ਉੱਤਰ ਪ੍ਰਦੇਸ਼: ਪੰਜਾਬ ਤੋਂ ਬਿਹਾਰ ਜਾ ਰਹੀ ਬਸ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮੰਦਭਾਗੀ ਘਟਨਾ ਉੱਤਰ ਪ੍ਰਦੇਸ਼ ਦੇ ਨੈਸ਼ਨਲ ਹਾਈਵੇ-24 'ਤੇ ਵਾਪਰੀ।ਬਸ ਦੀ ਰਫ਼ਤਾਰ ਤੇਜ਼ ਹੋਣ ਕਰਕੇ ਬਸ ਟਰੱਕ 'ਚ ਜਾ ਵੱਜੀ ਤੇ ਪਲਾਟ ਦੀ ਕੰਧ ਤੋੜਦਿਆਂ ਅੰਦਰ ਵੜ ਗਈ।
ਮੌਕੇ 'ਤੇ ਪਹੁੰਚੇ ਮੁਰਾਦਾਬਾਦ ਦੇ ਡੀਐਮ
ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਬਚਾਅ ਮੁਹਿੰਮ ਚਲਾਇਆ ਤੇ ਬਸ ਸਵਾਰ ਲੋਕਾਂ ਨੂੰ ਬਾਹਰ ਕੱਢਿਆ।ਮੁਰਾਦਾਬਾਦ ਦੇ ਡੀਐਮ ਰਾਕੇਸ਼ ਕੁਮਾਰ ਜ਼ਿਲ੍ਹਾ ਹਸਪਤਾਲ ਪਹੁੰਚੇ ਤੇ ਜ਼ਖ਼ਮੀਆਂ ਦੇ ਚੰਗੇ ਇਲਾਜ਼ ਲਈ ਹਿਦਾਇਤਾਂ ਦਿੱਤੀਆਂ।
ਬਸ ਡਰਾਇਵਰ ਦੀ ਲਾਪਰਵਾਹੀ ਨਾਲ ਵਾਪਰਿਆ ਹਾਦਸਾ
ਜ਼ਖ਼ਮੀ ਹੋਏ ਬਸ ਸਵਾਰਾਂ ਦਾ ਕਹਿਣਾ ਸੀ ਕਿ ਕਿ ਬਸ ਡਰਾਇਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਬਸ ਦੀ ਰਫ਼ਤਾਰ ਬਹੁਤ ਤੇਜ ਸੀ। ਜਿਸ ਕਰਕੇ ਇਨ੍ਹਾਂ ਭਿਆਨਕ ਹਾਦਸਾ ਵਾਪਰਿਆ। ਜ਼ਿਕਰਯੋਗ ਹੈ ਕਿ ਇਸ ਮੰਦਭਾਗੀ ਘਟਨਾ 'ਚ 2 ਲੋਕਾਂ ਦੀ ਮੌਤ ਹੋ ਗਈ ਤੇ 30 ਲੋਕ ਜ਼ਖ਼ਮੀ ਹੋ ਗਏ। ਦੱਸ ਦਈਏ ਕਿ ਇਸ ਬਸ 'ਚ 80 ਮਜ਼ਦੂਰ ਮੌਜੂਦ ਸਨ। ਪੁਲਿਸ ਵੱਲੋਂ ਸਾਰੇ ਜ਼ਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਤੇ 2 ਲਾਸ਼ਾ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਦੱਸ ਦਈਏ ਕਿ ਅੱਜੇ ਤੱਕ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।