ਨਵੀਂ ਦਿੱਲੀ: ਕਿਸਾਨਾਂ ਨਾਲ 4 ਮੀਟਿੰਗਾਂ ਬੇਨਤੀਜਾ ਰਹਿਣ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ 'ਚ ਕਿਸਾਨ ਦੀ ਮੀਟਿੰਗ ਤੋਂ ਪਹਿਲਾਂ ਬੈਠਕ ਕੀਤੀ ਗਈ।
ਕਿਸਾਨਾਂ ਨੇ ਹਿਲਾਈ ਕੇਂਦਰ ਸਰਕਾਰ
ਕਿਸਾਨਾਂ ਦੇ ਦ੍ਰਿੜ ਇਰਾਦਿਆਂ ਨੇ ਮੋਦੀ ਤੇ ਉਨ੍ਹਾਂ ਦੇ ਮੰਤਰੀਆਂ ਨੂੰ ਹਿਲਾ ਦਿੱਤਾ ਹੈ। ਇਹ ਮੀਟਿੰਗ ਕਿਸਾਨਾਂ ਨਾਲ 5ਵੀਂ ਮੀਟਿੰਗ ਤੋਂ ਪਹਿਲਾਂ ਕੀਤੀ ਗਈ ਹੈ। ਦੱਸ ਦਈਏ ਕਿ ਦਿੱਲੀ ਕੂਚ ਤੋਂ ਪਹਿਲਾਂ ਵੀ 3 ਬੈਠਕਾਂ ਬੇਸਿੱਟਾ ਰਹੀ ਸੀ। ਕੇਂਦਰ ਸਰਕਾਰ ਹੁਣ ਇਹ ਕੋਸ਼ਿਸ਼ਾਂ 'ਚ ਹੈ ਕਿ ਕਿਸਾਨੀ ਅੰਦੋਲਨ ਨੂੰ ਖ਼ਤਮ ਕੀਤਾ ਜਾ ਸਕੇ। ਮਿਲੀ ਜਾਣਕਾਰੀ ਮੁਤਾਬਕ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਬੈਠਕ ਵਿੱਚ ਮੌਜੂਦ ਰਹੇ।
ਕਿਸਾਨਾਂ ਦੀ ਸਮੱਸਿਆ ਦੇ ਹੱਲ
ਕਿਸਾਨ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੋ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਬਿੱਲਾਂ 'ਚ ਬਹੁਤ ਕਮੀਆਂ ਹਨ ਤੇ ਇਨ੍ਹਾਂ 'ਚ ਸੋਧ ਨਹੀਂ ਹੋ ਸਕਦੈ। ਬੈਠਕ 'ਚ ਕਿਸਾਨਾਂ ਦੀ ਸਮੱਸਿਆ ਦੇ ਹੱਲ਼ ਕਰਨ ਦੀ ਗੱਲ਼ ਕੀਤੀ ਗਈ ਹੈ।