ਨੂਹ: ਹਰਿਆਣਾ ਦੇ ਨੂਹ 'ਚ ਹਿੰਸਾ ਤੋਂ ਬਾਅਦ ਇਲਾਕੇ 'ਚ ਸ਼ਾਂਤੀ ਬਹਾਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਿੰਸਾ ਪ੍ਰਭਾਵਿਤ ਇਲਾਕੇ 'ਚ ਸਥਿਤੀ ਪੂਰੀ ਤਰ੍ਹਾਂ ਆਮ ਨਹੀਂ ਹੈ। ਅਜਿਹੇ 'ਚ ਇਲਾਕੇ 'ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਕਰਫਿਊ ਜਾਰੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ 11 ਅਗਸਤ ਤੱਕ ਇੰਟਰਨੈੱਟ ਸੇਵਾ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਪ੍ਰਸ਼ਾਸਨ ਵਲੋਂ ਸ਼ਾਂਤੀ ਦੀ ਅਪੀਲ: ਜ਼ਿਲ੍ਹੇ ਦੇ ਡੀਸੀ ਅਤੇ ਐਸਪੀ ਵੱਲੋਂ ਲਗਾਤਾਰ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਿੰਸਾ ਪ੍ਰਭਾਵਿਤ ਇਲਾਕੇ 'ਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਹਨ। ਇਸ ਦੇ ਨਾਲ ਹੀ ਹਿੰਸਾ ਤੋਂ ਬਾਅਦ ਵੱਖ-ਵੱਖ ਸੰਗਠਨਾਂ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਜਾਰੀ ਹਨ। ਹਰਿਆਣਾ ਭਾਜਪਾ ਦਾ ਵਫ਼ਦ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਓਪੀ ਧਨਖੜ ਦੀ ਅਗਵਾਈ ਹੇਠ ਨੂਹ ਦਾ ਦੌਰਾ ਕਰੇਗਾ।
ਨੂਹ 'ਚ 11 ਅਗਸਤ ਤੱਕ ਇੰਟਰਨੈੱਟ ਸੇਵਾ ਬੰਦ: ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਸੁਚਾਰੂ ਬਣਾਉਣ ਲਈ ਨੂਹ 'ਚ ਕਰਫਿਊ ਜਾਰੀ ਹੈ। ਹਾਲਾਂਕਿ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਦਿਨਾਂ ਕਰਫਿਊ 'ਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਢਿੱਲ ਦਿੱਤੀ ਜਾ ਰਹੀ ਹੈ, ਤਾਂ ਜੋ ਲੋੜ ਪੈਣ 'ਤੇ ਲੋਕ ਆਉਣ-ਜਾਣ ਕਰ ਸਕਣ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ 11 ਅਗਸਤ ਤੱਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ, ਤਾਂ ਜੋ ਨੂਹ ਹਿੰਸਾ ਤੋਂ ਬਾਅਦ ਮੁੜ ਹਾਲਾਤ ਨਾ ਵਿਗੜ ਜਾਣ ਤੇ ਲੋਕ ਸੋਸ਼ਲ ਮੀਡੀਆ 'ਤੇ ਅਫਵਾਹਾਂ ਨਾ ਫੈਲਾਉਣ।
ਸੋਸ਼ਲ ਮੀਡੀਆ 'ਤੇ ਲਗਾਤਾਰ ਨਜ਼ਰ: ਦੱਸ ਦੇਈਏ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਸੋਸ਼ਲ ਮੀਡੀਆ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਦੱਸ ਦੇਈਏ ਕਿ ਨੂਹ ਹਿੰਸਾ ਤੋਂ ਬਾਅਦ 4 ਅਗਸਤ ਤੱਕ ਇੰਟਰਨੈੱਟ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਸਥਿਤੀ ਪੂਰੀ ਤਰ੍ਹਾਂ ਕਾਬੂ 'ਚ ਨਾ ਆਉਣ ਕਾਰਨ ਇਸ ਨੂੰ 8 ਅਗਸਤ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ ਵਾਰ ਫਿਰ ਇੰਟਰਨੈੱਟ ਸੇਵਾ 11 ਅਗਸਤ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
- YouTuber Manish Kashyap ਨੂੰ ਵੱਡੀ ਰਾਹਤ, ਫਿਲਹਾਲ ਬਿਹਾਰ ਜੇਲ੍ਹ 'ਚ ਰਹੇਗਾ, ਇਨ੍ਹਾਂ ਮਾਮਲਿਆਂ ਉੱਤੇ ਮਿਲੀ ਜ਼ਮਾਨਤ
- ਸੰਸਦੀ ਕਮੇਟੀ ਨੇ ਕੀਤੀ ਰੇਲ ਮੰਤਰਾਲੇ ਤੋਂ ਮੰਗ, ਕਿਹਾ- ਦੇਸ਼ ਦੇ ਪੂਰੇ ਰੇਲ ਨੈਟਵਰਕ ਵਿੱਚ ਕਵਚ ਪ੍ਰਣਾਲੀ ਦੀ ਹੋਵੇ ਵਰਤੋਂ
- Independence Day Speech: ਆਜ਼ਾਦੀ ਦਿਵਸ ਨੂੰ ਲੈ ਕੇ ਸਪੀਚ ਤਿਆਰ ਕਰ ਰਹੇ ਹੋ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
ਭਾਜਪਾ ਦਾ ਵਫ਼ਦ ਅੱਜ ਨੂਹ ਦੌਰੇ 'ਤੇ: ਨੂਹ ਹਿੰਸਾ ਤੋਂ ਬਾਅਦ ਹਰਿਆਣਾ ਭਾਜਪਾ ਦਾ ਵਫ਼ਦ ਸੂਬਾ ਪ੍ਰਧਾਨ ਓਪੀ ਧਨਖੜ ਦੀ ਅਗਵਾਈ ਹੇਠ ਅੱਜ ਨੂਹ ਦਾ ਦੌਰਾ ਕਰੇਗਾ। ਇਸ ਵਿੱਚ ਉਨ੍ਹਾਂ ਨਾਲ ਹਰਿਆਣਾ ਦੇ ਕੈਬਨਿਟ ਮੰਤਰੀ ਬਨਵਾਰੀ ਲਾਲ, ਭਾਜਪਾ ਦੇ ਸੂਬਾ ਜਨਰਲ ਸਕੱਤਰ ਵਿਧਾਇਕ ਮੋਹਨ ਲਾਲ ਬਰੌਲੀ, ਸੋਹਾਣਾ ਦੇ ਵਿਧਾਇਕ ਸੰਜੇ ਸਿੰਘ, ਭਾਜਪਾ ਨੂਹ ਜ਼ਿਲ੍ਹਾ ਇੰਚਾਰਜ ਸਮੇ ਸਿੰਘ ਭਾਟੀ ਵੀ ਮੌਜੂਦ ਰਹਿਣਗੇ। ਇਸ ਦੌਰਾਨ ਭਾਜਪਾ ਆਗੂ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਪੀੜਤਾਂ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਹਿੰਸਾ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਦਾ ਵੀ ਜਾਇਜ਼ਾ ਲੈਣਗੇ।