) in Gururgam's Badshahpur pic.twitter.com/3hXbYMW2km
— ANI (@ANI) August 1, 2023 " class="align-text-top noRightClick twitterSection" data="
">#WATCH | Haryana: Flag march conducted by Rapid Action Force (RAF) in Gururgam's Badshahpur pic.twitter.com/3hXbYMW2km
— ANI (@ANI) August 1, 2023#WATCH | Haryana: Flag march conducted by Rapid Action Force (RAF) in Gururgam's Badshahpur pic.twitter.com/3hXbYMW2km
— ANI (@ANI) August 1, 2023
ਨੂਹ ਹਿੰਸਾ ਦੇ ਵਿਰੋਧ 'ਚ ਅੱਜ ਪਾਣੀਪਤ 'ਚ ਬੰਦ ਦਾ ਸੱਦਾ: ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮੰਗਲਵਾਰ ਦੇਰ ਸ਼ਾਮ ਹੋਈ ਬੈਠਕ 'ਚ ਭੜਕੀ ਹਿੰਸਾ ਦੇ ਵਿਰੋਧ 'ਚ ਪਾਣੀਪਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਸ ਸੱਦੇ ਦਾ ਸਾਰੇ ਬਾਜ਼ਾਰ ਮੁਖੀਆਂ ਨੇ ਵੀ ਸਮਰਥਨ ਕੀਤਾ ਹੈ ਅਤੇ ਨੂਹ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਅੱਜ ਪਾਣੀਪਤ ਬੰਦ ਰਹੇਗਾ। ਦੱਸ ਦਈਏ ਕਿ ਹਿੰਸਾ ਦੇ ਵਿਰੋਧ 'ਚ ਮੰਗਲਵਾਰ ਨੂੰ ਆਰੀਆ ਕਾਲਜ ਦੇ ਆਡੀਟੋਰੀਅਮ 'ਚ ਹੋਣ ਵਾਲੀ ਬਿਜ਼ਨਸ ਬੋਰਡ ਕਾਨਫਰੰਸ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ।