ਚੰਡੀਗੜ੍ਹ : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ਨੀਵਾਰ, 8 ਅਪ੍ਰੈਲ ਨੂੰ ਨੈਸ਼ਨਲ ਐਲੀਜਿਬਿਲਿਟੀ ਕਮ ਇੰਟ੍ਰੇਂਸ ਟੈਸਟ ਅੰਡਰ ਗ੍ਰੇਜੂਏਟ (NEET UG) 2023 ਐਪਲੀਕੇਸ਼ਨ ਫਾਰਮ ਵਿੱਚ ਸੋਧ ਲਈ ਵਿੰਡੋ ਖੋਲ੍ਹੀ ਹੈ। ਉਮੀਦਵਾਰ neet.nta.nic 'ਤੇ NEET UG 2023 ਦੇ ਅਰਜ਼ੀ ਫਾਰਮ ਵਿੱਚ ਆਪਣੇ ਵੇਰਵਿਆਂ ਵਿੱਚ ਬਦਲਾਅ ਕਰ ਸਕਦੇ ਹਨ। ਗਲਤੀ ਸੁਧਾਰਨ ਜਾਂ ਬਦਲਾਅ ਕਰਨ ਦੀ ਆਖਰੀ ਮਿਤੀ 10 ਅਪ੍ਰੈਲ 2023 ਹੈ ਅਤੇ ਉਮੀਦਵਾਰ ਰਾਤ 11:50 ਵਜੇ ਤੱਕ ਸੋਧ ਕਰ ਸਕਦੇ ਹਨ। ਸੁਧਾਰ ਵਿੰਡੋ ਲਈ, ਉਮੀਦਵਾਰਾਂ ਨੂੰ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੈੱਟ ਬੈਂਕਿੰਗ ਜਾਂ UPI ਰਾਹੀਂ ਵਾਧੂ NEET UG 2023 ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰਨਾ ਪਵੇਗਾ।
ਆਖਰੀ ਮਿਤੀ 10 ਅਪ੍ਰੈਲ : NTA ਦੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਹੈ ਕਿ ਉਮੀਦਵਾਰਾਂ ਨੂੰ 10 ਅਪ੍ਰੈਲ, 2023 ਨੂੰ ਰਾਤ 11:50 ਵਜੇ ਤੱਕ ਸੁਧਾਰ ਕਰਨ ਦੀ ਇਜਾਜ਼ਤ ਹੈ। ਇਸ ਤੋਂ ਬਾਅਦ, ਕਿਸੇ ਵੀ ਸਥਿਤੀ ਵਿੱਚ NTA ਵੱਲੋਂ ਕਿਸੇ ਵੀ ਵੇਰਵਿਆਂ ਵਿੱਚ ਕੋਈ ਸੁਧਾਰ ਨਹੀਂ ਕਰਨ ਦਿੱਤਾ ਜਾਵੇਗਾ। ਵਾਧੂ ਫੀਸ (ਜਿੱਥੇ ਵੀ ਲਾਗੂ ਹੋਵੇ) ਸਬੰਧਤ ਉਮੀਦਵਾਰ ਦੁਆਰਾ ਜਾਂ ਤਾਂ ਕ੍ਰੈਡਿਟ/ਡੈਬਿਟ ਕਾਰਡ/ਨੈੱਟ ਬੈਂਕਿੰਗ/ਯੂਪੀਆਈ ਰਾਹੀਂ ਅਦਾ ਕੀਤੀ ਜਾਵੇਗੀ।
ਸੋਧ ਜਾਂ ਬਦਲਾਅ ਲਈ ਲੱਗੇਗੀ ਫੀਸ : ਇਹ ਉਮੀਦਵਾਰਾਂ ਲਈ ਕਿਸੇ ਵੀ ਔਕੜ ਤੋਂ ਬਚਣ ਲਈ ਇੱਕ ਵਾਰ ਦੀ ਸਹੂਲਤ ਹੈ, ਇਸ ਲਈ ਉਮੀਦਵਾਰਾਂ ਨੂੰ ਬਹੁਤ ਸਾਵਧਾਨੀ ਨਾਲ ਸੁਧਾਰ ਕਰਨ ਲਈ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਕੋਈ ਵੀ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ। ਲਿੰਗ, ਸ਼੍ਰੇਣੀ, ਜਾਂ ਪੀਡਬਲਯੂਡੀ ਵਿੱਚ ਪਰਿਵਰਤਨ ਦੇ ਮਾਮਲੇ ਵਿੱਚ, ਜੇਕਰ ਫੀਸ 'ਤੇ ਪ੍ਰਭਾਵ ਪੈਂਦਾ ਹੈ, ਤਾਂ ਉਮੀਦਵਾਰ ਤੋਂ ਵਾਧੂ ਫੀਸ ਲਈ ਜਾਵੇਗੀ। ਇਹ ਗੱਲ ਵੀ ਧਿਆਨ ਵਿੱਚ ਰਹੇ ਕਿ ਵਾਧੂ ਫੀਸ ਦੀ ਅਦਾਇਗੀ ਤੋਂ ਬਾਅਦ ਇਹ ਸੋਧ ਲਾਗੂ ਹੋ ਸਕੇਗੀ।
ਨੈਸ਼ਨਲ ਟੈਸਟਿੰਗ ਏਜੇਂਸੀ ਵੱਲੋਂ 7 ਮਈ, 2023 ਦੁਪਹਿਰ ਦੋ ਵਜੇ ਤੋਂ ਸ਼ਾਮ 5:20 ਵਜੇ ਤੱਕ ਦੇਸ਼-ਵਿਦੇਸ਼ ਦੇ 330 ਸ਼ਹਿਰਾਂ ਵਿੱਚ NEET UG 2023 ਪ੍ਰੀਖਿਆ ਕਰਵਾਈ ਜਾ ਰਹੀ ਰਹੀ ਹੈ। ਨੀਟ ਯੂਜੀ ਪ੍ਰੀਖਿਆ ਪੈੱਨ ਅਤੇ ਪੇਪਰ ਮੋਡ ਵਿੱਚ ਹੋਵੇਗੀ। ਨੀਟ ਯੂਜੀ 2023 ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਉਮੀਦਵਾਰ 011- 40759000 'ਤੇ ਸੰਪਰਕ ਕਰ ਸਕਦੇ ਹਨ, ਜਾਂ neet@nta.ac.in 'ਤੇ ਈਮੇਲ ਕਰ ਸਕਦੇ ਹਨ।
ਇਹ ਵੀ ਪੜ੍ਹੋ : PM Modi In Hyderabad: ਪੀਐਮ ਮੋਦੀ ਨੇ ਸਿਕੰਦਰਾਬਾਦ-ਤਿਰੁਪਤੀ ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ
ਇਸ ਤਰ੍ਹਾਂ ਕਰੋ ਐਪਲੀਕੇਸ਼ਨ ਵਿੱਚ ਸੋਧ :
- ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ-neet.nta.nic.in 'ਤੇ ਜਾਣ।
- ਹੋਮ ਪੇਜ 'ਤੇ NEET UG ਐਪਲੀਕੇਸ਼ਨ ਫਾਰਮ ਸੋਧ ਲਿੰਕ 'ਤੇ ਕਲਿੱਕ ਕਰੋ।
- ਲੋੜੀਂਦੇ ਪ੍ਰਮਾਣ ਪੱਤਰਾਂ ਨਾਲ ਸਾਈਨ ਇਨ ਕਰੋ।
- ਆਪਣੇ NEET UG 2023 ਅਰਜ਼ੀ ਫਾਰਮ ਵਿੱਚ ਬਦਲਾਅ ਕਰੋ ਅਤੇ ਸਬਮਿਟ ਕਰੋ।