ETV Bharat / bharat

NIKKI YADAV MURDER CASE: ਨਿੱਕੀ ਯਾਦਵ ਮਡਰ ਮਿਸਟਰੀ 'ਚ ਵੱਡੇ ਖੁਲਾਸੇ - ਨਿੱਕੀ ਦਾ ਗਲਾ ਘੁਟ ਕੇ ਕਤਲ

ਰਾਜਧਾਨੀ ਦਿੱਲੀ 'ਚ ਹੋਇਆ ਨਿੱਕੀ ਯਾਦਵ ਕਤਲਕਾਂਡ ਇਸ ਸਾਲ ਦਾ ਦੂਜਾ ਵੱਡਾ ਮਾਮਲਾ ਬਣ ਗਿਆ ਹੈ। ਅੰਜਲੀ ਕਤਲਕਾਂਡ ਦੌਰਾਨ ਜਿਵੇਂ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਸਨ, ਠੀਕ ਉਸੇ ਤਰ੍ਹਾਂ ਨਿੱਕੀ ਕਤਲਕਾਂਡ 'ਚ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ।

ਨਿੱਕੀ ਯਾਦਵ ਮਡਰ ਮਿਸਟਰੀ 'ਚ ਵੱਡੇ ਖੁਲਾਸੇ
ਨਿੱਕੀ ਯਾਦਵ ਮਡਰ ਮਿਸਟਰੀ 'ਚ ਵੱਡੇ ਖੁਲਾਸੇ
author img

By

Published : Feb 20, 2023, 3:02 PM IST

ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਹੋਏ ਨਿੱਕੀ ਕਤਲਕਾਂਡ 'ਚ ਆਏ ਦਿਨ ਨਵੇਂ ਤੇ ਵੱਡੇ ਖੁਲਾਸੇ ਹੋ ਰਹੇ ਹਨ। ਇਸੇ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਕਤਲਕਾਂਡ ਨੂੰ ਲੈ ਕੇ ਜਲਦ ਹੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਉੱਥੇ ਹੀ ਸਾਹਿਲ ਦੇ ਪਿਤਾ ਨੂੰ ਲੈ ਕੇ ਵੀ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਕਿ ਸਾਹਿਲ ਦੇ ਪਿਤਾ 25 ਸਾਲ ਪਹਿਲਾਂ ਵੀ ਹੱਤਿਆ ਦੇ ਮਾਮਲੇ 'ਚ ਸ਼ਾਮਿਲ ਸਨ ਪਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ।

ਨਿੱਕੀ ਕਤਲ 'ਚ ਖੁਲਾਸਾ: ਸੂਤਰਾਂ ਮੁਤਾਬਿਕ ਨਿੱਕੀ ਕਤਲਕਾਂਡ 'ਚ ਕੁੱਝ ਹੋਰ ਲੋਕਾਂ ਦੇ ਨਾਮ ਸਾਹਮਣੇ ਆਏ ਹਨ। ਜਿੰਨ੍ਹਾਂ ਦੀਆਂ ਜਲਦ ਤੋਂ ਜਲਦ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਉੱਥੇ ਹੀ ਦੂਜੇ ਪਾਸੇ ਸਾਹਿਲ ਤੋਂ ਬਿਨ੍ਹਾਂ ਫੜੇ ਮੁਲਜ਼ਮਾਂ ਦੇ ਪਰਿਵਾਰਿਕ ਮੈਂਬਰਾਂ ਨੇ ਸਵਾਲ ਖੜ੍ਹੇ ਕੀਤੇ ਹਨ ਜਦਕਿ ਪੁਲਿਸ ਕੋਲ ਇਨ੍ਹਾਂ ਦੇ ਖਿਲਾਫ਼ ਪੱਕੇ ਸਬੂਤ ਹਨ।

ਸਾਹਿਲ ਨੇ ਦੱਸਿਆ ਸੱਚ: ਪੁਲਿਸ ਵੱਲੋਂ ਕੀਤੀ ਪੁੱਛਗਿੱਛ 'ਚ ਦੌਰਾਨ ਕਤਲ ਦੀ ਯੋਜਨਾ 'ਚ ਇਨ੍ਹਾਂ ਸਾਰਿਆਂ ਦੇ ਸ਼ਾਮਿਲ ਹੋਣ ਦੀ ਗੱਲ ਆਖੀ ਸੀ। ਜਿਸ ਤੋਂ ਬਾਅਦ ਉਸ ਦੇ ਚਚੇਰੇ ਭਰਾ, ਚਾਚੇ ਅਤੇ ਦੋਸਤਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ। ਇਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਕੋਲੋ ਅਲੱਗ-ਅਲੱਗ ਪੁੱਛਗਿੱਛ ਕੀਤੀ ਅਤੇ ਹੁਣ ਆਹਮਣੇ-ਸਾਹਮਣੇ ਬੈਠਾ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਕਤਲ 'ਚ ਸ਼ਾਮਿਲ ਹੋਰ ਲੋਕਾਂ ਬਾਰੇ ਵੀ ਪਤਾ ਲੱਗ ਸਕੇ, ਕਿਉਂਕਿ ਪੁਖਤਾ ਸਬੂਤਾਂ ਨਾਲ ਇਨ੍ਹਾਂ ਨੂੰ ਕੋਰਟ 'ਚ ਪੇਸ਼ ਕਰਨਾ ਚਾਹੁੰਦੀ ਹੈ।

ਸਾਹਿਲ ਦਾ ਭਾਵੁਕ ਬਿਆਨ: ਸਾਹਿਲ ਨੇ ਪੁਲਿਸ ਨੂੰ ਦੱਸਿਆ ਕਿ ਵਿਆਹ ਹੋਣ ਤੋਂ ਬਾਅਦ ਨਿੱਕੀ ਉਸ ਦਾ ਬਹੁਤ ਖਿਆਲ ਰੱਖਦੀ ਸੀ, ਪਰ ਪਰਿਵਾਰ ਵਾਲੇ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਸਨ। ਦੂਜੀ ਜਾਤ ਦੀ ਹੋਣ ਕਾਰਨ ਕੋਈ ਵੀ ਉਸ ਨੂੰ ਨਾਲ ਰੱਖਣ ਲਈ ਤਿਆਰ ਨਹੀਂ ਸੀ। ਇਸ ਤੋਂ ਬਾਅਦ ਨਿੱਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਸਮਝਣ ਲਈ ਤਿਆਰ ਨਹੀਂ ਸੀ। ਜਦੋਂ ਨਿੱਕੀ ਨੂੰ ਲੱਗਿਆ ਕਿ ਉਹ ਹੁਣ ਸਾਹਿਲ ਦੇ ਨਾਲ ਨਹੀਂ ਰਹਿ ਸਕਦੀ ਤਾਂ ਉਸ ਨੇ 9-10 ਤਾਰੀਕ ਨੂੰ ਘੁੰਮਣ ਦੀ ਯੋਜਨਾ ਬਣਾਈ ਪਰ ਉਹ ਕਾਮਯਾਬ ਨਹੀਂ ਹੋਈ। ਇਸੇ ਦੌਰਾਨ ਸਾਹਿਲ ਦੇ ਦੂਜੇ ਵਿਆਹ ਦੀ ਗੱਲ ਸਾਹਮਣੇ ਆ ਗਈ। ਜਿਸ ਤੋਂ ਬਾਅਦ ਨਿੱਕੀ ਨੇ ਸਾਹਿਲ ਨੂੰ ਕਿਹਾ ਇਕੱਠੇ ਜੀਅ ਨਹੀਂ ਸਕਦੇ ਪਰ ਮਰ ਤਾਂ ਸਕਦੇ ਹਾਂ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਕਾਫ਼ੀ ਬਹਿਸ ਹੁੰਦੀ ਹੈ ਤੇ ਸਾਹਿਲ ਮੋਬਾਇਲ ਚਾਰਜਰ ਦੀ ਤਾਰ ਨਾਲ ਨਿੱਕੀ ਦਾ ਗਲਾ ਘੁਟ ਕੇ ਉਸ ਦਾ ਕਤਲ ਕਰ ਦਿੰਦਾ ਹੈ।

ਇਹ ਵੀ ਪੜ੍ਹੋ: Wife killed Husband: ਘਰਵਾਲੀ ਹੀ ਨਿਕਲੀ ਕਤਲ ਦੀ ਮਾਸਟਰਮਾਇੰਡ, ਪਿਆਰ 'ਚ ਅੰਨ੍ਹੀ ਹੋਈ ਨੇ ਪ੍ਰੇਮੀ ਨਾਲ ਏਦਾਂ ਮਾਰਿਆ ਸੀ ਪਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.