ਨਵੀਂ ਦਿੱਲੀ: ਪੰਜਾਬ ਦੇ ਰਾਜ ਸਭਾ ਮੈਂਬਰ(Rajya Sabha member) ਅਤੇ 'ਆਪ' ਆਗੂ ਰਾਘਵ ਚੱਢਾ(Raghav Chadha) ਨੂੰ ਐਤਵਾਰ ਲੈਕਮੇ ਫੈਸ਼ਨ ਵੀਕ(Lakme Fashion Week ) 'ਚ ਰੈਂਪ ਵਾਕ ਕਰਦੇ ਦੇਖਿਆ ਗਿਆ। ਇਸ ਸ਼ੋਅ 'ਚ ਚੱਢਾ ਡਿਜ਼ਾਈਨਰ ਪਵਨ ਸਚਦੇਵ ਦੇ ਸ਼ੋਅ ਸਟਾਪਰ ਸਨ। ਇਸ ਦੀਆਂ ਵੀਡੀਓ ਅਤੇ ਤਸਵੀਰਾਂ ਰਾਘਵ ਚੱਢਾ ਵਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ।
- " class="align-text-top noRightClick twitterSection" data="
">
ਰਾਘਵ ਚੱਢਾ(Raghav Chadha) ਨੂੰ ਭੂਰੇ ਰੰਗ ਦੀ ਬੈਲਟ ਨਾਲ ਸਜੀ ਇੱਕ ਸਟਾਈਲਿਸ਼ ਆਲ-ਬਲੈਕ ਸੂਟ ਵਿੱਚ ਰੈਂਪ 'ਤੇ ਚੱਲਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਅਦਾਕਾਰ ਅਪਾਰਸ਼ਕਤੀ ਖੁਰਾਣਾ ਨਾਲ ਰੈਂਪ ਵਾਕ ਕੀਤਾ। ਇਹ ਤਸਵੀਰਾਂ ਲੈਕਮੇ ਫੈਸ਼ਨ ਵੀਕ 2022 ਦੀਆਂ ਹਨ।
ਚੱਢਾ ਦੀਆਂ ਲੈਕਮੇ ਫੈਸ਼ਨ ਵੀਕ ਵਿੱਚ ਰੈਂਪ ਵਾਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ(viral on social media) ਹੋ ਰਹੀਆਂ ਹਨ। ਲੈਕਮੇ ਫੈਸ਼ਨ ਵੀਕ 'ਤੇ ਰਾਘਵ ਚੱਢਾ ਦੇ ਰੈਂਪ ਵਾਕ 'ਤੇ ਟਵਿੱਟਰ ਤੇ ਲੋਕ ਪ੍ਰਤੀਕਿਰਿਆ ਦੇਣ ਲੱਗੇ।
- " class="align-text-top noRightClick twitterSection" data="
">
ਪੰਜਾਬ ਤੋਂ ਰਾਜ ਸਭਾ ਮੈਂਬਰ 33 ਸਾਲਾ ਰਾਘਵ ਚੱਢਾ ਰਾਜ ਸਭਾ ਸਦਨ ਦਾ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਮੈਂਬਰ ਹੈ, ਜੋ ਪੰਜਾਬ ਤੋਂ ਚਾਰ ਹੋਰਾਂ ਦੇ ਨਾਲ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਆਪਣੇ ਪੰਜ ਉਮੀਦਵਾਰਾਂ ਦੇ ਨਾਮ ਰੱਖੇ ਸਨ, ਜਿਨ੍ਹਾਂ ਵਿੱਚ ਅਸ਼ੋਕ ਕੁਮਾਰ ਮਿੱਤਲ, ਹਰਭਜਨ ਸਿੰਘ, ਰਾਘਵ ਚੱਢਾ, ਸੰਦੀਪ ਪਾਠਕ ਅਤੇ ਸੰਜੀਵ ਅਰੋੜਾ ਸ਼ਾਮਲ ਸਨ।
ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ 'ਆਪ' ਆਗੂ ਰਾਘਵ ਚੱਢਾ( Raghav Chadha) ਨੇ ਦਿੱਲੀ ਵਿਧਾਨ ਸਭਾ (Delhi Legislative Assembly) ਤੋਂ ਅਸਤੀਫਾ ਦਿੱਤਾ ਸੀ। ਇਸ ਦੇ ਨਾਲ ਹੀ ਰਾਘਵ ਚੱਢਾ 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ-ਇੰਚਾਰਜ ਸਨ। ਪੰਜਾਬ 'ਚ 'ਆਪ' ਦੀ ਜਿੱਤ ਨੂੰ ਲੈਕੇ ਸਿਹਰਾ ਉਨ੍ਹਾਂ ਦੇ ਸਿਰ ਵੀ ਦਿੱਤਾ ਗਿਆ ਸੀ।
ਰਾਘਵ ਦੀ 'ਕੈਟਵਾਕ' 'ਤੇ ਸੁਖਪਾਲ ਖਹਿਰਾ ਦਾ ਬਿਆਨ
-
Dear @raghav_chadha modelling with Lakme important or protecting the rights more important that Bjp is infringing upon like their latest decision to take all Chandigarh employees under central govt rules?-khaira https://t.co/vX3PlCHs7t
— Sukhpal Singh Khaira (@SukhpalKhaira) March 27, 2022 " class="align-text-top noRightClick twitterSection" data="
">Dear @raghav_chadha modelling with Lakme important or protecting the rights more important that Bjp is infringing upon like their latest decision to take all Chandigarh employees under central govt rules?-khaira https://t.co/vX3PlCHs7t
— Sukhpal Singh Khaira (@SukhpalKhaira) March 27, 2022Dear @raghav_chadha modelling with Lakme important or protecting the rights more important that Bjp is infringing upon like their latest decision to take all Chandigarh employees under central govt rules?-khaira https://t.co/vX3PlCHs7t
— Sukhpal Singh Khaira (@SukhpalKhaira) March 27, 2022
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਰਾਘਵ ਚੱਢਾ ਨੂੰ ਸਵਾਲ ਕੀਤਾ ਕਿ ਕੀ ਲੈਕਮੇ ਲਈ ਮਾਡਲਿੰਗ ਜ਼ਰੂਰੀ ਹੈ ਜਾਂ ਅਧਿਕਾਰਾਂ ਦੀ ਰਾਖੀ, ਜੋ ਭਾਜਪਾ ਸਾਡੇ ਤੋਂ ਖੋਹ ਰਹੀ ਹੈ। ਖਹਿਰਾ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ 'ਤੇ ਕੇਂਦਰ ਸਰਕਾਰ ਦੇ ਨਿਯਮ ਥੋਪਣ ਦੀ ਮਿਸਾਲ ਦਿੱਤੀ। ਇਸ ਦੇ ਨਾਲ ਹੀ ਖਹਿਰਾ ਨੇ ਚੱਢਾ ਦੇ ਰੈਂਪ 'ਤੇ ਕੈਟਵਾਕ ਕਰਦੇ ਹੀ ਵੀਡੀਓ ਵੀ ਪਾ ਦਿੱਤੀ।
ਰਾਘਵ ਦੀ 'ਕੈਟਵਾਕ' 'ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦਾ ਬਿਆਨ
-
Punjab MP @raghav_chadha during rajya sabha victory parade.
— Brinder (@brinderdhillon) March 27, 2022 " class="align-text-top noRightClick twitterSection" data="
Modeling in #LakmeFashionWeek2022 week is a worse politcal stunt then our very own bhangra politicians??
This is the "Badlav" punjab wanted. #ArvindKejriwal pic.twitter.com/be8EZv1bVt
">Punjab MP @raghav_chadha during rajya sabha victory parade.
— Brinder (@brinderdhillon) March 27, 2022
Modeling in #LakmeFashionWeek2022 week is a worse politcal stunt then our very own bhangra politicians??
This is the "Badlav" punjab wanted. #ArvindKejriwal pic.twitter.com/be8EZv1bVtPunjab MP @raghav_chadha during rajya sabha victory parade.
— Brinder (@brinderdhillon) March 27, 2022
Modeling in #LakmeFashionWeek2022 week is a worse politcal stunt then our very own bhangra politicians??
This is the "Badlav" punjab wanted. #ArvindKejriwal pic.twitter.com/be8EZv1bVt
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਰਾਘਵ ਚੱਢਾ ਦੀ ਮਾਡਲਿੰਗ ਵੀਡੀਓ ਪੋਸਟ ਕਰਦੇ ਹੋਏ ਤੰਨਜ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਰਾਜ ਸਭਾ ਦੀ ਜਿੱਤ ਪਰੇਡ ਕਿਹਾ। ਢਿੱਲੋਂ ਨੇ ਕਿਹਾ ਕਿ ਚੱਢਾ ਦੀ ਮਾਡਲਿੰਗ ਸਾਡੇ ਭੰਗੜੇ ਦੇ ਸਿਆਸੀ ਸਟੰਟ ਨਾਲੋਂ ਵੀ ਮਾੜੀ ਹੈ। ਕੀ ਇਹ ਉਹੀ ਤਬਦੀਲੀ ਹੈ ਜੋ ਪੰਜਾਬ ਚਾਹੁੰਦਾ ਸੀ?
ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਕੇਂਦਰੀ ਸਰਵਿਸਿਜ਼ ਨਿਯਮ ਲਾਗੂ ਕਰਨ ਦੇ ਫ਼ੈਸਲੇ ਦਾ ਖਹਿਰਾ ਵਲੋਂ ਵਿਰੋਧ